Copyright & copy; 2019 ਪੰਜਾਬ ਟਾਈਮਜ਼, All Right Reserved
ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਜਾਰੀ ਕਰਨਗੇ ਆਪਣੀ ਜਾਇਦਾਦ ਦਾ ਵੇਰਵਾ

ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਜਾਰੀ ਕਰਨਗੇ ਆਪਣੀ ਜਾਇਦਾਦ ਦਾ ਵੇਰਵਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਦੇ ਮਤਦਾਨ ਤੋਂ ਪਹਿਲਾਂ ਆਪਣੀ ਜਾਇਦਾਦ ਦਾ ਵੇਰਵਾ ਜਾਰੀ ਕਰਨਗੇ। ਟਰੰਪ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਆਪਣੀ ਟੈਕਸ ਰਿਟਰਨ ਦਾ ਵੇਰਵਾ ਜਨਤਕ ਕਰਨਗੇ ਜਾਂ ਨਹੀਂ। ਸੋਮਵਾਰ ਨੂੰ ਤੂਫ਼ਾਨ ਪ੍ਰਭਾਵਿਤ ਨਾਰਥ ਕੈਰੋਲੀਨਾ ਸੂਬੇ ਦੇ ਦੌਰੇ ‘ਤੇ ਨਿਕਲਣ ਤੋਂ ਪਹਿਲਾਂ ਟਰੰਪ ਨੇ ਕਿਹਾ, ‘ਚੋਣਾਂ ਤੋਂ ਪਹਿਲਾਂ ਮੈਂ ਆਪਣਾ ਪੂਰਾ ਵੇਰਵਾ ਲੋਕਾਂ ਸਾਹਮਣੇ ਰੱਖ ਦੇਵਾਂਗਾ। ਇਸ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਕਿ ਟਰੰਪ ਕੋਲ ਏਨਾ ਧਨ ਹੈ।’ ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਕਾਰੋਬਾਰ ਵਧਾਉਣ ਲਈ ਕਿਸੇ ਨੂੰ ਆਪਣੇ ਹੋਟਲ ‘ਚ ਠਹਿਰਣ ਦਾ ਸੁਝਾਅ ਦੇਣ ਦੀ ਲੋੜ ਨਹੀਂ ਹੈ। ਹਾਲੀਆ ਹੀ ਮੀਡੀਆ ‘ਚ ਖ਼ਬਰਾਂ ਆਈਆਂ ਸਨ ਕਿ ਰਾਸ਼ਟਰਪਤੀ ਟਰੰਪ ਦੇ ਕਹਿਣ ‘ਤੇ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਆਇਰਲੈਂਡ ਦੇ ਡੂਨਬੇਗ ਸਥਿਤ ਟਰੰਪ ਹੋਟਲ ਤੇ ਏਅਰ ਫੋਰਸ ਵਨ ਦਾ ਚਾਲਕ ਦਲ ਸਕਾਟਲੈਂਡ ਸਥਿਤ ਟਰੰਪ ਪਰਿਵਾਰ ਦੇ ਰਿਜ਼ਾਰਟ ‘ਚ ਠਹਿਰਿਆ ਸੀ। ਟਰੰਪ ‘ਤੇ ਅਮਰੀਕੀ ਟੈਕਸਦਾਤਾਵਾਂ ਦੇ ਪੈਸੇ ਨਾਲ ਆਪਣੇ ਪਰਿਵਾਰਕ ਕਾਰੋਬਾਰ ਦੀ ਮਦਦ ਕਰਨ ਦੇ ਦੋਸ਼ ਲਗਦੇ ਰਹੇ ਹਨ।