ਗ਼ਜ਼ਲ

ਗ਼ਜ਼ਲ

ਰਾਜ-ਤਖ਼ਤ ਦੇ ਕਾਬਲ ਕਦ ਹੈ , ਇਸ ਦਾ ਜੁਮਲੇਬਾਜ਼ ਚਰਿੱਤਰ
ਸ਼ਕੁਨੀ ਹੈ ਮਹਾਂਭਾਰਤ ਦਾ ਇਹ, ਕਰਦੈ ਮਕਰਬਾਜ਼ ਚਲਿੱਤਰ

ਫ਼ੁੰਕਾਰੇ ਨੇ ਜ਼ਹਿਰ ਉੱਗਲਦੇ, ਘੋਰ ਤਬਾਹੀ ਸੋਚਾਂ ਵਿੱਚ ਹੈ
ਦੁੱਧ ਪਿਆਓ ਡੰਗੇ ਨਜ਼ਰੋਂ,ਅਕਸਰ ਨਿਗਲ਼ ਰਿਹਾ ਹੈ ਮਿੱਤਰ

ਗਰਕ ਕਰਨ ਛਡਯੰਤਰ ਇਸ ਦੇ, ਸੋਨ ਖ਼ਜ਼ਾਨੇ ਦੇਸ਼ ਮੇਰੇ ਦੇ
ਬਦਬੋ ਇਸ ਦੀ ਨੀਅਤ ਅੰਦਰ, ਰੱਖੇ ਉਂਞ ਛਿੜਕਾ ਕੇ ਅਤਰ

ਕਿਰਦਾਰ ਨਹੀਂ ਫੁਕਰਾ ਹੈ ਬੱਸ, ਇਲਮ-ਵਿਹੂਣਾ ਰਥਵਾਨ ਇਹੇ
ਕਿੱਧਰ ਜਾਣੈ ਕੀ ਹੈ ਮੰਜ਼ਲ਼, ਨਾ ਜਾਣੇ ਅੰਨ੍ਹਾ ਤਿੱਤਰ

ਦੁੱਧੀਂ ਧੋ ਵੀ ਸਾਫ਼ ਨਾ ਹੋਣੇ, ਹੁਣ ਤਾਂ ਗਿਰਜੇ ਮੰਦਰ ਮਸਜਦ
ਤੀਰਥ ਜਾ ਕੇ ਕਰ ਦਿੱਤੇ ਸਭ, ਹਾਕਮ ਨੇ ਧੋ ਪਾਪ ਅਪਵਿੱਤਰ

ਜਾਪ ਕਰਾ ਕੇ ਵੋਟ ਬਟੋਰੇ, ਇੱਕ ਇੱਕ ਫ਼ਿਰਕੇ ਦੇ ਲਾਣੇ ਦੇ
ਤਾਂਡਵ ਕਰ ਨਸਲਕੁਸ਼ੀ ਦਾ, ਤੁਰਦੈ ਲੈ ਲੈ ਸ਼ਾਂਤੀ ਚਿੱਤਰ

ਮੇਲ? ਰਿਹਾ ਹੈ ਕੁਰਸੀ ਉੱਪਰ,”ਰੇਤਗੜ?” ਇਹ ਵਿਗੜਿਆ ਬਾਂਦਰ
ਜਿੰਨੇ ਮਾਰੋ ਓਨੇ ਥੋੜੇ, “ਬਾਲੀ” ਭਿਉਂ ਭਿਉਂ ਇਸਦੇ ਛਿੱਤਰ

ਲੇਖਕ : ਬਲਜਿੰਦਰ ਸਿੰਘ ”ਬਾਲੀ ਰੇਤਗੜ੍ਹ”
+919465129168, +917087629168