ਖਿੱਦੋ ਖੂੰਡੀ

ਖਿੱਦੋ ਖੂੰਡੀ

ਵੱਜ ਰੇਖ ‘ਚ ਉਦੋਂ ਮੇਖ ਗਈ,
ਚੋਣ ਨਿਸ਼ਾਨ ਦਾ ਹੋ ਜਦ ਐਲਾਨ ਗਿਆ।
ਕਾਨਾ ਟਿੰਡ ‘ਚ ਪਾਉਣ ਵਾਲਿਆਂ ਨੂੰ,
ਖਿੱਦੋ ਖੂੰਡੀ ਮਿਲ ਚੋਣ ਨਿਸ਼ਾਨ ਗਿਆ।

ਉਹਨੂੰ ਖਿੱਦੋ ਬਣਾ ਬਣ ਆਪ ਖੂੰਡੀ,
ਚੋਣਾਂ ਜਿੱਤਣ ਲਈ ਚੁਣ ਮੈਦਾਨ ਲਿਆ।
ਮੋਢਾ ਕਿਸੇ ‘ਤੇ ਰੱਖ ਬੰਦੂਕ ਆਪਣੀ,
ਨਿਸ਼ਾਨਾਂ ਲਾਉਣ ਦਾ ਖਿੱਚ ਧਿਆਨ ਲਿਆ।

ਫੁੱਲ ਕਮਲ ਦਾ ਗਿਆ ਖੇਡ ਪੱਤਾ,
ਬਾਜ਼ੀ ਜਿੱਤਣੇ ਲਈ ਗੱਲ ਠਾਣ ਗਿਆ।
ਨਾਲ ਰੋਭ ਦੇ ‘ਭਗਤਾ’ ਜਿਊਣ ਵਾਲਾ,
ਖੇਡ ਬਣੀ ਬਣਾਈ ਕਰ ਵਿਰਾਨ ਗਿਆ।

ਵਰਤ ਜਾਊਗਾ ਫ਼ਾਇਦੇ ਆਪਣੇ ਨੂੰ,
ਦੁਸ਼ਮਣ ਟਕੇ ਦਾ ਬਣ ਸ਼ੈਤਾਨ ਗਿਆ।
ਮਨ ਘੋਗੜ ਅੱਖ ਬਾਜ ਕੋਲ਼ੋਂ,
‘ਕੱਠੀ ਕੀਤੀ ਖਿੰਡਾ ਭਾਨ ਗਿਆ।

ਲੇਖਕ : ਬਰਾੜ-ਭਗਤਾ ਭਾਈ ਕਾ 1-604-751-1113