ਕਿਸਾਨ ਮਜਦੂਰ ਏਕਤਾ ਕਰਕੇ ਹੀ ਕਿਸਾਨੀ ਸੰਘਰਸ਼ ਨੂੰ ਫ਼ਤਹਿ ਪ੍ਰਾਪਤ ਹੋਈ : ਗੁਰਦੁਆਰਾ ਸੁੱਖ ਸਾਗਰ

ਕਿਸਾਨ ਮਜਦੂਰ ਏਕਤਾ ਕਰਕੇ ਹੀ ਕਿਸਾਨੀ ਸੰਘਰਸ਼ ਨੂੰ ਫ਼ਤਹਿ ਪ੍ਰਾਪਤ ਹੋਈ : ਗੁਰਦੁਆਰਾ ਸੁੱਖ ਸਾਗਰ

ਵੈਨਕੂਵਰ : ਖ਼ਾਲਸਾ ਦੀਵਾਨ ਸੁਸਾਇਟੀ ਨਿਊਵੈਸਟ ਦੇ ਗੁਰਦੁਆਰਾ ਸੁੱਖ ਸਾਗਰ ਵਿਖੇ ਕਿਸਾਨੀ ਸੰਘਰਸ਼ ਮੋਰਚੇ ਦੀ ਹੋਈ ਫਤਹਿ ਦੀ ਖੁਸ਼ੀ ਵਿੱਚ ਸਮੂਹ ਸੰਗਤਾਂ ਵੱਲੋਂ ਰੱਖੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਦੀਵਾਨ ਸਜੇ। ਜਿਸ ਵਿੱਚ ਭਾਈ ਸੁਰਜੀਤ ਸਿੰਘ ਦਿੱਲੀ ਵਾਲਿਆਂ ਦੇ ਰਾਗੀ ਜਥੇ ਨੇ ਕੀਰਤਨ ਸਰਵਣ ਕਰਵਾਇਆ। ਭਾਈ ਸੁਰਿੰਦਰ ਸਿੰਘ ਚੋਹਕਾ ਨੇ ਬਾਣੀ ਦੀ ਕਥਾ ਅਤੇ ਕਿਸਾਨੀ ਸੰਘਰਸ਼ ਦੇ ਵੱਖਰੇ ਵੱਖਰੇ ਪਹਿਲੂਆਂ ਤੇ ਰੋਸ਼ਨੀ ਪਾਈ। ਉਹਨਾਂ ਕਿਹਾ ਕਿ ਹੰਕਾਰੀ ਅਤੇ ਸੱਤਾ ਦੇ ਨਸ਼ੇ ਵਿੱਚ ਅੰਨ੍ਹੀ ਹੋਈ ਸਰਕਾਰ ਨੂੰ ਤਿੰਨੋਂ ਬਿੱਲ ਰੱਦ ਮਜ਼ਬੂਰ ਹੋ ਕੇ ਕਰਨੇ ਪਏ ਕਿਉਂਕਿ ਇਹ ਸੰਘਰਸ਼ ਸਿਰਫ਼ ਇਕ ਸਟੇਟ ਨਹੀਂ ਅਤੇ ਨਾਂਹੀ ਸਾਰੇ ਭਾਰਤ ਵਿੱਚ ਸਗੋਂ ਦੁਨੀਆ ਦੇ ਕੋਨੇ ਕੋਨੇ ਤੇ ਇਸ ਦਾ ਸਮਰਥਨ ਹੋਣ ਲੱਗ ਪਿਆ ਸੀ ਕਿਸਾਨ ਮਜਦੂਰ ਅਤੇ ਸਾਰੇ ਹੀ ਵਰਗਾਂ ਦੀ ਇਸ ਵਿੱਚ ਏਕਤਾ ਰਹੀ , ਜਿਥੇ ਏਕਤਾ ਹੈ ਉਥੇ ਜਿੱਤ ਹੀ ਹੁੰਦੀ ਹੈ। ਗੁਰੂ ਘਰ ਵਿਖੇ ਸਟੇਜ ਦੀ ਸੇਵਾ ਨਿਭਾਉਂਦਿਆਂ ਭਾਈ ਮਨਦੀਪ ਸਿੰਘ ਗੌਸਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਵਿਖੇ ਨਗਰ ਕੀਰਤਨ ਲਈ ਵਿਸ਼ੇਸ਼ ਫਲੋਟ ਦੀ ਸੇਵਾ ਚਲ ਰਹੀ ਹੈ। ਜਿਸ ਵਿੱਚ ਪੂਰੀ ਤਨਦੇਹੀ ਨਾਲ ਸੇਵਾਦਾਰ ਤਿਆਰੀ ਵਿੱਚ ਲੱਗੇ ਹੋਏ ਹਨ। ਜਲਦ ਹੀ ਫਲੋਟ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਸੰਗਤਾਂ ਦਾ ਧੰਨਵਾਦ ਕੀਤਾ ਕਿ ਸੰਗਤਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਜਿਹੇ ਕਾਰਜ ਸੰਗਤਾਂ ਦੇ ਹੀ ਹੰਦੇ ਹਨ ਅਤੇ ਸੰਗਤਾਂ ਆਪ ਹੀ ਪੂਰੇ ਕਰਦੀਆਂ ਹਨ। ਪ੍ਰੈਸ ਨੂੰ ਵਿਸ਼ੇਸ਼ ਤੌਰ ਤੇ ਫਲੋਟ ਅਤੇ ਫਲੋਟ ਦੀ ਸੇਵਾ ਕਰ ਰਹੇ ਸੇਵਾਦਾਰਾਂ ਦੀਆਂ ਫੋਟੋ ਆਪ ਭਾਈ ਹਰਭਜਨ ਸਿੰਘ ਅਨਵਾਲ ਨੇ ਪ੍ਰੈਸ ਨੂੰ ਦਿੱਤੀਆਂ।