ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ‘ਚ ਸਕੂਲ ਦੁਬਾਰਾ ਖੁੱਲ੍ਹੇ ਪਰ ਵਿਦਿਆਰਥੀਆਂ ਦੀ ਗੈਰ-ਹਾਜ਼ਰੀ ਵਧੀ

ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ‘ਚ ਸਕੂਲ ਦੁਬਾਰਾ ਖੁੱਲ੍ਹੇ ਪਰ ਵਿਦਿਆਰਥੀਆਂ ਦੀ ਗੈਰ-ਹਾਜ਼ਰੀ ਵਧੀ

ਸਰੀ, (ਰਛਪਾਲ ਸਿੰਘ ਗਿੱਲ): ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੇ ਕਈ ਜ਼ਿਲ੍ਹਿਆਂ ‘ਚ ਸਕੂਲ ਦੁਬਾਰਾ ਖੋਲ੍ਹੇ ਗਏ ਹਨ ਪਰ ਸਕੂਲਾਂ ‘ਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਗੈਰ-ਹਾਜ਼ਰੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਰਹੀ। ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦੇ ਡਰ ਕਾਰਨ ਵਿਦਿਆਰਥੀ ਅਜੇ ਵੀ ਸਕੂਲ ਆਉਣ ਤੋਂ ਕੰਨੀ-ਕਤਰਾ ਰਹੇ ਹਨ। ਬੀ.ਸੀ. ਸਕੂਲ ਟਰੱਸਟੀਜ਼ ਐਸੋਸੀਏਸ਼ਨ ਦੀ ਪ੍ਰਧਾਨਲ ਸਟੈਫਨੀ ਹਿਗਿਨਸਨ ਦਾ ਕਹਿਣਾ ਹੈ ਕਿ ਕੁਝ ਸਕੂਲਾਂ ‘ਚ ਔਸਤਨ ਗੈਰ-ਹਾਜ਼ਰੀ ਦੀਆਂ ਰਿਪੋਰਟਾਂ ਆਈਆਂ ਹਨ ਜਦੋਂ ਕਿ ਜ਼ਿਆਦਾਤਰ ਸਕੂਲਾਂ ‘ਚ ਬੱਚਿਆਂ ਦੀ ਹਾਜ਼ਰੀ ਆਮ ਵਾਂਗ ਰਹੀ ਹੈ। ਸਰੀ ਸਕੂਲਲ ਡਿਸਟ੍ਰਿਕਟ ਦੇ ਬੁਲਾਰੇ ਰਿਤਿੰਦਰ ਮੈਥਿਊ ਦਾ ਕਹਿਣਾ ਹੈ ਕਿ ਪੂਰੇ ਸੂਬੇ ‘ਚ ਗੈਰਹਾਜ਼ਰੀ ਦੀਆਂ ਰਿਪੋਰਟਾਂ ਵੱਖੋ-ਵੱਖਰੀਆਂ ਹਨ, ਪਰ ਦਸੰਬਰ ਦੇ ਮੁਕਾਬਲੇ ਇਹ 4% ਵੱਧ ਹੈ। ਕੈਲਗਰੀ ਬੋਰਡ ਆਫ਼ ਐਜੂਕੇਸ਼ਨ ਅਤੇ ਐਡਮਿੰਟਨ ਪਬਲਿਕ ਸਕੂਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਇਸ ਸਮੇਂ ਰੈਗੂਲਰ ਸਟਾਫ਼ ਨੂੰ ਲੱਭਣਾ ਬਣੀ ਹੋਈ ਹੈ। ਕੈਲਗਰੀ ‘ਚ ਕਈ ਸਕੂਲ ਅਜਿਹੇ ਹਨ ਜਿਨ੍ਹਾਂ ਦੀਆਂ ਕਈ ਕਲਾਸਾਂ ਬਿਨ੍ਹਾਂ ਅਧਿਆਪਕਾਂ ਤੋਂ ਹੀ ਸ਼ੁਰੀ ਕਰਨੀਆਂ ਪਈਆਂ ਹਨ। ਕੈਲਗਰੀ ਬੋਰਡ ਅਨੁਸਾਰ ਇਥੇ 681 ਖਾਲੀ ਟੀਚਿੰਗ ਸਪਾਟ ਨ ਜਿਨ੍ਹਾਂ ‘ਚੋਂ 208 ਸਵੇਰ ਦੀਆਂ ਕਲਾਸਾਂ ਬਿਨ੍ਹਾਂ ਟੀਚਰਾਂ ਤੋਂ ਲੱਗੀਆਂ ਅਤੇ ਬਾਅਦ ‘ਚ ਇਨ੍ਹਾਂ ਨੂੰ ਕਲਾਸਾਂ ਨੂੰ ਆਨਲਾਈਨ ਕਲਾਸਾਂ ‘ਚ ਤਬਦੀਲ ਕਰਨਾ ਪਿਆ।