ਸਰੀ ‘ਚ 4 ਕੋਵਿਡ-19 ਬੂਸਟਰ ਕਲੀਨਿਕ ਹੁਣ ਰੋਜ਼ਾਨਾ ਚੱਲਣਗੇ

ਸਰੀ ‘ਚ 4 ਕੋਵਿਡ-19 ਬੂਸਟਰ ਕਲੀਨਿਕ ਹੁਣ ਰੋਜ਼ਾਨਾ ਚੱਲਣਗੇ

ਜਨਵਰੀ ‘ਚ ਹਫ਼ਤਾਵਰੀ ਟੀਕਾਕਰਨ 40000 ਤੱਕ ਕਰਨ ਦਾ ਟੀਚਾ

ਸਰੀ, (ਰਛਪਾਲ ਸਿੰਘ ਗਿੱਲ): ਫਰੇਜ਼ਰ ਹੈਲਥ ਵਲੋਂ ਘੋਸ਼ਣਾ ਕੀਤੀ ਗਈ ਹੈ ਕਿ ਮੌਜੂਦਾ ਸਮੇਂ 66 ਐਵੇਨਿਊ ‘ਤੇ ਚੱਲ ਰਹੇ ਬੂਸਟਰ ਕਲੀਨਿਕ ਤੋਂ ਇਲਾਵਾ ਹੁਣ 3 ਹੋਰ ਕਲੀਨਿਕ ਰੋਜ਼ਾਨਾ ਵੈਕਸੀਨੇਸ਼ਨ ਲਈ ਸ਼ੁਰੂ ਕੀਤੇ ਜਾ ਰਹੇ ਹਨ। ਜਿਨ੍ਹਾਂ ‘ਚ ਕਲੋਵਰਡੇਲ ਰੀਕ੍ਰੀਏਸ਼ਨ ਸੈਂਟਰ, ਸਰੀ ਰੀਕ੍ਰਿਏਸ਼ਨ ਸੈਂਟਰ ਅਤੇ ਸਰੀ ਨੌਰਥ (ਸੈਂਟਰਲ ਸਿਟੀ ਮਾਲ ਦੇ ਨੇੜੇ ਪੁਰਾਣੀ ਬੈਸਟ ਬਾਇ ਬਿਲਡਿੰਗ ਵਿੱਚ) ਦੇ ਨਾਮ ਜ਼ਿਕਰਯੋਗ ਹਨ। ਇਹ ਕਲੀਨਿਕ ਹੁਣ ਤੋਂ ਹਫ਼ਤੇ ਦੇ ਸੱਤੇ ਦਿਨ ਖੁਲ੍ਹੇ ਰਹਿਣ ਗੇ ਵੈਲੀ ਸਾਈਟ ਪਹਿਲਾਂ ਹਫ਼ਤੇ ‘ਚ ਪੰਜ ਦਿਨ ਲਈ ਖੁਲ੍ਹਾ ਰਹਿੰਦਾ ਸੀ। ਫਰੇਜ਼ਰ ਹੈਲਥ ਨੇ ਕਿਹਾ ਕਿ ਇਹ ਤਿੰਨ ਵਾਧੂ ਕਲੀਨਿਕ ਬੂਸਟਰ ਡੋਜ਼ ਰੋਲਆਊਟ ਲਈ ਸ਼ੁਰੂ ਕੀਤੇ ਗਏ ਹਨ, ਇਸ ਸਮੇਂ ਬਰਨਬੀ ਤੋਂ ਬੋਸਟਨ ਬਾਰ ਤੱਕ ਕੁਲ 18 ਕਲੀਨਿਕ ਹਨ ਜੋ ਕਿ 1.8 ਮਿਲੀਅਨ ਲੋਕਾਂ ਦੀ ਮਦਦ ਲਈ ਚੱਲ ਰਹੇ ਹਨ। ਸਿਹਤ ਅਥਾਰਟੀ ਦਾ ਕਹਿਣਾ ਹੈ ਕਿ ਦਸੰਬਰ ‘ਚ ਹਫ਼ਤਾਵਰੀ 32000 ਟੀਕਾਕਰਨ ਦੇ ਮੁਕਾਬਲੇ ਜਨਵਰੀ ‘ਚ ਹਫ਼ਤਾਵਰੀ ਟੀਕਾਕਰਨ 40000 ਤੱਕ ਕਰਨ ਦਾ ਟੀਚਾ ਹੈ।