ਬੂਸਟਰ ਡੋਜ਼ ਤੋਂ ਬਾਅਦ ਕੋਵਿਡ-19 ਦੀ ਚੌਥੀ ਡੋਜ਼ ਵੀ ਲੱਗੇਗੀ

ਬੂਸਟਰ ਡੋਜ਼ ਤੋਂ ਬਾਅਦ ਕੋਵਿਡ-19 ਦੀ ਚੌਥੀ ਡੋਜ਼ ਵੀ ਲੱਗੇਗੀ

ਸਰੀ, (ਰਛਪਾਲ ਸਿੰਘ ਗਿੱਲ): ਕੋਰੋਨਾਵੲਰਿਸ ਨੇ ਕੈਨੇਡਾ ਭਰ ‘ਚ ਦੁਬਾਰਾ ਚਿੰਤਾਜਨਕ ਹਾਲਾਤ ਪੈਦਾ ਕਰ ਦਿੱਤੇ ਹਨ। ਅਜਿਹੇ ‘ਚ ਕੋਵਿਡ-19 ਦੀ ਚੌਥੀ ਡੋਜ਼ ਲੱਗਣ ਦੀ ਵੀ ਖਬਰ ਸਾਹਮਣੇ ਆਈ ਹੈ। ਨੋਵਾ ਸਕੋਸ਼ੀਆ ‘ਚ ਇੱਕ ਸੇਵਾ ਮੁਕਤ ਨਰਸ ਪੈਟਰੀਸ਼ੀਆ ਫਲੇਮਿੰਗ ਨੂੰ ਕੋਵਿਡ-19 ਦੀ ਚੌਥੀ ਲਗਾਈ ਗਈ ਹੈ। ਫਲੇਮਿੰਗ ਦਾ ਕਹਿਣਾ ਹੈ ਕਿ ਚੌਥੀ ਡੋਜ਼ ਤੋਂ ਬਾਅਦ ਹੁਣ ਕੋਵਿਡ-19 ਦਾ ਡਰ ਉਸ ਦੇ ਮਨ ‘ਚ ਨਾ-ਮਾਤਰ ਹੈ। ਇਸ ਤੋਂ ਇਲਾਵਾ ਟਰਾਂਟੋ ਨਰਸਿੰਗ ਹੋਮ ਵਿੱਚ 87 ਲੋਕਾਂ ਨੂੰ ਵੈਕਸੀਨ ਦੀ ਚੌਥੀ ਡੋਜ਼ ਦਿੱਤੀ ਗਈ ਹੈ। ਕੈਨੇਡਾ ‘ਚ ਇਸ ਸਮੇਂ ਓਮੀਕਰੋਨ ਵੈਰੀਐਂਟ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ਵੀ ਬਹੁਤ ਤੇਜ਼ੀ ਨਾਲ ਵੱਧਣ ਲੱਗੀ ਹੈ। ਕੈਨੇਡਾ ਦੀ ਟੀਕਾਕਰਨ ਬਾਰੇ ਰਾਸ਼ਟਰੀ ਸਲਾਹਕਾਰ ਕਮੇਟੀ (ਐਨ.ਏ.ਸੀ.ਆਈ) ਨੇ ਸ਼ਿਫਾਰਿਸ਼ ਕੀਤੀ ਹੈ ਕਿ ਉਹ ਕੈਨੇਡੀਅਨ ਜਿਨ੍ਹਾਂ ਨੇ ਆਪਣੀਆਂ ਪਹਿਲੀਆਂ ਤਿੰਨ ਖੁਰਾਕਾਂ ਲੈ ਲਈਆਂ ਹਨ ਉਹ ਛੇ ਮਹੀਨੇ ਬਾਅਦ ਦੂਜਾ ਬੂਸਟਰ ਡੋਜ਼ ਯਾਨੀ ਕਿ ਕੋਵਿਡ-19 ਦੀ ਚੌਥੀ ਖੁਰਾਕ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ ਓਨਟਾਰੀਓ ਸਰਕਾਰ ਵਲੋਂ ਲੋਂਗ ਟਰਮ ਕੇਅਰ ਹਾਊਸ ਤੋਂ ਇਲਾਵਾ, ਰਿਟਾਇਰਮੈਂਟ ਹੋਮਜ਼, ਬਜ਼ੁਰਗਾਂ ਦੀ ਦੇਖਭਾਲ ਲਈ ਰਿਹਾਇਸ਼ਾਂ ‘ਚ ਚੌਥੀ ਖੁਰਾਕ ਉਪਲੱਬਧ ਕਰਵਾਈ ਜਾ ਰਹੀ ਹੈ।