ਸਰਦੀਆਂ ਵਿਚ ਚਮੜੀ ਨੂੰ ਰੱਖੋ ਨਰਮ ਅਤੇ ਮੁਲਾਇਮ

ਸਰਦੀਆਂ ਵਿਚ ਚਮੜੀ ਨੂੰ ਰੱਖੋ ਨਰਮ ਅਤੇ ਮੁਲਾਇਮ

ਨਹਾਉਣ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ‘ਤੇ ਤਿਲ, ਨਾਰੀਅਲ ਜਾਂ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ।
ਹੱਥਾਂ ਦੇ ਰੰਗ ਨੂੰ ਨਿਖਾਰਨ ਲਈ ਥੋੜ੍ਹੀ ਜਿਹੀ ਖੰਡ ਵਿਚ ਨਿੰਬੂ ਦਾ ਰਸ ਮਿਲਾ ਕੇ ਹੱਥਾਂ ਦੀ ਮਾਲਿਸ਼ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਬੇਸਣ, ਦਹੀਂ ਅਤੇ ਹਲਦੀ ਨੂੰ ਮਿਲਾ ਕੇ ਪੇਸਟ ਬਣਾ ਕੇ ਇਸ ਨੂੰ 30 ਮਿੰਟ ਤੱਕ ਹੱਥਾਂ ‘ਤੇ ਲਗਾਓ। ਇਸ ਤੋਂ ਬਾਅਦ ਸਾਦੇ ਪਾਣੀ ਨਾਲ ਧੋ ਲਓ।
ਇਕ ਚਮਚ ਗਲਿਸਰੀਨ ਨੂੰ 100 ਮਿ: ਲਿ: ਗੁਲਾਬ ਜਲ ਵਿਚ ਮਿਲਾ ਕੇ ਇਸ ਮਿਸ਼ਰਣ ਨੂੰ ਹੱਥਾਂ ਅਤੇ ਪੈਰਾਂ ਦੀ ਚਮੜੀ ‘ਤੇ ਲਗਾਉਣ ਨਾਲ ਇਨ੍ਹਾਂ ਵਿਚ ਨਮੀ ਅਤੇ ਕੋਮਲਤਾ ਆਉਂਦੀ ਹੈ।
ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਹੱਥਾਂ ‘ਤੇ ਸਨਸਕ੍ਰੀਨ ਕ੍ਰੀਮ ਦੀ ਵਰਤੋਂ ਕਰਨ ਨਾਲ ਸੂਰਜ ਦੀਆਂ ਪੈਰਾਬੈਂਗਣੀ ਕਿਰਨਾਂ ਦਾ ਅਸਰ ਇਨ੍ਹਾਂ ‘ਤੇ ਨਹੀਂ ਪੈਂਦਾ।
ਤਾਜ਼ੇ ਸੰਤਰੇ ਦੀਆਂ ਛਿੱਲਾਂ ਨੂੰ ਹੱਥਾਂ ‘ਤੇ ਪੀਸ ਕੇ ਲਗਾਓ। ਇਸ ਨਾਲ ਹੱਥਾਂ ਦੀ ਮ੍ਰਿਤ ਚਮੜੀ ਹਟਣ ਦੇ ਨਾਲ-ਨਾਲ ਹੱਥਾਂ ਦੀ ਚਮੜੀ ਦਾ ਰੰਗ ਵੀ ਨਿਖਰਦਾ ਹੈ। * ਰਾਤ ਨੂੰ ਸੌਣ ਤੋਂ ਪਹਿਲਾਂ ਹੱਥਾਂ ‘ਤੇ ਦੁੱਧ ਦੀ ਮਲਾਈ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਓ। ਬਾਅਦ ਵਿਚ ਇਸ ਨੂੰ ਰੂੰ ਨਾਲ ਸਾਫ਼ ਕਰ ਲਓ।
ਸਰਦੀਆਂ ਵਿਚ ਹੱਥ ਕਾਲੇ ਹੋ ਜਾਂਦੇ ਹਨ, ਨਿੰਬੂ ਦੀਆਂ ਛਿੱਲਾਂ ਨੂੰ ਹੱਥਾਂ ‘ਤੇ ਰਗੜਨ ਨਾਲ ਇਨ੍ਹਾਂ ਦਾ ਰੰਗ ਨਿਖਰਦਾ ਹੈ।
ਸਮੇਂ-ਸਮੇਂ ‘ਤੇ ਹੱਥਾਂ ਨੂੰ ਰਗੜ ਕੇ ਸਾਫ਼ ਕਰਨ ਨਾਲ ਮ੍ਰਿਤ ਚਮੜੀ ਨਿਕਲਦੀ ਰਹਿੰਦੀ ਹੈ ਅਤੇ ਹੱਥ ਸੁੰਦਰ ਬਣੇ ਰਹਿੰਦੇ ਹਨ।
ਇਨ੍ਹਾਂ ਦਿਨਾਂ ਵਿਚ ਦਸਤਾਨੇ ਹੱਥਾਂ ਨੂੰ ਗਰਮ ਹੀ ਨਹੀਂ ਰੱਖਦੇ, ਸਗੋਂ ਇਹ ਹੱਥਾਂ ਦੀ ਚਮੜੀ ਨੂੰ ਰੁੱਖਾ ਹੋਣ ਤੋਂ ਬਚਾਉਂਦੇ ਹਨ। ਦਸਤਾਨੇ ਪਹਿਨਣ ਤੋਂ ਪਹਿਲਾਂ ਕਿਸੇ ਮਾਇਸਚਰਾਈਜ਼ ਕ੍ਰੀਮ ਨਾਲ ਹੱਥਾਂ ਦੀ ਮਸਾਜ ਕਰੋ।
ਇਨ੍ਹਾਂ ਦਿਨਾਂ ਵਿਚ ਹੱਥ ਧੋਣ ਲਈ ਅਜਿਹੇ ਸਾਬਣ ਦੀ ਵਰਤੋਂ ਕਰੋ ਜੋ ਹੱਥਾਂ ਦੀ ਨਮੀ ਬਣਾਈ ਰੱਖਦਾ ਹੋਵੇ। ਇਸ ਵਾਸਤੇ ਜੈਤੂਨ ਦੇ ਤੇਲ ਅਤੇ ਇਲੋਵੇਰਾਯੁਕਤ ਸਾਬਣ ਦੀ ਵਰਤੋਂ ਕਰੋ।
ਇਨ੍ਹਾਂ ਦਿਨਾਂ ਵਿਚ ਜ਼ਿਆਦਾ ਗਰਮ ਜਾਂ ਜ਼ਿਆਦਾ ਠੰਢੇ ਪਾਣੀ ਨਾਲ ਹੱਥ ਨਹੀਂ ਧੋਣੇ ਚਾਹੀਦੇ। ਹਮੇਸ਼ਾ ਕੋਸੇ ਪਾਣੀ ਦੀ ਵਰਤੋਂ ਕਰੋ।
ਹੱਥਾਂ ਤੋਂ ਇਲਾਵਾ ਨਹੁੰਆਂ ‘ਤੇ ਵੀ ਧਿਆਨ ਦਿਓ, ਕਿਉਂਕਿ ਸਰਦ ਹਵਾਵਾਂ ਨਹੁੰਆਂ ਦੀ ਨਮੀ ਵੀ ਖੋਹ ਲੈਂਦੀਆਂ ਹਨ। ਇਨ੍ਹਾਂ ਦੀ ਖੋਈ ਹੋਈ ਨਮੀ ਨੂੰ ਵਾਪਸ ਲਿਆਉਣ ਲਈ ਕ੍ਰੀਮ ਨੂੰ ਹੱਥਾਂ ‘ਤੇ ਵੀ ਲਗਾਓ।