ਜਨਵਰੀ ‘ਚ 16.1 ਮਿਲੀਅਨ ਵੈਕਸੀਨ ਦੀਆਂ ਖ਼ੁਰਾਕਾਂ ਕੈਨੇਡਾ ਪਹੁੰਚਣਗੀਆਂ : ਹੈਲਥ ਕੈਨੇਡਾ

ਜਨਵਰੀ ‘ਚ 16.1 ਮਿਲੀਅਨ ਵੈਕਸੀਨ ਦੀਆਂ ਖ਼ੁਰਾਕਾਂ ਕੈਨੇਡਾ ਪਹੁੰਚਣਗੀਆਂ : ਹੈਲਥ ਕੈਨੇਡਾ

ਔਟਵਾ : ਓਮੀਕਰੌਨ ਵੇਰੀਐਂਟ ਖ਼ਿਲਾਫ਼ ਲੜਾਈ ਵਿਚ ਸਹਾਇਤਾ ਲਈ, ਫ਼ੈਡਰਲ ਸਰਕਾਰ ਇਸ ਮਹੀਨੇ ਸੂਬਿਆਂ ਅਤੇ ਟੈਰਿਟ੍ਰੀਜ਼ ਨੂੰ 16.1 ਮਿਲੀਅਨ ਵੈਕਸੀਨ ਖ਼ੁਰਾਕਾਂ ਡਿਲੀਵਰ ਕਰਨ ਦੀ ਯੋਜਨਾ ਬਣਾ ਰਹੀ ਹੈ।
ਭਾਵੇਂ ਸ਼ੁਰੂਆਤੀ ਡਾਟਾ (ਨਵੀਂ ਵਿੰਡੋ)ਮੁਤਾਬਕ, ਮੌਜੂਦਾ ਵੈਕਸੀਨਾਂ ਓਮੀਕਰੌਨ ਵੇਰੀਐਂਟ ‘ਤੇ ਬਹੁਤੀਆਂ ਅਸਰਦਾਰ ਨਹੀਂ ਹਨ, ਪਰ ਜਿਹਨਾਂ ਲੋਕਾਂ ਨੇ ਵੈਕਸੀਨ ਪ੍ਰਾਪਤ ਕੀਤੀ ਹੈ, ਉਹਨਾਂ ਦੇ ਗੰਭੀਰ ਬਿਮਾਰ ਹੋਕੇ ਹਸਪਤਾਲ ਦਾਖ਼ਲ ਹੋਣ ਜਾਂ ਮੌਤ ਹੋਣ ਦੀ ਸੰਭਾਵਨਾ ਘੱਟ ਹੈ।
ਮਿਸਾਲ ਦੇ ਤੌਰ ਤੇ, ਉਨਟੇਰਿਉ ਵਿਚ 12 ਸਾਲ ਤੋਂ ਵੱਧ ਉਮਰ ਦੇ ਬਗ਼ੈਰ ਵੈਕਸੀਨ ਪ੍ਰਾਪਤ ਲੋਕਾਂ ਦੀ ਤਾਦਾਦ 9 ਫ਼ੀਸਦੀ ਤੋਂ ਵੀ ਘੱਟ ਹੈ। ਪਰ ਆਈਸੀਯੂ ਵਿਚ ਦਾਖ਼ਲ ਅੱਧੇ ਤੋਂ ਵੱਧ ਮਰੀਜ਼ ਉਹ ਹਨ ਜਿਹਨਾਂ ਨੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਪ੍ਰਾਪਤ ਨਹੀਂ ਕੀਤੀਆਂ ਹਨ।
ਹੈਲਥ ਕੈਨੇਡਾ ਵੱਲੋਂ ਪ੍ਰਾਪਤ ਅੰਕੜਿਆਂ ਅਨੁਸਾਰ, ਇਸ ਮਹੀਨੇ ਮੌਡਰਨਾ ਸਪਾਈਕਵੈਕਸ ਦੀਆਂ 9.3 ਮਿਲੀਅਨ ਅਤੇ ਫ਼ਾਈਜ਼ਰ ਕੌਮਿਰਨਾਟੀ ਵੈਕਸੀਨ ਦੀਆਂ 6.8 ਮਿਲੀਅਨ ਵਾਧੂ ਖ਼ੁਰਾਕਾਂ ਕੈਨੇਡਾ ਪਹੁੰਚਣਗੀਆਂ। ਪਿਛਲੇ ਹਫ਼ਤੇ ਕੈਨੇਡਾ ਨੇ ਫ਼ਾਈਜ਼ਰ ਦੀਆਂ 500,000 ਖ਼ੁਰਾਕਾਂ ਪ੍ਰਾਪਤ ਕੀਤੀਆਂ ਹਨ।
ਡਿਪਾਰਟਮੈਂਟ ਦੇ ਇੱਕ ਬੁਲਾਰੇ ਮੁਤਾਬਕ, ਇਹਨਾਂ ਡਿਲੀਵਰੀਆਂ ਤੋਂ ਬਾਅਦ ਸਾਰੇ ਯੋਗ ਕੈਨੇਡੀਅਨਜ਼ ਨੂੰ ਬੂਸਟਰ ਡੋਜ਼ ਦੇਣ ਲਈ ਲੋੜੀਂਦੀ ਸਪਲਾਈ ਉਪਲਬਧ ਹੋਵੇਗੀ ਅਤੇ ਨਾਲੋ ਨਾਲ ਉਹਨਾਂ ਲੋਕਾਂ ਲਈ ਵੀ ਵੈਕਸੀਨ ਉਪਲਬਧਤਾ ਜਾਰੀ ਰਹੇਗੀ, ਜਿਹਨਾਂ ਨੇ ਅਜੇ ਤੱਕ ਪਹਿਲੀ ਜਾਂ ਦੂਸਰੀ ਡੋਜ਼ ਪ੍ਰਾਪਤ ਨਹੀਂ ਕੀਤੀ ਹੈ।
ਸੂਬਿਆਂ ਅਤੇ ਟੈਰਿਟ੍ਰੀਜ਼ ਕੋਲ ਇਸ ਸਮੇਂ ਫ਼ਾਈਜ਼ਰ ਦੀਆਂ 2.9 ਮਿਲੀਅਨ ਅਤੇ ਮੌਡਰਨਾ ਦੀਆਂ 9 ਮਿਲੀਅਨ ਤੋਂ ਵੱਧ ਖ਼ੁਰਾਕਾਂ ਮੌਜੂਦ ਹਨ।
ਮੁਲਕ ਦੀ ਟੀਕਾਕਰਨ ਸਲਾਹਕਾਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ, ਸੂਬਿਆਂ ਵੱਲੋਂ ਫ਼ਾਈਜ਼ਰ ਵੈਕਸੀਨ 12 ਤੋਂ 29 ਸਾਲ ਦੀ ਉਮਰ ਵਾਲਿਆਂ ਲਈ ਰਾਖਵੀਂ ਕੀਤੀ ਜਾ ਰਹੀ ਹੈ, ਕਿਉਂਕਿ ਇਸ ਉਮਰ ਵਰਗ ਨੂੰ ਮੌਡਰਨਾ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਕੁਝ ਲੋਕਾਂ ਵਿਚ ਮੇਓਕਾਰਡੀਟਿਸ , ਦਿਲ ਦੀਆਂ ਮਾਸਪੇਸ਼ੀਆਂ ਵਿਚ ਜਲਨ, ਦੇ ਲੱਛਣ ਰਿਪੋਰਟ ਹੋਏ ਸਨ।