ਬ੍ਰਿਟਿਸ਼ ਕੋਲੰਬੀਆ ‘ਚ ਕੋਵਿਡ-19 ਟੈਸਟਿੰਗ ਵਧਾਉਣ ਲਈ 10 ਲੱਖ ਰੈਪਿਡ ਟੈਸਟ ਕਿੱਟਾਂ ਪਹੁੰਚੀਆਂ

ਬ੍ਰਿਟਿਸ਼ ਕੋਲੰਬੀਆ ‘ਚ ਕੋਵਿਡ-19 ਟੈਸਟਿੰਗ ਵਧਾਉਣ ਲਈ 10 ਲੱਖ ਰੈਪਿਡ ਟੈਸਟ ਕਿੱਟਾਂ ਪਹੁੰਚੀਆਂ

814400 ਹੋਰ ਕਿੱਟਾਂ ਇਸ ਹਫ਼ਤੇ ਦੇ ਅੰਤ ਤੱਕ ਮਿਲਣ ਦੀ ਉਮੀਦ

 

ਸਰੀ, (ਰਛਪਾਲ ਸਿੰਘ ਗਿੱਲ): ਬੀ.ਸੀ. ਦੇ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਦੱਸਿਆ ਕਿ ਸੂਬੇ ‘ਚ ਕੋਵਿਡ-19 ਦੀ ਜਾਂਚ ਤੇਜ਼ ਕਰਨ ਲਈ 10 ਲੱਖ ਰੈਪਿਡ ਟੈਸਟ ਕਿੱਟਾਂ ਪਹੁੰਚ ਚੁੱਕੀਆਂ ਹਨ। ਇਸ ਹਫ਼ਤੇ ਹੀ ਇਹ ਕਿੱਟਾਂ ਫਾਰਮੈਸੀਆਂ ਅਤੇ ਕਲੀਨਿਕ ਤੋਂ ਆਮ ਲੋਕਾਂ ਨੂੰ ਵੰਡੀਆਂ ਜਾਣਗੀਆਂ।

ਡਿਕਸ ਨੇ ਦੱਸਿਆ ਕਿ ਹੁਣ ਤੱਕ ਬੀ.ਸੀ. ‘ਚ 4850447 ਰੈਪਿਡ ਟੈਸਟ ਕਿੱਟਾਂ ਵੰਡੀਆਂ ਜਾ ਚੁੱਕੀਆਂ। 959000 ਕਿੱਟਾਂ ਸੋਮਵਾਰ ਬੀ.ਸੀ. ਪਹੁੰਚੀਆਂ ਜਿਨ੍ਹਾਂ ‘ਚੋਂ 20 ਹਜ਼ਾਰ ਕਿੱਟਾਂ ਸਕੂਲਾਂ ‘ਚ ਸਟਾਫ਼ ਲਈ ਭੇਜੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ 814400 ਹੋਰ ਕਿੱਟਾਂ ਇਸ ਹਫ਼ਤੇ ਦੇ ਅੰਤ ਤੱਕ ਮਿਲਣ ਦੀ ਉਮੀਦ ਹੈ। ਡਾ. ਹੈਨਰੀ ਨੇ ਲੋਕਾਂ ਨੂੰ ਸੁਝਾ ਦਿੰਦਿਆ ਕਿਹਾ ਕਿ ਉਹ ਜਿੰਨਾ ਹੋ ਸਕੇ ਆਪਣਾ ਕੰਮ ਵਰਚੁਅਰ ਰੱਖਣ ਦੀ ਕੋਸ਼ਿਸ਼ ਕਰਨ।

ਉਨ੍ਹਾਂ ਕਿਹਾ ਅਸੀਂ ਜਾਣਦੇ ਹਾਂ ਕਿ ਵਰਚੁਅਲ ਕੰਮ ਕਰਨਾ ਵਿਅਕਤੀਗਤ ਤੌਰ ‘ਤੇ ਸ਼ਾਮਲ ਹੋਣ ਨਾਲੋਂ ਕਿਤੇ ਮੁਸ਼ਕਿਲ ਹੈ ਪਰ ਇਸ ਨਾਜੁਕ ਸਮੇਂ ‘ਚ ਸਾਡੇ ਲਈ ਇਹੀ ਮਹੱਤਵਪੂਰਨ ਹੈ ਤਾਂ ਜੋ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।