ਸਰਦੀਆਂ ‘ਚ ਕ੍ਰੀਮਾਂ ਦੀ ਵਰਤੋਂ ਕਿੰਨੀ ਕੁ ਜਾਇਜ਼

ਸਰਦੀਆਂ ‘ਚ ਕ੍ਰੀਮਾਂ ਦੀ ਵਰਤੋਂ ਕਿੰਨੀ ਕੁ ਜਾਇਜ਼

ਹਰ ਚਮੜੀ ਨੂੰ ਲੋੜ ਹੈ ਕ੍ਰੀਮ ਦੀ
ਹਰ ਇਨਸਾਨ ਦੀ ਚਮੜੀ ਉਮਰ ਦੇ ਨਾਲ ਨੁਕਸਾਨਗ੍ਰਸਤ ਹੁੰਦੀ ਰਹਿੰਦੀ ਹੈ। ਕ੍ਰੀਮ ਚਮੜੀ ਦਾ ਨੁਕਸਾਨ ਹੋਣ ਤੋਂ ਰੋਕਦੀ ਹੈ ਅਤੇ ਸਾਡੀ ਚਮੜੀ ਦੀ ਮੁਰੰਮਤ ਕਰਨ ਵਿਚ ਮਦਦ ਕਰਦਾ ਹੈ। ਨਹਾਉਣ ਤੋਂ ਤੁਰੰਤ ਬਾਅਦ ਸਾਨੂੰ ਆਪਣੀ ਚਮੜੀ ਨੂੰ ਮਾਇਸਚਰਾਈਜ਼ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਚਮੜੀ ਵਿਚ ਨਮੀ ਬਣੀ ਰਹੇ।
ਚਮੜੀ ਦੀ ਕਿਸਮ ਮੁਤਾਬਿਕ ਕ੍ਰੀਮ ਦੀ ਚੋਣ ਕਰੋ
ਕਿਸੇ ਦੀ ਚਮੜੀ ਖੁਸ਼ਕ ਹੁੰਦੀ ਹੈ, ਕਿਸੇ ਦੀ ਤੇਲੀ ਅਤੇ ਕਿਸੇ ਦੇ ਚਿਹਰੇ ‘ਤੇ ਕਿਲ-ਮੁਹਾਸੇ ਹੁੰਦੇ ਹਨ। ਸਾਰਿਆਂ ਨੂੰ ਕ੍ਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਖ਼ਰੀਦਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਚਮੜੀ ਲਈ ਕਿਹੜੀ ਕ੍ਰੀਮ ਠੀਕ ਹੈ। ਵੈਸੇ ਕ੍ਰੀਮ ਦੀ ਬੋਤਲ ‘ਤੇ ਲਿਖਿਆ ਹੁੰਦਾ ਹੈ। ਤੇਲੀ ਚਮੜੀ ਲਈ ਬਿਹਤਰੀਨ ਮਾਇਸਚਰਾਈਜ਼ਰ, ਜਿਸ ਵਿਚ ਐਲੋਵੇਰਾ ਪ੍ਰਮੁੱਖ ਰੂਪ ਨਾਲ ਹੋਵੇ, ਉਹੀ ਚੰਗਾ ਹੋਵੇਗਾ।
ਲੋਸ਼ਨ ਵਾਲੀ ਕ੍ਰੀਮ ਬਿਹਤਰ ਹੈ ਚਮੜੀ ਲਈ
ਸੰਘਣੀ ਕ੍ਰੀਮ ਵਾਲਾ ਮਾਇਸਚਰਾਈਜ਼ਰ ਜ਼ਿਆਦਾ ਖੁਸ਼ਕ ਚਮੜੀ ਲਈ ਠੀਕ ਹੁੰਦਾ ਹੈ ਜਦੋਂ ਕਿ ਲੋਸ਼ਨ ਵਾਲਾ ਮਾਇਸਚਰਾਈਜ਼ਰ ਹਰ ਤਰ੍ਹਾਂ ਦੀ ਚਮੜੀ ਲਈ ਵਧੀਆ ਹੁੰਦਾ ਹੈ। ਵੈਸੇ ਜੈੱਲ ਵਾਲਾ ਮਾਇਸਚਰਾਈਜ਼ਰ ਤੇਲੀ ਚਮੜੀ ਲਈ ਚੰਗਾ ਹੁੰਦਾ ਹੈ ਪਰ ਲੋਸ਼ਨ ਵਾਲਾ ਮਾਇਸਚਰਾਈਜ਼ਰ ਸਾਰੇ ਵਰਤ ਸਕਦੇ ਹਨ।
ਸਵੇਰੇ ਅਤੇ ਰਾਤ ਨੂੰ ਕਰੋ ਕ੍ਰੀਮ ਦੀ ਵਰਤੋਂ
ਜਿਨ੍ਹਾਂ ਦੀ ਚਮੜੀ ਸਾਧਾਰਨ ਹੋਵੇ, ਉਨ੍ਹਾਂ ਨੂੰ ਵੀ ਦਿਨ ਵਿਚ ਦੋ ਵਾਰ ਕ੍ਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ। ਸਵੇਰੇ ਨਹਾਉਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ‘ਤੇ ਜ਼ਰੂਰ ਲਗਾਓ। ਜੇਕਰ ਚਮੜੀ ਖੁਸ਼ਕ ਹੈ ਤਾਂ ਦਿਨ ਵਿਚ ਜਦੋਂ ਵੀ ਲੋੜ ਮਹਿਸੂਸ ਹੋਵੇ, ਚਿਹਰਾ ਧੋ ਕੇ ਉਸ ਨੂੰ ਲਗਾਓ। ਤੇਲੀ ਚਮੜੀ ਵਾਲਿਆਂ ਨੂੰ ਵੀ ਸਵੇਰੇ ਨਹਾਉਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਹਲਕੀ ਕ੍ਰੀਮ ਲਗਾਉਣੀ ਚਾਹੀਦੀ ਹੈ। ਪੈਰਾਂ ਦੀਆਂ ਅੱਡੀਆਂ ‘ਤੇ ਪੈਟਰੋਲੀਅਮ ਜੈਲੀ ਲਗਾਓ ਤਾਂ ਕਿ ਅੱਡੀਆਂ ਨਰਮ ਬਣੀਆਂ ਰਹਿਣ।
ਇਸ ਤੋਂ ਇਲਾਵਾ ਧਿਆਨ ਦਿਓ
ਸਾਰੀਆਂ ਕ੍ਰੀਮਾਂ ਇਕੋ ਕਿਸਮ ਦੀਆਂ ਨਹੀਂ ਹੁੰਦੀਆਂ, ਉਨ੍ਹਾਂ ਵਿਚ ਵੱਖ-ਵੱਖ ਤੱਤ ਮੌਜੂਦ ਹੁੰਦੇ ਹਨ। ਆਪਣੀ ਚਮੜੀ ਦੀ ਕਿਸਮ ਅਨੁਸਾਰ ਮਾਇਸਚਰਾਈਜ਼ਰ ਲੇਬਲ ‘ਤੇ ਧਿਆਨ ਦੇ ਕੇ ਖਰੀਦੋ।
ਐਸ. ਪੀ. ਐਫ. ਯੁਕਤ ਕ੍ਰੀਮ ਲਗਾਉਣ ਤੋਂ ਬਾਅਦ ਵੀ ਸਨਸਕ੍ਰੀਨ ਦੀ ਵਰਤੋਂ ਜ਼ਰੂਰ ਕਰੋ।
ਸਰੀਰ ਦੇ ਵੱਖ-ਵੱਖ ਹਿੱਸਿਆਂ ਲਈ ਵੱਖ-ਵੱਖ ਕ੍ਰੀਮਾਂ ਖਰੀਦਣ ਦੀ ਲੋੜ ਨਹੀਂ। ਨਹਾਉਣ ਤੋਂ ਤੁਰੰਤ ਬਾਅਦ ਸਾਰੀ ਚਮੜੀ ਨੂੰ ਮਾਇਸਚਰਾਈਜ਼ ਕਰੋ।
ਸਰਦੀਆਂ ਵਿਚ ਵੀ ਜ਼ਿਆਦਾ ਗਰਮ ਪਾਣੀ ਨਾਲ ਨਾ ਨਹਾਓ। ਚਮੜੀ ਜ਼ਿਆਦਾ ਖੁਸ਼ਕ ਹੋਵੇਗੀ।