ਕੀ ਤੁਸੀਂ ਮਨੁੱਖੀ ਸਰੀਰ ਬਾਰੇ ਇਹ ਗੱਲਾਂ ਜਾਣਦੇ ਹੋ?

ਕੀ ਤੁਸੀਂ ਮਨੁੱਖੀ ਸਰੀਰ ਬਾਰੇ ਇਹ ਗੱਲਾਂ ਜਾਣਦੇ ਹੋ?

ਮਨੁੱਖ ਦੀ ਖੋਪੜੀ ਵਿਚ 29 ਹੱਡੀਆਂ ਹੁੰਦੀਆਂ ਹਨ।
ਮਨੁੱਖੀ ਦਿਲ ਔਸਤਨ ਜੀਵਨ ਵਿਚ 182 ਮਿਲੀਅਨ ਲਿਟਰ ਖੂਨ ਦਾ ਸੰਚਾਲਨ ਕਰਦਾ ਹੈ।
ਮਨੁੱਖ ਦੇ ਪੇਟ ਵਿਚ ਬਣਦਾ ਤੇਜ਼ਾਬ ਏਨਾ ਤੇਜ਼ ਹੁੰਦਾ ਹੈ ਕਿ ਇਸ ਵਿਚ ਰੇਜ਼ਰ ਬਲੇਡ ਵੀ ਘੁਲ ਸਕਦਾ ਹੈ।
ਮਨੁੱਖੀ ਦਿਮਾਗ ਪੂਰੇ ਸਰੀਰ ਦੀ 20 ਫੀਸਦੀ ਆਕਸੀਜਨ ਅਤੇ ਊਰਜਾ ਵਰਤਦਾ ਹੈ।
ਮਨੁੱਖੀ ਦਿਮਾਗ ‘ਚ 80 ਫੀਸਦੀ ਪਾਣੀ ਹੁੰਦਾ ਹੈ।
ਮਨੁੱਖ ਦੇ ਕੰਨ ਅਤੇ ਨੱਕ ਹਮੇਸ਼ਾ ਵਧਦੇ ਰਹਿੰਦੇ ਹਨ।
ਜਿਵੇਂ ਹਰੇਕ ਵਿਅਕਤੀ ਦੇ ਉਂਗਲਾਂ ਦੇ ਵਿਲੱਖਣ ਨਿਸ਼ਾਨ ਹੁੰਦੇ ਹਨ, ਉਸੇ ਤਰ੍ਹਾਂ ਹਰ ਵਿਅਕਤੀ ਦੇ ਜੀਭ ਦੇ ਨਿਸ਼ਾਨ ਵੀ ਵਿਲੱਖਣ ਹੁੰਦੇ ਹਨ।
ਮਨੁੱਖੀ ਅੱਖ 10 ਮਿਲੀਅਨ ਵੱਖ-ਵੱਖ ਰੰਗਾਂ ਵਿਚ ਫਰਕ ਕਰ ਸਕਦੀ ਹੈ।
ਨਵਜਾਤ ਬੱਚੇ ਨੂੰ ਸਿਰਫ ਕਾਲਾ ਤੇ ਸਫੈਦ ਰੰਗ ਹੀ ਦਿਖਾਈ ਦਿੰਦਾ ਹੈ।
ਅੱਖ ਦਾ ਕੋਰਨੀਆ ਸਰੀਰ ਦਾ ਅਜਿਹਾ ਹਿੱਸਾ ਹੈ, ਜਿਸ ਵਿਚ ਖੂਨ ਦਾ ਦੌਰਾ ਨਹੀਂ ਹੁੰਦਾ। ਕੋਰਨੀਆ ਨੂੰ ਆਕਸੀਜਨ ਸਿੱਧੀ ਹਵਾ ਵਿਚੋਂ ਮਿਲਦੀ ਹੈ।