ਕਿੱਥੇ ਗਈਆਂ ਚਿੜੀਆਂ

ਕਿੱਥੇ ਗਈਆਂ ਚਿੜੀਆਂ

‘ਕਿੱਥੇ ਗਈਆਂ ਚਿੜੀਆਂ ਬੇਬੇ ਕਿੱਥੇ ਗਏ ਰੁੱਖ, ਕਿੰਨਾ ਸਮਾਂ ਬੀਤ ਗਿਆ, ਕੋਈ ਚਿੜੀ ਨਜ਼ਰ ਨਹੀਂ ਆਉਂਦੀ। ਪਤਾ ਨ੍ਹੀਂ ਖਬਰੇ ਕਿਹੜੇ ਮੁਲਕ ਪਰਤ ਗਈਆਂ ਬੇਬੇ? ਮੈਂ ਚਿੜੀਆਂ ਨਾਲ ਖੇਡਣਾ ਏ ਬੇਬੇ, ਮੈਨੂੰ ਚਿੜੀਆਂ ਲਿਆ ਕੇ ਦਿਓ।’
‘ਫਤਹਿ ਪੁੱਤ ਜ਼ਿੱਦ ਨਾ ਕਰ, ਆ ਜਦੋਂ ਦੇ ਮੋਬਾਈਲਾਂ ਵਾਲੇ ਉੱਚੇ-ਉੱਚੇ ਟਾਵਰ ਲੱਗੇ ਨੇ ਨਾ, ਉਦੋਂ ਦੀਆਂ ਚਿੜੀਆਂ ਨਜ਼ਰ ਆਉਣੋਂ ਹਟ ਗਈਆਂ। ਪਹਿਲਾਂ ਤਾਂ ਬਹੁਤ ਹੁੰਦੀਆਂ ਸੀ । …ਤੇ ਆਹ ਰੁੱਖ, ਜਿਨ੍ਹਾਂ ਨੂੰ ਅਸੀਂ ਬਹੁਤ ਮਿਹਨਤਾਂ ਨਾਲ ਪਾਲਦੇ ਹਾਂ, ਜਿਨ੍ਹਾਂ ਦੀਆਂ ਛਾਵਾਂ ਦਾ ਗਰਮੀਆਂ ‘ਚ ਅਨੰਦ ਮਾਣਦੇ ਹਾਂ, ਜਿਨ੍ਹਾਂ ਤੋਂ ਅਸੀਂ ਆਕਸੀਜਨ ਲੈਂਦੇ ਹਾਂ, ਜਿਨ੍ਹਾਂ ਦੀਆਂ ਲੱਕੜਾਂ ਦਾ ਅਸੀਂ ਬਾਲਣ ਬਣਾਉਂਦੇ ਹਾਂ, ਜਿਨ੍ਹਾਂ ਦੇ ਟਾਹਣਿਆਂ ਨਾਲ ਕੁੜੀਆਂ ਪੀਂਘਾਂ ਪਾ ਕੇ ਝੂਟਦੀਆਂ ਨੇ ਤੇ ਅੱਜ ਮਨੁੱਖ ਉਨ੍ਹਾਂ ਦਾ ਹੀ ਵੈਰੀ ਹੋ ਗਿਆ ਹੈ। ਉਨ੍ਹਾਂ ਨੂੰ ਥਾਂ-ਥਾਂ ਵੱਢ ਰਿਹਾ ਹੈ। ਕਿਤੇ ਰੁੱਖਾਂ ਨੂੰ ਵੱਢ ਕੇ ਸੜਕਾਂ ਚੌੜੀਆਂ ਹੋ ਰਹੀਆਂ, ਕਿਤੇ ਫੈਕਟਰੀਆਂ ਬਣ ਰਹੀਆਂ ਨੇ।’ ‘ਫਤਹਿ ਪੁੱਤ ਕੀ ਦੱਸਾਂ ਤੈਨੂੰ? ਹੁਣ ਤਾਂ ਸਾਹ ਲੈਣਾ ਵੀ ਔਖਾ ਹੋਇਆ ਪਿਆ ਏ। ਥਾਂ-ਥਾਂ ਪ੍ਰਦੂਸ਼ਣ ਫੈਲਿਆ ਹੋਣ ਕਰਕੇ ਹਵਾਵਾਂ ਵੀ ਪ੍ਰਦੂਸ਼ਿਤ ਹੋ ਗਈਆਂ ਨੇ। ਉੱਤੋਂ ਆਹ ਗੰਧਲੇ ਪਾਣੀ? ਲੋਕਾਂ ਨੇ ਕੂੜਾ ਸੁੱਟ-ਸੁੱਟ ਕੇ ਪਾਣੀ ਵੀ ਗੰਧਲੇ ਕਰ ਦਿੱਤੇ ਨੇ। ਤਾਂ ਹੀ ਤਾਂ ਬਿਮਾਰੀਆਂ ਵਧ ਰਹੀਆਂ ਹਨ। ਸਭ ਕੁਝ ਦਿਨੋ-ਦਿਨ ਖਤਮ ਹੁੰਦਾ ਜਾ ਰਿਹਾ ਹੈ। ਫਤਹਿ ਪੁੱਤ ਮੇਰੀ ਉਮਰ ਤਾਂ ਹੁਣ ਸਾਥ ਨਹੀਂ ਦਿੰਦੀ।
ਲੇਖਕ : ਧੰਜਲ ਜ਼ੀਰਾ, ਮੋਬਾ: 98885-02020