ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ

ਆਦਿ ਗੁਰੂ ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੰਗਾਰ ਭਰਿਆ ਫੁਰਮਾਨ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰਿ ਤਲੀ ਗਲੀ ਮੇਰੀ ਆਉ॥
ਇਤਿ ਮਾਰਗਿ ਪੈਰ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ {1412′
ਇਨ੍ਹਾਂ ਮਹਾਂਵਾਕਾਂ ਨੂੰ ਅਧਾਰ ਮੰਨ ਕੇ ਇਸ ਪ੍ਰੇਮ ਵਾਲੇ ਮਾਰਗ ਦੇ ਪਾਂਧੀ ਅਨੇਕਾਂ ਹੀ ਸਿੱਖ ਸ਼ੂਰਵੀਰ ਯੋਧੇ ਹੋਏ ਹਨ, ਜਿਨ੍ਹਾਂ ਨੇ ਧਰਮ ਤੋਂ, ਕੌਮ ਤੋਂ ਅਪਣਾ ਆਪ ਕੁਰਬਾਣ ਕੀਤਾ।
ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਜਾਂ-ਨਸ਼ੀਨ” ਪੰਜਵੀਂ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਾਂਤ ਚਿੱਤ ਰਹਿ ਕੇ ਅਦੁੱਤੀ ਸ਼ਹਾਦਤ ਦਿੱਤੀ।ਤੇ ਸਿੱਖ ਪੰਥ ਵਿਚ ਸ਼ਹਾਦਤਾਂ ਦੀ ਸ਼ੁਰੂਆਤ ਕੀਤੀ।
ਸਿੱਖ ਇਤਿਹਾਸ ਵਿਚਆਪ ਜੀ ਨੂੰ ”ਸ਼ਹੀਦਾਂ ਦੇ ਸਿਰਤਾਜ” ਕਹਿਕੇ ਯਾਦ ਕੀਤਾ ਜਾਂਦਾ ਹੈ। ੳੇਨ੍ਹਾਂ ਪ੍ਰੇਮ ਦੇ ਮਾਰਗ ਤੇ ਅਪਣਾ ਸੀਸ ਭੇਂਟ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ‘ਤੇ ਪੱਕੀ ਮੋਹਰ ਲਾ ਦਿੱਤੀ।
ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਅਤੇ ‘ਗੁਰੂ ਨਾਨਕ ਜੀ’ ਦੀ ਨੌਵੀਂ ਜੋਤ ਸਾਹਿਬ ਸ੍ਰੀ ‘ਗੁਰੂ ਤੇਗ ਬਹਾਦਰ ਜੀ’ ਨੇ ਆਪਣੀ ਸ਼ਹਾਦਤ ਦਿਤੀ, ਏਸੇ ਹੀ ਰੀਤ ਤੇ ਚੱਲਦੇ ਹੋਏ ਅਨੇਕਾਂ ਹੀ ਸਿੱਖ ਸੂਰਮੇਂਯੋਧਿਆਂ, ਸਿੰਘਾਂ-ਸਿੰਘਣੀਆਂ ਨੇ ਅਪਣਾ ਸ਼ਹਾਦਤ ਦੇ ਕੇ ”ਸ਼ਹੀਦਾਂ’ ਦੀ ਇਸ ਨਾਂ ਮੁੱਕਣ ਵਾਲੀ ਸੂਚੀ ਵਿਚ ਅਪਣਾ ਨਾਮ ਲਿਖਵਾਇਆ॥
ਪਰ ਜੋ ਕਰਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਤੇ ਭੋਲੇ ਭਾਲੇ ਲਾਲ, ਮਾਸੂਮ ਬਾਲ ਲਾਡਲੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੇ ਅਪਣੀ ਛੋਟੀ ਜਿਹੀ ਉਮਰ ਵਿਚ ਕੀਤੀ ਉਸਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚੋਂ ਕਿਤੇ ਵੀ ਨਹੀਂ ਮਿਲਦੀ। ਇਨ੍ਹਾਂ ਮਹਾਨ ਹਸਤੀਆਂ ਦਾ ਜਨਮ ਬਾਬਾ ਜ਼ੋਰਾਵਰ ਸਿੰਘ ਜੀ ਮਘੱਰ ਸੁਦੀ-3,ਸੰਮਤ 1753;ਅਤੇ ਬਾਬਾ ਫਤਹਿ ਸਿੰਘ ਜੀ ਫਗਣ ਸੁਦੀ -7, ਸੰਮਤ1755, ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਅਤੇ ‘ਮਾਤਾ ਜੀਤੋ ਜੀ’ ਦੀ ਕੁਖੋਂ ਸ੍ਰੀ ਅਨੰਦ ਪੁਰ ਸਾਹਿਬ ਵਿਖੇ ਹੋਇਆ।
ਸ੍ਰੀ ਅਨੰਦ ਪੁਰ ਛਡੱਣ ਤੋਂ ਬਾਅਦ ਪਹਾੜੀ ਹਿੰਦੂ ਰਾਜ਼ੇ ਅਤੇ ਮੁਗਲ ਫੌਜਾਂ ਦਾ ਅਪਣੀਆਂ ਸੌਂਹਾਂ ਭੁਲਾ ਕੇ ਗੁਰੂ ਸਾਹਿਬ ਤੇ ਹਮਲਾ ਕਰਨ ਕਰਕੇ, ਸਰਸਾ ਨਦੀ ਕੰਢੇ ‘ਘਮਾਸਾਨ’ ਦਾ ਯੁੱਧ ਹੋਇਆ, ਅਤੇ ਗੁਰੂ ਜੀ ਦਾ ਸਾਰਾ ਪਰਿਵਾਰ ਤਿੰਨ ਹਿਸਿਆਂ ਵਿਚ ਵੰਡਿਆ ਗਿਆ। ਗੁਰੂ ਜੀ ਤੇ ਵੱਡੇ ਸਾਹਿਬ ਜ਼ਾਦੇ ਚਮਕੌਰ ਵੱਲ ਨੂੰ, ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਲੇ ਗਏ ਤੇ ”ਮਾਤਾ ਗੁਜ਼ਰੀ ਜੀ” ਅਤੇ ਛੋਟੇ ਸਾਹਿਬ ਜ਼ਾਦੇ ਅਲੱਗ ਹੋ ਗਏ।ਅੱਗੇ ਇਨ੍ਹਾਂ ਨੂੰ ”ਹੋਣੀ” ਗੰਗੂ ਬ੍ਰਾਹਮਣ ਦੇ ਰੂਪ ਵਿਚ ਮਿਲ ਗਈ।
”ਗੰਗੂ’ ਗੁਰੂ ਘਰ ਕਈ ਸਾਲਾਂ ਤੋਂ ਰਸੋਈਆ{ਲਾਂਗਰੀ’ ਰਿਹਾ ਸੀ ਇਸ ਲਈ ਉਸ ਤੇ ਇਤਬਾਰ ਕਰਕੇ ਮਾਤਾ ਜੀ ਸਮੇਤ ਛੋਟੇ ਲਾੱਲਾਂ ਦੇ ਉਸ ਨਾਲ ਉਸਦੇ ਪਿੰਡ ਖੇੜੀ {ਸਹੇੜੀ’ ਚਲੇ ਗਏ।ਘਰ ਜਾ ਕੇ ਉਸ ਲਾਲਚੀ ਤੇ ਵਿਸ਼ਵਾਸ ਘਾਤੀ ”ਬ੍ਰਾਹਮਣ’ ਨੇ ਸਾਰੇ ਉਪਕਾਰ ਭੁਲਾ ਕੇ ਮੋਰਿੰਡੇ ਦੇ ਥਾਣੇਦਾਰ ਨੂੰ ਬੁਲਾ ਕੇ ‘ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ”ਗੰਗੂ ਬ੍ਰਾਹਮਣ ਲੂਣ ਹਰਾਮੀ ਤੇ ਅਕ੍ਰਿਤਘਣ ਨਿਕਲਿਆ। ਮਾਤਾ ਗੁਜ਼ਰੀ ਜੀ ਅਤੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਰਹਿੰਦ ਲੈ ਜਾ ਕੇ ਠੰਡੇ ਬੁਰਜ ਵਿਚ ਕੈਦ ਕੀਤਾ ਗਿਆ।
ਦੂਸਰੇ ਦਿਨ ‘ਵਜੀਰ ਖਾਨ {ਵਜੀਦ ਖਾਨ’ ਦੀ ਕਚਹਿਰੀ ਪੇਸ਼ ਕੀਤਾ, ‘ਸਾਹਿਬਜ਼ਾਦਿਆਂ ਗੱਜ ਕੇ ਫਤਹਿ ਬੁਲਾਈ, ‘ਸੁੱਚਾ ਨੰਦ”, ”ਕਾਜੀ” ਤੇ ”ਵਜੀਦ ਖਾਨ” ਸੜ ਬਲ ਗਏ ਅਤੇ ਇਨ੍ਹਾਂ ਸ਼ੇਰਾਂ ਦੀ ਦਲੇਰੀ ਦੇਖ ਕੇ ਦੰਗ ਵੀ ਰਹਿ ਗਏ, ਕਿਉਂਕਿ ਉਨ੍ਹਾਂ ਨੇ ਸੋਚਿਆ ਸੀ, ਕਿ ‘ਸਾਹਿਬਜਾਦੇ ਡਰ ਦੇ ਨਾਲ ਸਹਿਮ ਗਏ ਹੋਣੇ, ਪਰ ‘ਸਾਹਿਬਜਾਦਿਆਂ’ ਦੇ ਚੇਹਰਿਆਂ ਤੇ ਕੋਈ ਡਰ ਜਾਂ ਸਹਿਮ ਨਹੀ ਸੀ । ਤਿੰਨ ਦਿਨ ਤਰੀਕਾਂ ਪੈਂਦੀਆਂ ਰਹੀਆਂ, ‘ਦੋਵਾਂ ਨੂੰ ਕਿਹਾ ਗਿਆ ਕਿ ਤੁਸੀਂ ‘ਇਸਲਾਮ” ਕਬੂਲ ਕਰ ਲਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਹੋਰ ਵੀ ਬਹੁਤ ਤਰ੍ਹਾਂ ਦੇ ਲਾਲਚ ਦਿੱਤੇ ਗਏ,ਪਰ ਸਾਹਿਬਜ਼ਾਦਿਆਂ ਕਿਹਾ ਕਿ ”ਦੀਨ” ਕਬੂਲਿਆਂ ਕੀ ਮੌਤ ਨਹੀਂ ਆਵੇਗੀ, ਜੇ ਫਿਰ ਵੀ ਮਰਨਾ ਹੈ ਤਾਂ ਚੰਦ ਦਿਨਾਂ ਖਾਤਰ ਅਸੀਂ ਅਪਣੇ ”ਧਰਮ’ ਤੋਂ ਬੇ-ਮੁੱਖ ਕਿਉਂ ਹੋਈਏ।
ਸਾਹਿਬਜ਼ਾਦਿਆਂ ਨੂੰ ਦੀਨ ਵਿਚ ਲਿਆ ਕੇ ਜ਼ਾਲਮਾਂ ਦੀ ਜਿੱਤ ਹੋਣੀ ਸੀ, ਉਨ੍ਹਾਂ ਨੂੰ ਸ਼ਹੀਦ ਕਰਨਾ ਇਖਲਾਕੀ ਹਾਰ ਸੀ।”ਅਖੀਰ ਥਕ ਹਾਰ ਕੇ” ਛਿੱਥਾ ਹੋਇਆ ਬੰਦਾ ਹੋਛੇ {ਘਟੀਆ’ ਹਥਿਆਰ ਵਰਤਨਣ ਲੱਗ ਪੈਂਦਾ ਹੈ। ਏਹੀ ਹਾਲ ‘ਵਜੀਰ ਖਾਨ ਤੇ ਸੁੱਚਾ ਨੰਦ ਵਗੈਰਾ ਦਾ ਸੀ।ਸੋ ਅਪਣੇ ਕਮੀਨ ਪੁਨੇ ਨੂੰ ‘ਧਾਰਮਿਕ’ ਰੰਗਤ ਦੇ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਕੇ ਸ਼ਹੀਦ ਕਰਣ ਦਾ ਫੱਤਵਾ ਲਵਾਇਆ ਗਿਆ। ਇਨ੍ਹਾਂ ਛੋਟੇ-ਛੋਟੇ ਬੱਚਿਆਂ ਲਈ ਇਹ ਕਾਇਰਤਾ ਭਰਿਆ ਫੈਸਲਾ ਸੁਣਕੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ’ ਨੇ ਉਠਕੇ ਕਿਹਾ ਕਿ ਸ਼ਰ੍ਹਾ ਕਿਸੇ ਬੱਚੇ ਨੂੰ ਉਸਦੇ ਪਿਤਾ ਬਦਲੇ ਸਜ਼ਾ ਦੇਣੀ ਗੁਨਾਹ ਆਖਦੀ ਹੈ।ਪਰ ਇਕ ‘ਹਿੰਦੂ’ ਅਹਿਲਕਾਰ ਦੀਵਾਨ ਸੁੱਚਾ ਨੰਦ ਨੇ ਨਵਾਬ ਸ਼ੇਰ ਖਾਨ ਦੀ ਇਕ ਨਾ ਚਲਣ ਦਿੱਤੀ ਤੇ ਨਾ ਹੀ ਵਜੀਰ ਖਾਨ'{ਵਜੀਦ ਖਾਨ’ ਮੰਨਿਆ ਤਾਂ ‘ਸ਼ੇਰ ਮੁਹੰਮਦ ਖਾਨ’ ਸਭਾ ਵਿਚੋਂ ਉਠ ਕੇ ਚਲਾ ਗਿਆ। ਉਸਦੇ ਵਿਰੋਧ ਨੂੰ ਸਿੱਖ ”ਹਾਅ ਦਾ ਨਾਹਰਾ” ਆਖਦੇ ਤੇ ਲਿੱਖਦੇ ਹਨ। ਸਾਹਿਬਜ਼ਾਦੇ ਕੰਧਾਂ ਵਿਚ ਚਿਣੇ ਜਾਣ ਦੀ ਸਜਾ ਸੁਣ ਕੇ ਰਤਾ ਵੀ ਨਹੀਂ ਘਬਰਾਏ, ਕਾਰਨ ਸਪਸ਼ਟ ਸੀ,”1699” ਦੀ ਵਿਸਾਖੀ ਦਾ ਕੌਤਕ ਉਨ੍ਹਾਂ ਨੂੰ ਯਾਦ ਸੀ, ਜਿਸ ਰਾਹੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ”ਸਿਰ ਦੀਜੈ ਕਾਣ ਨ ਕੀਜੈ” ਦਾ ‘ਸਿਧਾਂਤ ਦਿੜ੍ਰ ਕਰਵਾਇਆ ਸੀ। ਅੰਮ੍ਰਿਤ ਛਕਾਉਣ ਸਮੇਂ ਜੋ ਉਪਦੇਸ਼ ਗੁਰੂ ਸਾਹਿਬ ਜੀ ਨੇ ਦਿੱਤਾ ਸੀ ਉਹ ਉਨ੍ਹਾਂ ਦੀ ਰਗ-ਰਗ ਵਿਚ ਉਤਸ਼ਾਹ ਭਰ ਰਿਹਾ ਸੀ। ਦੂਜਾ ਅਨੰਦ ਪੁਰ ਦੇ ਘੇਰੇ ਸਮੇਂ ”ਗੁਰੂ ਪਿਤਾ’ ਜੀ ਦਾ ਮੁਸੀਬਤ ਵਿਚ ਨਾ ਘਬਰਾਉਣ ਦਾ ਉਪਦੇਸ਼। ਅਤੇ ‘ਮਾਤਾ ਗੁਜ਼ਰੀ ਜੀ’ ਨੇ ਅਪਣੇ ਅਨੁਭਵ ਅਤੇ ਹਾਲਾਤ ਤੋਂ ਅੰਦਾਜਾ ਲਗਾ ਲਿਆ ਸੀ ਕਿ ਹੁਣ ‘ਬੱਚਿਆਂ ਨੂੰ ਅਤੇ ‘ਖੁਦ’ ਨੂੰ ਸ਼ਹੀਦ ਹੋਣਾ ਪੈਣਾ ਹੈ ਤਾਂ ਮਾਤਾ ਜੀ ਨੇ ਅਪਣੇ ਪੋਤਰਿਆਂ ਨੂੰ ਇਸ ਕੁਰਬਾਨੀ ਵਾਸਤੇ ”ਮਾਨਸਿਕ’ ਤੌਰ ‘ਤੇ ਬਿਲਕੁਲ ਤਿਆਰ ਕਰ ਦਿੱਤਾ ਸੀ। ਯੋਗੀ ਅਲ੍ਹਾ ਯਾਰ ਖਾਂ, ਇਸ ਬਾਰੇ ਇਉਂ ਲਿਖਦੇ ਹਨ:
ਜਾਨੇ ਸੇ ਪਹਲੇ ਆਉ ਗਲੇ ਸੇ ਲਗਾ ਤੋ ਲੂੰ ।
ਕੇਸੋਂ ਕੋ ਕੰਘੀ ਕਰੂੰ ਮੂੰਹ ਧੁਲਾ ਤੋ ਲੂੰ ।
ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ।
ਮਰਨੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ ।
ਰੋ ਰੋ ਕੇ ਮਾਤਾ ਗੁਜਰੀ ਨੇ ਆਰਾਸਤਾ ਕੀਆ।
ਤੀਰੋ ਕਮਾਂ ਸੇ ਤੇਗ ਸੇ ਪੈਰਾਸਤਾ ਕੀਆ।72।
ਮਾਤਾ ਗੁਜ਼ਰੀ ਜੀ ਦੀ ਸਿਖਿਆ ਸਦਕਾ ”ਕਲਗੀਆਂ ਵਾਲੇ” ਦੇ ਲਾਲ ਕਚਹਿਰੀ ਵਿਚ ਵਜੀਰ ਖਾਨ {ਵਜੀਦ ਖਾਨ’ ਤੇ ਬਾਕੀ ਅਹਿਲਕਾਰਾਂ ਨੂੰ ਬੜੀ ਦਲੇਰੀ ਨਾਲ ਲਾ-ਜਵਾਬ ਕਰਦੇ ਰਹੇ । ਦੋਨਾਂ ਸ਼ੇਰਾਂ ਦੀ ਅਪਣੇ ਧਰਮ ਪ੍ਰਤੀ, ‘ਨਿਸ਼ਠਾ’ ਅਤੇ ਦਲੇਰੀ ਦੇਖ ਕੇ ਉਹ ਸਾਰੇ ਅਸ਼ਚਰਜ ਹੋ ਗਏ। ਅਪਣੇ ਛਿਥੇਪਨ ਨੂੰ ਛਿਪਾਉਣ ਖਾਤਰ ਮਾਸੂਮਾਂ ਨੂੰ ‘ਕੰਧਾਂ ਵਿਚ ਚਿਣਕੇ ‘ਸ਼ਹੀਦ ਕਰਨ ਦਾ ਜੋ ਢੰਗ ਵਰਤਿਆ, ਉਸ ਤੋਂ ਸਰਹਿੰਦ ਹਾਕਮਾਂ ਦੇ ਦਿਮਾਗ ਦਾ ਛਿਥਾਪਨ ਸਾਫ ਜ਼ਾਹਰ ਹੁੰਦਾ ਹੈ।
ਯੋਗੀ ਅਲ੍ਹਾ ਯਾਰ ਖਾਂ:
ਹਾਥੋਂ ਮੇਂ ਹਾਥ ਡਾਲ ਕੇ ਦੋਨੋ ਵੁਹ ਨੌਨਿਹਾਲ।
ਕਹਤੇ ਹੂਏ ਜ਼ੁਬਾਂ ਸੇ ਬੜ੍ਹੇ ਸਤਿ ਸ੍ਰੀ ਅਕਾਲ ।
ਚਿਹਰੋਂ ਪੇ ਨ ਖਮ ਕਾ ਨਾਮਥਾ ਔਰ ਨ ਥਾ ਮਲਾਲ।
ਜਾ ਠਹਿਰੇ ਸਰ ਪਿ ਮੌਤ ਕੇ ਫਿਰ ਭੀ ਨਾ ਥਾ ਖਿਯਾਲ।
ਜਿਸ ਦਮ ਗਲੇ-ਗਲੇ ਥੇ ਵੁਹ ਮਾਸੂਮ ਗੜ ਗਏ।
ਦਿਨ ਛੁਪਨੇ ਭੀ ਨ ਪਾਇਆ ਕਿ ਕਾਤਲ ਉਜੜ ਗਏ।

”ਸ੍ਰੀ ਅਨੰਦ ਪੁਰ” ਛੱਡਣ ਤੋਂ ਬਾਅਦ ਪਹਾੜੀ ਤੇ ਮੁਗਲ ਫੌਜਾਂ ਦਾ ਅਪਣੀਆਂ ”ਕਸਮਾਂ” ਭੁਲਾ ਕੇ ਕੀਤੇ ਹਮਲੇ ਕਾਰਨ,ਅਨੇਕਾਂ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ । ਗੁਰੂ ਜੀ ਦਾ ਸਾਰਾ ਹੀ ਪਰਿਵਾਰ ਵਿਛੜ ਗਿਆ ਸੀ।ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਵਿਖੇ ਸ਼ਹੀਦ ਹੋ ਗਏ। ਪਰ ਗੁਰੂ ਜੀ ਦੇ ਸਾਫ ਨਿਕਲ ਜਾਣ ਕਾਰਨ ਹਾਕਮਾਂ ਨੂੰ ਬੜੀ ਨਮੋਸ਼ੀ ਹੋਈ, ਕਿ ਕਸਮਾਂ ਵੀ ਤੋੜੀਆਂ, ਫੌਜਾਂ ਵੀ ਮਰਵਾਈਆਂ, ਗੁਰੂ ਜੀ ਫੇਰ ਵੀ ਹਿੱਕ ਦੇ ਉਤੋਂ ਦੀ ਨਿਕਲ ਗਏ । ਅਪਣੀ ਏਸੇ ਨਮੋਸ਼ੀ ਕਾਰਨ ਹੀ ਹਿੰਦੂ ਪਰੋਹਿਤ ਬ੍ਰਾਹਮਣ ”ਗੰਗੂ” ਦੀ ਗਧਾਰੀ ਕਾਰਨ ਫੜੇ ਗਏ ‘ਸਾਹਿਬਜ਼ਾਦਿਆਂ’ ਉਤੇ ਅਪਣਾ ਗੁੱਸਾ ਕੱਢਣ ਕਾਰਨ ਹੀ ਵਹਿਸ਼ੀ ਢੰਗ ਵਰਤਿਆ ਗਿਆ।
ਪਰ ਧੰਨ ”ਦਸ਼ਮੇਸ਼ ਦੁਲਾਰੇ” ਰਤਾ ਵੀ ਨਾ ਡੋੱਲੇ। ਜ਼ਰਾ ਕਲਪਣਾ ਕਰੋ ਜ਼ਦ ਛੌਟੀਆਂ-ਛੋਟੀਆਂ ਜਿੰਦਾਂ, ਮਾਸੂਮ ਫੁੱਲਾਂ ਵਰਗੇ ਚੇਹਰੇ, ਛੋਟੀ ਜਿਹੀ ਉਮਰ ਦੇ ਬੱਚੇ ਭਾਵੇਂ ਕਿਸੇ ਵੀ ਧਰਮ ਦੇ ਕਿਸੇ ਵੀ ਫਿਰਕੇ ਦੇ ਹੋਣ, ਉਨ੍ਹਾਂ ਨੂੰ ਸਿਰਫ ਪਿਆਰ ਕਰਨ ਨੂੰ ਹੀ ਦਿੱਲ ਕਰਦਾ ਹੈ। ਕੀ ਉਨ੍ਹਾਂ ਤੇ ਇਨਾਂ ਜ਼ੁਲਮ ਕਰਦੇ ਜ਼ਾਲਮਾਂ ਦਾ ਇਕ ਵਾਰੀ ਵੀ ਦਿੱਲ ਨਹੀਂ ਕੰਬਿਆ ਹੋਵੇਗਾ। ਲੱਖ ਲਾਹਣਤਾਂ ਹਨ ਉਸ ਜੁਬਾਨ ਨੂੰ ਜਿਸਨੇ ਇਨ੍ਹਾਂ ਨੂੰ ਸਪੋਲੀਏ ਕਹਿਣ ਦਾ ਗੁਨਾਹ ਕੀਤਾ। ਇਸ ਉਮਰੇ ਆਮ ਬੱਚੇ ਮਾਤਾ ਪਿਤਾ ਪਾਸੋਂ ‘ਖਾਣ ਪੀਣ ਤੇ ਖੇਡਣ ਦੀਆਂ ਵਸਤਾਂ ਦੀ ਹੀ ਮੰਗ ਕਰਦੇ ਹਨ ਤੇ ਆਮ ਮਾਵਾਂ ਬੱਚਿਆਂ ਨੂੰ ਕੁੱਤੇ ਬਿੱਲੀ ਦਾ ਡਰ ਦੇ ਕੇ ਸ਼ਰਾਰਤਾਂ ਕਰਨ ਤੋਂ ਰੋਕਦੀਆਂ ਹਨ। ”ਪਰ” ਦੇਖੋ ਸਾਹਿਬਜ਼ਾਦਿਆਂ ਦੀ ਦਲੇਰੀ ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ, ਉਨ੍ਹਾਂ ਦੀ ਬਹਾਦਰੀ ਨੇ ਵੱਡੇ-ਵੱਡੇ ਫਿਲਾਸਫਰਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ।
ਪੋਹ 13 ਸੰਮਤ 1761,ਬਿਕਰਮੀ {27 ਦਸੰਬਰ 1704 ਈ’ ਨੂੰ ਜਦ ਹੰਸਾਂ ਦੀ ਜੋੜੀ ‘ਖੂਨੀ ਕੰਧ” ਦੇ ਉਹਲੇ ਹੋ ਗਈ ਹੋਵੇਗੀ,ਕਿਹੜੀ ਅੱਖ ਹੋਏਗੀ ਜੋ ਰੋਈ ਨਾ ਹੋਵੇਗੀ, ਬਲਕਿ ਉਥੌਂ ਦੇ ਫੁੱਲ ਬੂਟੇ,ਉਥੋਂ ਦੀ ਮਿੱਟੀ ਤੇ ਹਵਾ ਵੀ ਰੋ ਪਈ ਹੋਵੇਗੀ। ਇਤਨੇ ਵੱਡੇ ਜ਼ੁਲਮ ਨੂੰ ਦੇਖਣ ਦੀ ਤਾਕਤ ਨਾ ਹੋਣ ਕਾਰਨ ਸੂਰਜ ਵੀ ਮੁੰਹ ਛਿਪਾ ਗਿਆਂ ਹੋਣਾ। ਜ਼ਾਲਮ ਵਜੀਰ {ਵਜ਼ੀਦ’ ਖਾਨ ਤੇ ਉਸਦੇ ਝੋਲੀ ਚੁਕ ਸੁੱਚਾ ਨੰਦ ਵਰਗਿਆਂ ਨੇ ਇਹ ਜ਼ੁਲਮ ਕਰਕੇ ਸ਼ਾਇਦ ਸੋਚਿਆ ਹੋਵੇਗਾ, ਕਿ ਇਸ ਨਾਲ ਸਿੱਖਾ ਦੇ ਅਤੇ ਉਨ੍ਹਾਂ ਦੇ ‘ਹਮਦਰਦਾਂ’ ਤੇ ਸਹਿਮ ਬੈਠ ਜਾਏਗਾ ।ਤੇ ਹਕੂਮਤ ਵਿਰੁਧ ਕੋਈ ਬੋਲੇਗਾ ਨਹੀਂ ।
ਕੁੱਝ ਹਦ ਤੱਕ ਇਉਂ ਹੋਇਆ ਵੀ ਪਰ ਇਹ ਸਹਿਮ, ਜ਼ੁਲਮ ਵਿਰੁੱਧ ਲੜਨ ਦੀ ਅੱਗ ਨੂੰ ਧੁਖਣ ਤੋਂ ਰੋਕ ਨਾ ਸਕਿਆ । ਇਹ ਧੁੱਖਦੀ ਅੱਗ ਜਦੋਂ ਦਖਣ ਤੋਂ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਭੇਜਿਆ ਤਾਂ ਉਸਦੇ ਆਉਣ ਸਾਰ ਹੀ ਭਾਂਬੜ ਦਾ ਰੂਪ ਅਖਤਿਆਰ ਕਰ ਗਈ । ਜ਼ਾਲਮ ਭੁੱਲ ਗਏ ਸ਼ਹੀਦ ਦਾ ਖੂਨ ਜੁੱਗ ਪਲਟਾਉਣ ਦੀ ਤਾਕਤ ਰੱਖਦਾ ਹੈ। ਉਹ ਕਮਜ਼ੋਰ ਲੋਕਾਂ ਨੂੰ ਵੀ ਜ਼ੁਲਮ ਦੇ ਵਿਰੁੱਧ ਖੜ੍ਹੇ ਕਰ ਦਿੰਦਾ ਹੈ।
ਕਲਗੀਧਰ, ਪ੍ਰੀਤਮ ਦੇ ਲਖਤੇ ਜ਼ਿਗਰ ‘ਬਾਬਾ ਜ਼ੋਰਾਵਰ ਸਿੰਘ ਜੀ ਅਤੇ ‘ਬਾਬਾ ਫਤਹਿ ਸਿੰਘ ਜੀ ਛੋਟੀਆਂ ਜਿੰਦਾਂ ਦੇ ਵੱਡੇ ਸਾਕੇ ਨੇ ਸਿੱਖਾਂ ਦੇ ਜੋਸ਼ ਵਿਚ ਨਵੀਂ ਰੂਹ ਫੂਕ ਦਿੱਤੀ ।ਇਸ ਜੋਸ਼ ਦੀ ਲਹਿਰ ਨੇ ਐਸਾ ”ਇੰਨਕਲਾਬ” ਲਿਆਂਦਾ ਜਿਸਨੇ ਹਿੰਦੋਸਤਾਨ ਵਿਚੋਂ ਮੁਗਲਾਂ ਦੀ ਜ਼ਾਲਮ ਹਕੂਮਤ ਨੂੰ ਜੜ੍ਹੋਂ ਪੁੱਟ ਕੇ ੳੋਸਦੇ ਵਜ਼ੂਦ ਨੂੰ ਨੇਸਤੋ ਨਬੂਦ ਕਰ ਦਿੱਤਾ।
ਇਸ ਸਾਕੇ ਨੇ ਹੀ ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ ਦੀ ਆਮ ਲੋਕਾਂ ਵਿਚ ਜੁਰਰੱਤ ਭਰ ਦਿੱਤੀ। ਇਸੇ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਬਿਸਤਰਾ ਬਣਾ ਜੰਗਲਾਂ ਨੂੰ ਰੈਣ ਬਸੇਰਾ ਕਰਕੇ, ਚਰਖੜੀਆਂ ਤੇ ਚੜ੍ਹਕੇ, ਖੋਪਰੀਆਂ ਉਤਰਵਾ ਕੇ, ਬੰਦ-ਬੰਦ ਕਟਵਾ ਕੇ, ਆਰੇ ਨਾਲ ਚਿਰਵਾ ਕੇ, ਅੱਗਾਂ ਵਿਚ ਸੜ ਕੇ,ਬੱਚਿਆਂ ਦੇ ਟੋਟੇ ਗਲਾਂ ਵਿਚ ਪਵਾਕੇ, ਸਿਰਾਂ ਦੇ ਮੁੱਲ ਪਵਾ ਕੇ ਵੀ ਜ਼ਾਲਮ ਹਕੂਮਤ ਨੂੰ ਲੋਹੇ ਦੇ ਚਨੇ ਚਬਾਈ ਰੱਖੇ । ਅੰਤ ਉਨ੍ਹਾਂ ਦਾ ‘ਬੋਰੀਆ ਬਿਸਤਰਾ’ ਗੋਲ ਕਰਕੇ ਸਿੱਖਾ ਨੇ ਪੰਜਾਬ ਫਤਹਿ ਕਰਕੇ ਹੀ ਸਾਹ ਲਿਆ।
ਇਸ ਤਰ੍ਹਾਂ ਇਹ ਸ਼ਹਿਰ ਸਰਹਿੰਦ ਤੋਂ ਫਤਹਿਗੜ੍ਹ ਸਾਹਿਬ ਬਣ ਗਿਆ। ਸਾਹਿਬ ਜ਼ਾਦਿਆਂ ਦੀ ਸ਼ਹੀਦੀ ਵਾਲੇ ਅਸਥਾਨ ਤੇ ਗਰਿਦੁਆਰਾ ਫਤਹਿਗੜ੍ਹ ਸਾਹਿਬ ਸ਼ਸ਼ੋਭਿਤ ਹੈ। ਏਥੇ ਹਰ ਸਾਲ′ 13 ਪੋਹ ਨੂੰ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਤੇ ਸੰਗਤਾਂ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ। ਕਈ ਭਾਗਾਂ ਵਾਲੇ ਏਥੋਂ ਪ੍ਰੇਰਨਾ ਲੈਂਦੇ ਹਨ, ਗੁਰੂ ਵਾਲੇ ਬਣ ਕੇ ਭਾਗ ਚਮਕਾ ਜਾਂਦੇ ਹਨ।

-ਸੁਰਿੰਦਰ ਸਿੰਘ ਖਾਲਸਾ