ਆਰ.ਸੀ.ਐਮ.ਪੀ. ਨੇ ਸਰੀ ‘ਚ ਮੈਥਾ ਫੈਟਾਮਾਈਨ ਅਤੇ ਡਰੱਗ ਦੀ ਵੱਡੀ ਖੇਪ ਫੜੀ

ਆਰ.ਸੀ.ਐਮ.ਪੀ. ਨੇ ਸਰੀ ‘ਚ ਮੈਥਾ ਫੈਟਾਮਾਈਨ ਅਤੇ ਡਰੱਗ ਦੀ ਵੱਡੀ ਖੇਪ ਫੜੀ

ਸਰੀ, (ਪਰਮਜੀਤ ਸਿੰਘ, ਕੈਨੇਡੀਅਨ ਪੰਜਾਬ ਟਾਇਮਜ਼) ਸਥਾਨਕ 132 ਸਟਰੀਟ ਅਤੇ 72 ਐਵੇਨਿਊ ‘ਤੇ ਸਥਿਤ ਦੋ ਸਟੋਰੇਜ ਯੂਨਿਟਾਂ ‘ਚੋਂ ਆਰ.ਸੀ.ਐਮ.ਪੀ. ਵਲੋਂ ਕਾਰਵਾਈ ਕਰਦੇ ਹੋਏ ਛੇ ਕਿੱਲੋ ਮੈਥਾ ਫੈਟਾਮਾਈਨ ਸਮੇਤ ਵੱਡੀ ਮਾਤਰਾ ‘ਚ ਪੇਨਕੀਲਰ ਅਤੇ ਹੋਰ ਡਰੱਗ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਾਰੀ ਫੜੀ ਗਈ ਸਮੱਗਰੀ ਰਾਹੀਂ ਲੋਅਰ ਮੇਨਲੈਂਡ ਦੇ ਇਲਾਕੇ ‘ਚ 60 ਹਜ਼ਾਰ ਨਸ਼ੇ ਦੀਆਂ ਪੁੜੀਆਂ ਬਣਕੇ ਸਪਲਾਈ ਕੀਤੀਆਂ ਜਾਣੀਆਂ ਸਨ ਅਤੇ ਇਸ ਦਾ ਸਬੰਧੀ ਕਿਸੇ ਗੈਂਗ ਦੇ ਗਰੁੱਪ ਨਾਲ ਵੀ ਹੋ ਸਕਦਾ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।