ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸੈਮੀਨਾਰ ਅਤੇ ਪੁਸਤਕ ਰਿਲੀਜ਼ ਸਮਾਗਮ 15 ਦਸੰਬਰ ਨੂੰ

ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸੈਮੀਨਾਰ ਅਤੇ ਪੁਸਤਕ ਰਿਲੀਜ਼ ਸਮਾਗਮ 15 ਦਸੰਬਰ ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ 550ਦੇ ਵੇਂ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ, ਕੈਨੇਡਾ ਵਿੱਚ ਸ਼ੁਰੂਆਤ 15 ਦਸੰਬਰ ਦਿਨ ਸਨਿਚਰਵਾਰ ਨੂੰ ਬਾਅਦ ਦੁਪਿਹਰ ਇੱਕ ਤੋਂ ਚਾਰ ਵਜੇ ਤੱਕ ਉਲੀਕੇ ਗਏ, ਸੈਮੀਨਾਰ ਅਤੇ ਪੁਸਤਕ ਰਿਲੀਜ਼ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ, ਜੋ ਕਿ ਗੁਰੂ ਨਾਨਕ ਸਿੱਖ ਸੀਨੀਅਰ ਸੈਂਟਰ 7050 -120 ਸਟਰੀਟ ਸਰੀ -ਡੈਲਟਾ ਵਿਖੇ ਹੋਵੇਗਾ। ਇਸ ਮੌਕੇ ਤੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਜੀ ਦੁਆਰਾ ਸੰਪਾਦਿਤ ਅਤੇ ਗਿਆਨੀ ਦਿੱਤ ਸਿੰਘ ਦੀ ਸਾਹਿਤ ਸਭਾ ਦੁਆਰਾ ਪ੍ਰਕਾਸ਼ਤ ਦੋ ਕਿਤਾਬਾਂ ‘ਜਗਤ ਜਲੰਦਾ ਰੱਖ ਲੈ’ ਅਤੇ ‘ਜਬੈ ਬਾਣ ਲਾਗਿਓ’ ਲੋਕ ਅਰਪਣ ਕੀਤੀਆਂ ਜਾਣਗੀਆਂ। ਇਨ੍ਹਾਂ ਦੋਹਾਂ ਕਿਤਾਬਾਂ ਵਿੱਚ ਪ੍ਰਸਿੱਧ ਸਿੱਖ ਚਿੰਤਕ, ਮਨੁੱਖੀ ਅਧਿਕਾਰ ਕਾਰਕੁਨ ਅਤੇ ਅੰਤਰਰਾਸ਼ਟਰੀ ਸ਼ਖਸੀਅਤਾਂ ਦੇ ਵਡਮੁੱਲੇ ਲੇਖ ਸ਼ਾਮਿਲ ਕੀਤੇ ਗਏ ਹਨ, ਜੋ ਕਿ ਇਸ ਵੇਲੇ ਇਤਿਹਾਸ ਨੂੰ ਵਿਗਾੜਨ ਅਤੇ ਰਾਸ਼ਟਰ ਦੇ ਰੂਪ ਚ ਭਗਵਾਂਕਰਨ ‘ਚ ਲੱਗੀਆਂ ਅਖੌਤੀ ਆਰਐਸਐਸ ਸੰਸਥਾਵਾਂ ਦਾ ਚਿਹਰਾ ਸਾਹਮਣੇ ਲਿਆਉਣ ਦਾ ਯਤਨ ਹਨ। ਇਸ ਸਮਾਰੋਹ ਅਤੇ ਸੈਮੀਨਾਰ ਮੌਕੇ ਆਪ ਸਭਨਾਂ ਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ 778 686 3997, 438 993 1651 ਜਾਂ 604 825 1550 ‘ਤੇ ਸੰਪਰਕ ਕੀਤਾ ਜਾ ਸਕਦਾ।