ਰੁਝਾਨ ਖ਼ਬਰਾਂ
ਹੁਣ ਚੀਨ ਨੇ ਲਿਆ ਦੋ ਕੈਨੇਡੀਅਨਜ਼ ਨੂੰ ਹਿਰਾਸਤ ‘ਚ

ਹੁਣ ਚੀਨ ਨੇ ਲਿਆ ਦੋ ਕੈਨੇਡੀਅਨਜ਼ ਨੂੰ ਹਿਰਾਸਤ ‘ਚ

ਟਰਾਂਟੋ : ਕੈਨੇਡਾ ਦੇ ਇਕ ਹੋਰ ਵਿਅਕਤੀ ਨੂੰ ਚੀਨ ‘ਚ ਹਿਰਾਸਤ ‘ਚ ਲਏ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਨੂੰ ਚੀਨ ਵਲੋਂ ਕੈਨੇਡਾ ਤੋਂ ਬਦਲਾ ਲੈਣ ਦੀ ਭਾਵਨਾ ਵਾਲਾ ਕਦਮ ਸਮਝਿਆ ਜਾ ਰਿਹਾ ਹੈ। ਕੈਨੇਡਾ ਨੇ ਇਕ ਦਸੰਬਰ ਨੂੰ ਚੀਨੀ ਕੰਪਨੀ ਹੁਵੇਈ ਦੀ ਉੱਚ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਚੀਨ ਨੇ ਦੋ ਕੈਨੇਡੀਅਨਜ਼ ਨੂੰ ਹਿਰਾਸਤ ‘ਚ ਲਿਆ। ਇਸ ਹਫਤੇ ਦੀ ਸ਼ੁਰੂਆਤ ‘ਚ ਹੀ ਕੈਨੇਡਾ ਦੇ ਇਕ ਸਾਬਕਾ ਡਿਪਲੋਮੈਟ ਨੂੰ ਚੀਨ ਨੇ ਹਿਰਾਸਤ ‘ਚ ਲਿਆ। ਇਸ ਦੌਰਾਨ ਬੀਜਿੰਗ ਤੋਂ ਮਿਲੀ ਖਬਰ ਮੁਤਾਬਕ ਵੀਰਵਾਰ ਨੂੰ ਚੀਨ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰੀ ਸੁਰੱਖਿਆ ਲਈ ‘ਖਤਰਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ’ ‘ਚ ਸ਼ਾਮਲ ਹੋਣ ਦੇ ਸ਼ੱਕ ‘ਚ 2 ਕੈਨੇਡੀਅਨ ਨਾਗਰਿਕਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਮੁਤਾਬਕ ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਕਾਰੋਬਾਰੀ ਸਲਾਹਕਾਰ ਮਾਈਕਲ ਸਪਾਵੋਰ ਨੂੰ ਸੋਮਵਾਰ ਨੂੰ ਹਿਰਾਸਤ ‘ਚ ਲਿਆ ਗਿਆ ਅਤੇ ਇਹ ਜ਼ਰੂਰੀ ਸੀ। ਹਾਲਾਂਕਿ ਉਨ੍ਹਾਂ ਨੇ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ ਹੈ। ਸਪਾਵੋਰ ਦੇ ਲਾਪਤਾ ਹੋਣ ਤੋਂ ਪਹਿਲਾਂ ਚੀਨ ‘ਚ ਇਸ ਹਫਤੇ ਦੀ ਸ਼ੁਰੂਆਤ ‘ਚ ਕੈਨੇਡੀਅਨ ਸਾਬਕਾ ਡਿਪਲੋਮੈਟ ਨੂੰ ਵੀ ਹਿਰਾਸਤ ‘ਚ ਲਿਆ ਗਿਆ ਸੀ। ਬੁਲਾਰੇ ਨੇ ਕਿਹਾ ਕਿ ਉਹ ਸਪਾਵੋਰ ਨਾਲ ਸੰਪਰਕ ਨਹੀਂ ਕਰ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਚੀਨੀ ਅਧਿਕਾਰੀਆਂ ਨੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਪਾਵੋਰ ਦਾ ਪਤਾ ਲਗਾਉਣ ਦਾ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਇਸ ਮਾਮਲੇ ‘ਚ ਲਗਾਤਾਰ ਚੀਨ ਸਰਕਾਰ ਨਾਲ ਸੰਪਰਕ ‘ਚ ਹਾਂ।