ਸੌਖੀ ਨਹੀਂ ਵਿਦੇਸ਼ਾਂ ‘ਚ ਵਿਛੋੜੇ ਸਹਿ ਕੇ ਕਮਾਈ ਕਰਨੀ

ਸੌਖੀ ਨਹੀਂ ਵਿਦੇਸ਼ਾਂ ‘ਚ ਵਿਛੋੜੇ ਸਹਿ ਕੇ ਕਮਾਈ ਕਰਨੀ

ਸਾਡੀ ਪੰਜਾਬੀਆਂ ਦੀ ਆਦਤ ਹੈ ਕਿ ਅਸੀ ਕਿਸੇ ਨੂੰ ਸੌਖੀ ਰੋਟੀ ਖਾਦੇ ਨੂੰ ਵੇਖ ਨਹੀ ਸਕਦੇ, ਜੇ ਕੋਈ ਸੌਖੀ ਰੋਟੀ ਖਾਦਾ ਮੇਹਨਤ ਕਰਕੇ ਤਾਂ ਅਸੀ ਸੁਭਾਵਿਕ ਕਹਿ ਦਿੰਦੇ ਹਾਂ ਹਰਾਮ ਦਾ ਪੈਸਾ ਹੈ, ਪਰ ਇਹ ਨੀ ਸੌਚਦੇ ਉਸਨੇ ਕਿਵੇ ਮੇਹਨਤ ਮਜਦੂਰੀ ਕਰਕੇ ਭੁਖੇ ਤਿਹਾਏ ਰਹਿ ਕੇ ਕਮਾਈਆਂ ਹੈ, ਅਜ ਦੇ ਸਮੇ ਵਿਚ ਕੋਈ ਪਿੰਡ ਨਹੀ ਜਿਥੋ ਦਾ ਕੋਈਨੌਜਵਾਨ ਵਿਦੇਸ਼ ਦੀ ਧਰਤੀ ਤੇ ਨਾ ਰਹਿੰਦਾ ਹੋਵੇ, ਜੋ ਵੀ ਵਿਦੇਸ਼ ਰਹਿੰਦਾ ਉਹਦੇ ਤੇ ਸਾਰੇ ਪਿੰਡ ਦੀ ਨਜਰ ਹੁੰਦੀ ਹੈ, ਜਦੋ ਉਹ ਕੋਈਆਪਣੇ ਘਰ ਕੰਮਕਾਰ ਸੁਰੂ ਕਰਦਾ ਹੈ ਤੇ ਸਭ ਕਹਿੰਦੇ ਰਹਿੰਦੇ ਨੇ ਵਾਧੂ ਦਾ ਪੈਸਾ ਇਹਦੇ ਕੋਲ ਕੋਈਫਰਕ ਨਹੀ ਪੈਦਾ, ਤੁਹਾਡੇ ਕਹਿਣ ਨਾਲ ਫਰਕ ਨਹੀ ਪੈਣਾ ਜੇ ਡੂੰਘਾਈਨਾਲ ਸੋਚੋ ਤਾਂ ਬਹੁਤ ਫਰਕ ਪੈਦਾ ਹੈ, ਕਦੇ ਸੋਚਿਆਂ ਕਿ ਵਿਦੇਸ਼ਾਂ ਵਿਚ ਰਹਿਣਾ ਕਿੰਨਾ ਔਖਾ ਹੈ , ਨਹੀ ਸੋਚਦੇ ਲੋੜ ਵੀ ਕੀ ਪੈਦੀ ਐ ਸੋਚਣ ਦੀ, ਜਦੋ ਕਹਿਣ ਨਾਲ ਸਰਦਾ ਹੋਵੇ, ਸਿਰਫ ਕਹਿਣਾ ਸੌਖਾ ਹੁੰਦਾ ਪਰ ਜਦੋ ਕਰਨਾ ਪੈਦਾ ਪਤਾ ਉਦੋ ਹੀ ਲਗਦਾ, ਕਦੇ ਮਾਂ ਕੋਲੋ ਪੁਛੀਓ ਔਲਾਦ ਦਾ ਵਿਛੋੜਾ ਕੀ ਹੁੰਦਾ ਹੈ, ਫਿਰ ਕਹਿ ਕਿ ਵਿਖਾਈਓ ਕਿ ਫਰਕ ਨਹੀ ਪੈਦਾ, ਪੈਸਾ ਤਾਂ ਵਾਧੂ ਹੈ, ਦੁਨੀਆਦਾਰੀ ਦੇ ਵਿਚ ਕੁਝ ਵੀ ਵਾਧੂ ਨਹੀ ਹੋ ਸਕਦਾ, ਸਿਰਫ ਪੂਰਤੀ ਹੋ ਸਕਦੀ ਹੈ, ਜੋ ਕਹਿੰਦੇ ਨੇ ਵਾਧੂ ਹੈ ਉਹ ਕਦੇ ਆਪਣੀ ਔਲਾਦ ਨੂੰ ਕੁਝ ਪਲ ਲਈਆਪਣੇ ਤੋ ਦੂਰ ਕਰਕੇ ਵੇਖੀਓ ਫਿਰ ਪਤਾ ਲਗੇਗਾ ਕਿ ਕਿਵੇ ਰੂਪੈ ਕਮਾਏ ਦੇ ਨੇ, ਵਿਦੇਸ਼ਾ ਵਿਚ ਰਹਿੰਦੇ ਲੋਕ ਆਪਣੇ ਪਰਿਵਾਰ ਦੇ ਵਿਛੋੜੇ ਵਿਚ ਪਲ ਪਲ ਮਰਦੇ ਰਹਿੰਦੇ ਤੇ ਸਿਰਫ ਯਾਦਾਂ ਸਹਾਰੇ ਜਿਉਦੇ ਹਨ, ਅਤੇ ਆਪਣੇ ਪਰਿਵਾਰਕ ਵਿਛੋੜੇ ਦੇ ਨਾਲ ਨਾਲ ਜਨਮ ਭੂਮੀ ਦਾ ਵਿਛੋੜਾ , ਬਚਪਨ ਦੇ ਯਾਰਾ ਦੋਸਤਾਂ ਦਾ ਵਿਛੋੜਾ , ਉਹਨਾਂ ਸੜਕਾਂ ਗਲ਼ੀਆਂ ਸਕੂਲਾਂ ਸ਼ਹਿਰਾਂ ਰਸਤਿਆ ਦਾ ਵਿਛੋੜਾ ਜਿਨਾ ਦੀ ਮਿਟੀ ਰੋਮ ਰੋਮ ਵਿਚ ਮਹਿਕਦੀ ਹੁੰਦੀ ਹੈ, ਆਪਣੇ ਸਭਿਆਚਾਰ, ਮਾਂ ਬੋਲੀ ਦਾ ਵਿਛੋੜਾ, ਗੰਨੇ ਦੇ ਤਾਜ਼ੇ ਰਸ ਦਾ ਵਿਛੋੜਾ ਅਤੇ ਹੋਰ ਵੀ ਬਹੁਤ ਕੁਝ ਤੌ ਵਿਛੜਕੇ ਵਿਦੇਸ਼ ਵਿਚ ਇਕਲੇ ਰਹਿਕੇ ਹੀ ਪੈਸੇ ਕਮਾਉਂਦੇ ਹਨ ਸਾਡੇ ਵਿਦੇਸ਼ੀ ਵੀਰ, ਇਹਨਾਂ ਨੂੰ ਏ. ਟੀ. ਐਮ. ਮਸ਼ੀਨਾਂ ਨਾ ਸਮਝ ਲਿਆ ਕਰੋ, ਇਹ ਬਹੁਤ ਮੇਹਨਤ ਮਜਦੂਰੀ ਕਰਕੇ ਰੂਪੈ ਜੋੜਦੇ ਹਨ ਤੇ ਅਸੀ ਪਲਾਂ ਵਿਚ ਕਹਿ ਦਿੰਦੇ ਹਾਂ ਵਾਧੂ ਰੂਪੈ ਨੇ ਫਰਕ ਨਹੀ ਪੈਦਾ, ਕਦੇ ਵਿਦੇਸੀ ਲੋਕਾਂ ਦੀ ਥਾਂ ਖੜ ਕੇ ਵੇਖੀਓ ਕਦੇ ਨਹੀ ਕਹੋਗੇ ਵਾਧੂ ਰੂਪੈ ਹਨ ਤੇ ਸਿਰਫ ਲੋੜਾਂ ਦੀ ਪੂਰਤੀ ਕਰੋਗੇ। ਮਾਂ ਪੁਤ ਦੇ ਵਿਛੋੜੇ ਸਹਿੰਦੇ ਨੇ ਵਿਦੇਸੀ ਲੋਕ, ਆਪਣੇ ਦੇਸ ਤੋ ਕੋਹਾਂ ਦੂਰ ਜਾ ਕੇ ਆਪਣਾ ਪਰਿਵਾਰ ਪਾਲਦੇ ਹਨ, ਅਸੀ ਰਿਸਤੇਦਾਰੀ ਚ ਰਹਿਣ ਤੋ ਵੀ ਗੁਰੇਜ ਕਰਦੇ ਹਾਂ ਨਾਲੇ ਸਾਰੇ ਜਾਣਦੇ ਹੁੰਦੇ ਨੇ ਤੇ ਵਿਦੇਸ਼ੀ ਬਿਨਾ ਜਾਣ ਪਹਿਚਾਣ ਦੇ ਵੀ ਓਵਰ ਟਾਇਮ ਲਾ ਲਾ ਕੇ ਗੁਜਾਰੇ ਕਰਦੇ ਨੇ ਤੇ ਅਸੀ ਕੰਮ ਦੇ ਹਥ ਲਗਾਏ ਬਗੈਰ ਚੰਗਾ ਚੋਖਾ ਖਾ ਕੇ ਵੀ ਸੜਦੇ ਹਾਂ, ਅਸੀ ਪੈਸਾ ਵੇਖਦੇ ਹਾਂ ਇਕਲਾ ਕੇ ਇਹਨਾਂ ਕੋਲ ਹੈ , ਪਰ ਕਦੇ ਕਮਾਈਆਂ ਕਿਵੇ ਹੈ ਨਹੀ ਸੋਚਦੇ, ਵਿਦੇਸੀਆਂ ਦੇ ਰੂਪੈ ਨੂੰ ਵਾਧੂ ਕਹਿਣ ਵਾਲੇ ਦੋ ਦਿਨ ਲਈ ਆਪਣੀ ਔਲਾਦ,ਮਾਤਾ ਪਿਤਾ ਤੇ ਵਤਨ ਤੋ ਦੂਰ ਹੋ ਕੇ ਵੇਖੀਓ ਅਹਿਸ਼ਾਸ ਹੋ ਜਾਵੇਗਾ।