ਆਸਟ੍ਰੇਲੀਅਨ ਔਰਤ ਦਾ ਦਾਅਵਾ; ਫੇਸਬੁੱਕ ਸੁਣ ਰਹੀ ਹੈ ਤੁਹਾਡੀਆਂ ਗੱਲਾਂ

ਆਸਟ੍ਰੇਲੀਅਨ ਔਰਤ ਦਾ ਦਾਅਵਾ; ਫੇਸਬੁੱਕ ਸੁਣ ਰਹੀ ਹੈ ਤੁਹਾਡੀਆਂ ਗੱਲਾਂ

ਮੈਲਬੋਰਨ: ਪਿਛਲੇ ਕੁਝ ਦਹਾਕਿਆਂ ਤੋਂ ਤਕਨਾਲੋਜੀ ਨੇ ਅਜਿਹੀ ਤਰੱਕੀ ਕੀਤੀ ਹੈ ਕਿ ਸਾਡੇ ‘ਚੋਂ ਜ਼ਿਆਦਾਤਰ ਲੋਕਾਂ ਨੇ ਇਸ ਬਾਰੇ ਸੋਚਿਆ ਵੀ ਨਹੀਂ ਹੋਵੇਗਾ ਕਿ ਅੱਜ ਅਸੀਂ ਕਿਸੇ ਵੀ ਥਾਂ ‘ਤੇ ਇੰਟਨੈੱਟ ਦੀ ਵਰਤੋਂ ਕਰ ਸਕਦੇ ਹਾਂ ਜਾਂ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਦੇ ਲੋਕਾਂ ਨੂੰ ਇੱਕ ਮਿੰਟ ਤੋਂ ਪਹਿਲਾਂ ਸੰਪਰਕ ਬਣਾ ਸਕਦੇ ਹਾਂ। ਪਰ ਇਹ ਸਭ ਚੰਗੇ ਪਹਿਲੂਆਂ ਦੇ ਨਾਲ ਨਾਲ ਤਕਨਾਲੋਜੀ ਦੇ ਕੁਝ ਮਾੜੈ ਪ੍ਰਭਾਵਾਂ ਨੇ ਵੀ ਸਾਨੂੰ ਜਕੜ ਲਿਆ ਹੈ। ਹਾਲ ਹੀ ‘ਚ ਇੱਕ ਆਸਟ੍ਰੇਲੀਅਨ ਔਰਤ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ਸਾਡੀਆਂ ਹਰ ਨਿੱਜੀ ਗੱਲਾਂ ਨੂੰ ਸੁਣ ਰਹੀ ਹੈ। ਇਸ ਔਰਤ ਦਾ ਕਹਿਣਾ ਹੈ ਕਿ ਉਸ ਕੋਲ ਇਸ ਸਬੰਧੀ ਪੁਖਤਾ ਸਬੂਤ ਵੀ ਹਨ। ਇਸ ਔਰਤ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਕਈ ਵਾਰ ਜੋ ਗੱਲਬਾਤ ਕਰ ਰਹੇ ਹੁੰਦੇ ਹਨ, ਮੱਤਲਬ ਕਿ ਜੁੱਤੀਆਂ, ਗੱਡੀਆਂ, ਟੀਵੀ, ਫ਼ੋਨਾਂ ਜਾਂ ਕੱਪੜਿਆਂ ਆਦਿ ਬਾਰੇ, ਉਹੋ ਜਿਹੇ ਇਸ਼ਤਿਹਾਰ ਫੇਸਬੁੱਕ ਦੀ ਨਿਊਜ਼ ਫੀਡ ‘ਤੇ ਜਾਂ ਹੋਰ ਵੈਬਸਾਈਟਾਂ ਖੋਲ੍ਹਣ ‘ਤੇ ਆਉਣ ਲੱਗਦੇ ਹਨ। ਯਾਦ ਰਹੇ ਬਹੁਤ ਸਾਰੀਆਂ ਐਪਸ ਲੋਡ ਕਰਨ ਵੇਲੇ ਅਸੀਂ ਇਜਾਜ਼ਤ ਦਿੰਨੇ ਹਾਂ ਕਿ ਉਹ ਤੁਹਾਡਾ ਕੈਮਰਾ ਤੇ ਮਾਈਕ੍ਰੋਫ਼ੋਨ ਵਰਤ ਸਕਦੇ ਹਨ। ਇਸ ਔਰਤ ਦਾ ਕਹਿਣਾ ਹੈ ਕਿ ਫੇਸਬੁੱਕ ਅਤੇ ਗੂਗਲ ਸਾਡੇ ਤੋਂ ਚੋਰੀ ਉਸ ਤਕਨਾਲੋਜ਼ੀ ਦਾ ਇਸਤੇਮਾਲ ਕੀਤਾ ਜਾ ਰਿਹਾ ਜਿਸ ਬਾਰੇ ਅਸੀਂ ਹਾਲੇ ਪੂਰੀ ਤਰ੍ਹਾਂ ਨਹੀਂ ਸਮਝ ਸਕੇ।