Copyright © 2019 - ਪੰਜਾਬੀ ਹੇਰਿਟੇਜ
ਕਮਲਨਾਥ ਨੂੰ ਮੱਧਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ‘ਤੇ ਸਿੱਖ ਕੌਮ ਵਲੋਂ ਕਾਂਗਰਸ ਦਾ ਸਖ਼ਤ ਵਿਰੋਧ

ਕਮਲਨਾਥ ਨੂੰ ਮੱਧਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ‘ਤੇ ਸਿੱਖ ਕੌਮ ਵਲੋਂ ਕਾਂਗਰਸ ਦਾ ਸਖ਼ਤ ਵਿਰੋਧ

ਚੰਡੀਗੜ੍ਹ: ਮੱਧ ਪ੍ਰਦੇਸ਼ ਵਿੱਚ ਸਰਕਾਰ ਦੀ ਵਾਗਡੋਰ ਸੰਭਾਲਣ ਲਈ ਕਾਂਗਰਸ ਕਮਲਨਾਥ ਦੇ ਨਾਂ ‘ਤੇ ਵਿਚਾਰ ਕਰ ਰਹੀ ਹੈ ਪਰ ਪਾਰਟੀ ਦੇ ਇਸ ਕਦਮ ਦਾ ਪੰਜਾਬ ਤੋਂ ਸਖ਼ਤ ਵਿਰੋਧ ਜਤਾਇਆ ਜਾ ਰਿਹਾ ਹੈ। ਕਮਲਨਾਥ ਦਾ ਨਾਂ 1984 ਸਿੱਖ ਕਤਲੇਆਮ ਵਿੱਚ ਉੱਭਰਿਆ ਸੀ। ਉੱਧਰ, ਸੂਬੇ ਵਿੱਚ ਸੱਤਾ ‘ਚ ਕਾਬਜ਼ ਕਾਂਗਰਸ ਪਾਰਟੀ ਦੇ ਮੰਤਰੀਆਂ ਨੇ ਵਿਰੋਧੀਆਂ ਦੀ ਇਸ ਮੰਗ ‘ਤੇ ਉਨ੍ਹਾਂ ਉੱਪਰ ਹੀ ਸਵਾਲ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਕਮਲ ਨਾਥ ਸਿਰ ਕਾਂਗਰਸ ਵੱਲੋਂ ‘ਮੁੱਖ ਮੰਤਰੀ ਦਾ ਤਾਜ’ ਰੱਖੇ ਜਾਣ ਦੀ ਤਿਆਰੀ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਸ ਨੂੰ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਭੁੱਕਣ ਵਾਂਗ ਕਰਾਰ ਦਿੱਤਾ ਹੈ। ‘ਆਪ’ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਮਲ ਨਾਥ 1984 ਦੇ ਸਿੱਖ ਕਤਲੇਆਮ ‘ਚ ਸ਼ਾਮਲ ਸੀ ਤੇ ਨਾਨਾਵਤੀ ਕਮਿਸ਼ਨ ਸਮੇਤ ਮੀਡੀਆ ਤੇ ਦੋ ਨਿਆਂਇਕ ਜਾਂਚ ‘ਚ ਕਮਲ ਨਾਥ ਦੀ ਸਪਸ਼ਟ ਸ਼ਮੂਲੀਅਤ ਤੱਥਾਂ-ਸਬੂਤਾਂ ਸਹਿਤ ਸਾਹਮਣੇ ਆਈ ਹੈ। ਚੀਮਾ ਨੇ ਕਿਹਾ ਕਿ ਨਾ ਕਾਂਗਰਸ ਤੇ ਨਾ ਹੀ ਭਾਜਪਾ ਸਰਕਾਰ ਨੇ ਕਮਲ ਨਾਥ ਨੂੰ ਹੱਥ ਪਾਉਣ ਹਿੰਮਤ ਦਿਖਾਈ, ਉਲਟਾ ਕਾਂਗਰਸ ਨੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਾਂਗ ਕਮਲ ਨਾਥ ਨੂੰ ਵੱਡੇ-ਵੱਡੇ ਰੁਤਬਿਆਂ ਨਾਲ ਨਿਵਾਜਿਆ। ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣ ਦੀ ਯੋਜਨਾ ਦਾ ਤਿੱਖਾ ਵਿਰੋਧ ਕੀਤਾ ਹੈ। ਕਮਲਨਾਥ 1984 ਕਤਲੇਆਮ ‘ਚ ਸ਼ਾਮਲ ਸੀ ਤੇ ਕਾਗਰਸ ਉਨ੍ਹਾਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਲੋਕਾਂ ਨੂੰ ਠੱਗ ਲਿਆ ਹੈ। ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਦੂਜੇ ਸੂਬਿਆਂ ਵਿੱਚ ਜਾ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਪੰਜਾਬ ਆ ਕੇ ਦੇਖਣ ਕਿਸਾਨਾਂ ਦਾ ਕੀ ਹਾਲ ਹੈ ਅਤੇ ਸਰਕਾਰ ਆਮ ਲੋਕਾਂ ‘ਤੇ ਟੈਕਸਾਂ ਦਾ ਕਿੰਨਾ ਬੋਝ ਪਾ ਰਹੀ ਹੈ।