Copyright & copy; 2019 ਪੰਜਾਬ ਟਾਈਮਜ਼, All Right Reserved
ਕੈਲੀਫ਼ੋਰਨੀਆ ਸਰਕਾਰ ਘਰਾਂ ਦੀਆਂ ਛੱਤਾਂ ‘ਤੇ ਲੱਗਵਾਏਗੀ ਸੋਲਰ ਪੈਨਲਸ

ਕੈਲੀਫ਼ੋਰਨੀਆ ਸਰਕਾਰ ਘਰਾਂ ਦੀਆਂ ਛੱਤਾਂ ‘ਤੇ ਲੱਗਵਾਏਗੀ ਸੋਲਰ ਪੈਨਲਸ

ਕੈਲੀਫ਼ੋਰਨੀਆ ਦੀ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਘਰਾਂ ਦੇ ਉਪਰ ਸੋਲਰ ਪੈਨਲਸ ਲਗਾਉਣ ਵਾਲੇ ਨਵੇਂ ਰੂਲ ਨੂੰ ਪਾਸ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ‘ਚ ਘਰਾਂ ‘ਚ ਸੋਲਰ ਪੈਨਲਸ ਲੱਗਣਗੇ, ਇਨ੍ਹਾਂ ਤੋਂ ਬਿਜਲੀ ਪੈਦਾ ਹੋਵੇਗੀ ਜੋ ਨਵੇਂ ਘਰਾਂ ਤੇ ਛੋਟੇ ਅਪਾਰਟਮੇਂਟਸ ਨੂੰ ਈਕੋ ਫਰੈਂਡਲੀ ਬਣਾ ਦੇਵੇਗੀ। ਉਥੇ ਹੀ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ‘ਚ ਵੀ ਕਾਫ਼ੀ ਮਦਦ ਕਰੇਗੀ। 5 ਦਿਸੰਬਰ ਨੂੰ ਬਿਲਡਿੰਗ ਸਟੈਂਡਰਡ ਕਮੀਸ਼ਨ ਮੀਟਿੰਗ ਦੇ ਦੌਰਾਨ ਅਧਿਕਾਰੀਆਂ ਨੇ ਇਸ ਅਲਗ ਤਰੀਕੇ ਦੀਆਂ ਬਿਲਡਿੰਗ ਰੂਲ ਨੂੰ ਪਾਸ ਕੀਤਾ ਹੈ ਜੋ ਆਪਣੇ ਆਪ ‘ਚ ਬਿਲਕੁੱਲ ਹੀ ਨਵਾਂ ਹੈ।
ਨਵੇਂ ਰੂਲ ਦੇ ਤਹਿਤ ਸੋਲਰ ਪੈਨਲਸ ਘਰਾਂ ਦੀਆਂ ਛੱਤ ‘ਤੇ ਲਗਾਏ ਜਾਣਗੇ ਜਿਨ੍ਹਾਂ ਨੂੰ ਹਾਈ ਕਪੈਸਿਟੀ ਬੈਟਰੀ ਦੇ ਨਾਲ ਜੋੜਿਆ ਗਿਆ ਹੋਵੇਗਾ। ਬੈਟਰੀ ‘ਚ ਬਿਜਲੀ ਸਟੋਰ ਰਹੇਗੀ ਜੋ ਰਾਤ ਦੇ ਸਮੇਂ ਬੈਕਅਪ ਦੇਣ ‘ਚ ਮਦਦ ਕਰੇਗੀ। ਰਿਪੋਰਟ ਦੇ ਮੁਤਾਬਕ ਇਸ ਬਿਲਡਿੰਗ ਰੂਲ ਨੂੰ ਸਾਲ 2020 ਤੋਂ ਲਾਗੂ ਕੀਤਾ।
ਬਚੇਗਾ ਬਿਜਲੀ ਦਾ ਬਿੱਲ
ਨਵੇਂ ਰੂਲ ਨੂੰ ਲੈ ਕੇ ਅਮਰੀਕਾ ‘ਚ ਮੌਜੂਦ ਆਲੋਚਕਾਂ ਨੇ ਕਿਹਾ ਹੈ ਕਿ ਇਸ ਤੋਂ ਰਾਜ ‘ਚ ਘਰ ਦੀਆਂ ਕੀਮਤਾਂ ਤੇ ਵਧੇਗੀ ਮਤਲਬ ਅਮਰੀਕਾ ‘ਚ ਰਹਿਣ ਵਾਲੇ ਲੋਕਾਂ ਨੂੰ ਹੁਣ ਸੋਲਰ ਪੈਨਲਸ ਤੇ ਬੈਟਰੀ ਨੂੰ ਲਗਾਉਣ ਲਈ ਜ਼ਿਆਦਾ ਪੈਸੇ ਖਰਚ ਕਰਣੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੋਣ ‘ਤੇ ਬਿਜਲੀ ਦਾ ਖਰਚ ਬਚੇਗਾ ਤੇ ਘਰ ਦੇ ਮਾਲਕ ਦੀ ਜੇਬ ‘ਚ ਹਰ ਮਹੀਨੇ ਪੈਸਿਆਂ ਦੀ ਬਚਤ ਹੋਵੇਗੀ। ਐਨਗੈਜੇਟ ਦੀ ਰਿਪੋਰਟ ਮੁਤਾਬਕ ਅਨੁਮਾਨ ਲਗਾਉਂਦੇ ਹੋਏ ਦੱਸਿਆ ਗਿਆ ਹੈ ਕਿ ਇਸ ਤੋਂ 25 ਸਾਲਾਂ ‘ਚ ਹਰ ਘਰ ਤੋਂ 60,000 ਡਾਲਰ ਦੀ ਬਚਤ ਹੋਵੇਗੀ। ਉਥੇ ਹੀ ਇਲੈਕਟ੍ਰਿਕਲ ਗਰਿਡ ‘ਤੇ ਪੈਣ ਵਾਲੇ ਬੋਝ ਨੂੰ ਵੀ ਘੱਟ ਕੀਤਾ ਜਾ ਸਕੇਗਾ।