ਮਤਲਬੀ ਸੇਵਾ

ਮਤਲਬੀ ਸੇਵਾ

ਮਾਂਜਣ ਬਹਿ ਗਏ ਹੁਣ ਆ ਭਾਂਡੇ,
ਪਹਿਲਾਂ ਰੱਖ ‘ਤਾ ਮਾਂਜ ਪੰਜਾਬ ਸਾਰਾ।
ਝਾੜ ਜੁੱਤੀਆਂ ਨਾ ਬਖ਼ਸ਼ਾ ਹੋਣਾ,
ਕੀਤੇ ਪਾਪਾਂ ਦਾ ਹਿਸਾਬ ਸਾਰਾ।

ਭਖੇ ਅੱਗ ਦੇ ਰੱਖ ਅੰਗਿਆਰ ਉੱਤੇ,
ਫੂਕ ਦਿੱਤਾ ਫੁੱਲ ਗੁਲਾਬ ਸਾਰਾ।
ਸਾਫ਼ ਰੱਖ ‘ਤਾ ਕਰ ਖ਼ਜ਼ਾਨਿਆਂ ਨੂੰ,
ਦੇ ਕੇ ਮੁਫ਼ਤੋ ਮੁਫ਼ਤੀ ਆਬ ਸਾਰਾ।
ਭਾਂਡੇ ਮਾਂਜ ਕੇ ਝਾੜ ਜੁੱਤੀਆਂ ਨੂੰ,
ਸਿਰ ਚੜ੍ਹੇ ਨਾ ਲੱਥਣੇ ਪਾਪ ਕੀਤੇ।
ਭਰੇ ਪਾਪ ਦੇ ਨਰਕੀਂ ਡੁੱਬਿਆਂ ਨੂੰ,
ਹੋਇਆ ਜਾਣਾ ਨਾ ਸੁਰਖਰੂ ਜਾਪ ਕੀਤੇ।

ਘਰੇ ਦੇਰ ਹੈ ਓਹਦੇ ਅੰਧੇਰ ਨਹੀਂ,
ਕੀਤੇ ਪਾਪਾਂ ਦਾ ਤਾਰਨਾ ਮੁੱਲ ਪੈਣਾ।
ਕੀ ਫ਼ਾਇਦਾ ਕਰੇ ਡਰਾਮਿਆਂ ਦਾ,
ਝੱਖੜ ਪਾਪ ਦਾ ‘ਭਗਤਾ’ ਝੁੱਲ ਪੈਣਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113