ਰੁਝਾਨ ਖ਼ਬਰਾਂ
ਹਮੇਸ਼ਾ ਤੰਦਰੁਸਤ ਰਹਿਣ ਲਈ ਖਾਓ ਔਲਾ

ਹਮੇਸ਼ਾ ਤੰਦਰੁਸਤ ਰਹਿਣ ਲਈ ਖਾਓ ਔਲਾ

ਲਗਾਤਾਰ ਔਲੇ ਦਾ ਸੇਵਨ ਕਰਨ ਨਾਲ ਹੀ ਸਰੀਰ ਵਿਚ ਜੀਵਾਣੂ ਪ੍ਰਤੀਰੋਧਕ ਸ਼ਕਤੀ ਕਾਫੀ ਪ੍ਰਬਲ ਹੋ ਜਾਂਦੀ ਹੈ ਅਤੇ ਇਸ ਨਾਲ ਅਨੇਕਾਂ ਰੋਗਾਂ ਤੋਂ ਮੁਕਤੀ ਮਿਲਣ ਦੇ ਨਾਲ-ਨਾਲ ਸਰੀਰ ਨਿਰੋਗੀ ਅਤੇ ਤੰਦਰੁਸਤ ਬਣ ਜਾਂਦਾ ਹੈ। ਨਤੀਜੇ ਵਜੋਂ ਵਿਅਕਤੀ ਸੌ ਸਾਲ ਬਾਅਦ ਵੀ ਜਵਾਨ ਅਤੇ ਤੰਦਰੁਸਤ ਦਿਖਾਈ ਦਿੰਦਾ ਹੈ।
ਔਲੇ ਵਿਚ ਵਿਟਾਮਿਨ ‘ਸੀ’ ਪੋਸ਼ਕ ਤੱਤ ਸਭ ਤੋਂ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਇਲਾਵਾ ਔਲੇ ਦੇ ਕਈ ਦਵਾਈ ਵਾਲੇ ਗੁਣ ਦਿਖਾਈ ਦਿੰਦੇ ਹਨ, ਜਿਨ੍ਹਾਂ ਦੀ ਅਕਸਰ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਫਿਰ ਆਓ ਜਾਣਦੇ ਹਾਂ ਅਜਿਹੇ ਹੀ ਕੁਝ ਅਨਮੋਲ ਦਵਾਈ ਰੂਪੀ ਨੁਸਖਿਆਂ ਬਾਰੇ-
ਕਬਜ਼ ਦਾ ਖ਼ਾਤਮਾ : ਅਕਸਰ ਬਹੁਤੇ ਵਿਅਕਤੀਆਂ ਨੂੰ ਪੇਟ ਵਿਚ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਔਲਾ ਚੂਰਨ ਘਿਓ ਅਤੇ ਮਿਸ਼ਰੀ ਵਿਚ ਮਿਲਾ ਕੇ ਖਾਣ ਨਾਲ ਆਰਾਮ ਪਹੁੰਚਦਾ ਹੈ। ਕੁਝ ਦਿਨਾਂ ਤੱਕ ਲਗਾਤਾਰ ਅਜਿਹਾ ਕਰਨ ‘ਤੇ ਖੁਦ-ਬ-ਖੁਦ ਕਬਜ਼ ਛੇਤੀ ਹੀ ਦੂਰ ਹੋ ਜਾਂਦੀ ਹੈ।
ਅੱਖਾਂ ਦੇ ਰੋਗਾਂ ਵਿਚ ਫਾਇਦੇਮੰਦ : ਦੇਖਣ ਵਿਚ ਆਇਆ ਹੈ ਕਿ ਔਲੇ ਦੀ ਵਰਤੋਂ ਹਰ ਤਰ੍ਹਾਂ ਦੇ ਅੱਖਾਂ ਦੇ ਵਿਕਾਰਾਂ ਵਿਚ ਵੀ ਕਾਫੀ ਲਾਭਦਾਇਕ ਹੈ। ਇਸ ਲਈ ਅੱਖਾਂ ਸਬੰਧੀ ਰੋਗਾਂ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਦਸਤ ਵਿਚ ਲਾਭਦਾਇਕ : ਡਾਕਟਰਾਂ ਅਨੁਸਾਰ ਅਚਾਨਕ ਦਸਤ ਲੱਗਣ ਦੀ ਸਥਿਤੀ ਵਿਚ ਔਲੇ ਅਤੇ ਨਿੰਬੂ ਦਾ ਸ਼ਰਬਤ ਬਣਾ ਕੇ ਪੀਣ ਨਾਲ ਕਾਫੀ ਲਾਭ ਮਿਲਦਾ ਹੈ। ਲਾਭ ਹੋਣ ਤੋਂ ਬਾਅਦ ਵੀ ਇਸ ਦੀ ਵਰਤੋਂ ਕਰੋ ਤਾਂ ਕਈ ਹੋਰ ਲਾਭ ਵੀ ਹੋਣਗੇ।
ਦੰਦ ਮਜ਼ਬੂਤ ਅਤੇ ਸ਼ੁੱਧ ਬਣਾਓ : ਦੰਦਾਂ ਸਬੰਧੀ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਵੀ ਅਸੀਂ ਔਲੇ ਦੀ ਵਰਤੋਂ ਕਰ ਸਕਦੇ ਹਾਂ। ਇਸ ਵਾਸਤੇ ਔਲੇ ਦੇ ਚੂਰਨ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਕੁਰਲੀ ਕਰੋ। ਦੰਦ ਮਜ਼ਬੂਤ ਅਤੇ ਸਾਫ਼ ਬਣ ਜਾਣਗੇ।
ਵਾਲ ਕਾਲੇ ਅਤੇ ਸ਼ਾਇਰੀ ਬਣਾਓ : ਵੈਸੇ ਤਾਂ ਬਹੁਤੀਆਂ ਔਰਤਾਂ ਆਪਣੇ ਵਾਲਾਂ ਨੂੰ ਲੈ ਕੇ ਬੇਹੱਦ ਚਿੰਤਤ ਰਹਿੰਦੀਆਂ ਹਨ ਪਰ ਜੇ ਤੁਸੀਂ ਵੀ ਕਾਲੇ, ਸੰਘਣੇ ਅਤੇ ਚਮਕਦਾਰ ਵਾਲਾਂ ਦੀ ਇੱਛਾ ਰੱਖਦੇ ਹੋ ਤਾਂ ਰਾਤ ਭਰ ਔਲੇ ਨੂੰ ਪਾਣੀ ਵਿਚ ਭਿਉਣ ਤੋਂ ਬਾਅਦ ਸਵੇਰੇ ਉਸ ਪਾਣੀ ਨੂੰ ਪੁਣ ਕੇ ਇਸ ਨਾਲ ਵਾਲਾਂ ਨੂੰ ਧੋਵੋ। ਯਕੀਨਨ ਵਾਲਾਂ ਦੇ ਝੜਨ ਅਤੇ ਪਕਨੇ ਵਰਗੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਅਤੇ ਵਾਲ ਕਾਲੇ ਹੋ ਕੇ ਚਮਕਣ ਲੱਗਣਗੇ।