Copyright & copy; 2019 ਪੰਜਾਬ ਟਾਈਮਜ਼, All Right Reserved
ਸਾਲ 2020 ਦੇ ਪਹਿਲੇ ਦਿਨ ਹਾਂਗਕਾਂਗ ‘ਚ ਵੱਡੀ ਗਿਣਤੀ ‘ਚ ਲੋਕਾਂ ਵਲੋਂ ਸਰਕਾਰ ਵਿਰੋਧੀ ਰੈਲੀ

ਸਾਲ 2020 ਦੇ ਪਹਿਲੇ ਦਿਨ ਹਾਂਗਕਾਂਗ ‘ਚ ਵੱਡੀ ਗਿਣਤੀ ‘ਚ ਲੋਕਾਂ ਵਲੋਂ ਸਰਕਾਰ ਵਿਰੋਧੀ ਰੈਲੀ

ਹਾਂਗਕਾਂਗ : ਹਾਂਗਕਾਂਗ ਵਿਚ ਸਾਲ 2020 ਦੇ ਪਹਿਲੇ ਦਿਨ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਹੋਈ ਸਰਕਾਰ ਵਿਰੋਧੀ ਰੈਲੀ ਵਿਚ ਲੱਖਾਂ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਗਈ । ਸਿਵਲ ਹਿਊਮਨ ਰਾਈਟਸ ਫ਼ਰੰਟ ਦੇ ਸੱਦੇ ‘ਤੇ ਵਿਕਟੋਰੀਆ ਪਾਰਕ ਤੋਂ ਸ਼ੁਰੂ ਹੋਈ ਰੈਲੀ ਸੈਂਟਰਲ ਵਿਖੇ ਸਮਾਪਤ ਕੀਤੀ ਗਈ । ਰੈਲੀ ਦੌਰਾਨ ਉਤੇਜਨਾ ਵਿਚ ਆਏ ਕੁਝ ਪ੍ਰਦਰਸ਼ਨਕਾਰੀਆਂ ਵਲੋਂ ਐੱਚ.ਐੱਸ.ਬੀ.ਸੀ. ਦੇ ਬਾਹਰ ਭੰਨਤੋੜ ਵੀ ਕੀਤੀ ਗਈ ਅਤੇ ਸਿਵਲ ਵਰਦੀ ਵਿਚ ਪੁਲਿਸ ਵਲੋਂ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ । ਵਾਨਚਾਈ ਵਿਚ ਪੁਲਿਸ ਵਲੋਂ ਬਲ ਪ੍ਰਦਰਸ਼ਨ ਕਰਦਿਆਂ ਅੱਥਰੂ ਗੈਸ ਦੇ ਗੋਲੇ ਚਲਾਏ ਗਏ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਵੀ ਪੱਧਰਬਾਜ਼ੀ ਹੋਈ । ਹਾਲਾਤ ਖ਼ਰਾਬ ਹੋਣ ‘ਤੇ ਰਾਤ 10 ਵਜੇ ਸਮਾਪਤ ਹੋਣ ਵਾਲੀ ਰੈਲੀ ਪੁਲਿਸ ਦੇ ਕਹਿਣ ‘ਤੇ ਸ਼ਾਮ ਕਰੀਬ 6.15 ਵਜੇ ਸਮਾਪਤ ਕੀਤੀ ਗਈ । ਰੈਲੀ ਵਿਚ ਪੰਜ ਮੰਗਾਂ ਵਿਚੋਂ ਇਕ ਵੀ ਘੱਟ ਨਹੀਂ ਅਤੇ ਪੁਲਿਸ ਦੀ ਵਧੀ ਤਨਖ਼ਾਹ ਪ੍ਰਵਾਨ ਨਹੀਂ ਆਦਿ ਨਾਅਰੇ ਲਵਾਉਂਦਿਆਂ ਪ੍ਰਦਰਸ਼ਨਕਾਰੀਆਂ ਵਲੋਂ ਵਿਸ਼ਵ ਨੂੰ ਹਾਂਗਕਾਂਗ ਨਾਲ ਖੜਨ ਦੀ ਅਪੀਲ ਕੀਤੀ । ਬੀਤੀ ਰਾਤ 12 ਵਜਦਿਆਂ ਹੀ ਨਵੇਂ ਸਾਲ ਦੀ ਆਮਦ ‘ਤੇ ਪ੍ਰਦਰਸ਼ਨਕਾਰੀਆਂ ਵਲੋਂ ਮਾਵਾ ਕਾਕ ਇਲਾਕੇ ਵਿਚ ਪੈਟਰੋਲ ਬੰਬ ਸੁੱਟੇ ਅਤੇ ਦੰਗਾ ਪੁਲਿਸ ਵਲੋਂ ਆਥਰੂ ਗੈਸ ਦੇ ਗੋਲੇ । ਅੱਜ ਸਾਲ 2020 ਦੀ ਪਹਿਲੀ ਸ਼ਾਮ ਵਾਨਚਾਈ ਵਿਖੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਟਕਰਾਅ ਜਾਰੀ ਹੈ ।