ਨਵੇਂ ਸਾਲ ਦੇ ਵੀਕਐਂਡ ‘ਤੇ ਬ੍ਰਿਟਿਸ਼ ਕੋਲੰਬੀਆ ‘ਚ 9500 ਦੇ ਕਰੀਬ ਕੋਰੋਨਾ ਦੇ ਕੇਸ ਮਿਲੇ

ਨਵੇਂ ਸਾਲ ਦੇ ਵੀਕਐਂਡ ‘ਤੇ ਬ੍ਰਿਟਿਸ਼ ਕੋਲੰਬੀਆ ‘ਚ 9500 ਦੇ ਕਰੀਬ ਕੋਰੋਨਾ ਦੇ ਕੇਸ ਮਿਲੇ

ਸਰੀ, (ਕੈਨੇਡੀਅਨ ਪੰਜਾਬ ਟਾਈਮਜ਼): ਬ੍ਰਿਟਿਸ਼ ਕੋਲੰਬੀਆ ‘ਚ ਕੋਰੋਨਾਵਾਇਰਸ ਦੇ ਰੋਜ਼ਾਨਾ ਮਿਲ ਰਹੇ ਰਿਕਾਰਡ ਮਰੀਜ਼ਾਂ ਦੀ ਸੰਖਿਆ ਦਿਨੋਂ ૶ ਦਿਨ ਵੱਧਦੀ ਹੀ ਜਾ ਰਹੀ ਹੈ। ਨਵੇਂ ਸਾਲ ਦੇ ਵੀਕਐਂਡ ਸ਼ੁੱਕਰਵਾਰ ਤੋਂ ਸੋਮਵਾਰ ਦੇ ਦਰਮਿਆਨ ਬ੍ਰਿਟਿਸ਼ ਕੋਲੰਬੀਆ ‘ਚ 9332 ਦੇ ਕਰੀਬ ਕੋਰੋਨਾਵਾਇਰਸ ਦੇ ਮਰੀਜ਼ ਮਿਲੇ। ਜਿਨ੍ਹਾਂ ‘ਚ ਸ਼ੁੱਕਰਵਾਰ ਤੋਂ ਸ਼ਨੀਵਾਰ ਤੱਕ 4033 ਅਤੇਟ ਸ਼ਨੀਵਾਰ ਤੋਂ ਐਤਵਾਰ ਦਰਮਿਆਨ 3069 ਅਤੇ ਐਤਵਾਰ ਤੋਂ ਸੋਮਵਾਰ ਦਰਮਿਆਨ 2230 ਮਰੀਜ਼ ਕੋਰੋਨਾ ਦੇ ਮਿਲੇ। ਸੂਬੇ ‘ਚ ਹੁਣ ਤੱਕ ਮਿਲੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਕੁਲ 264181 ਹੋ ਗਈ ਹੈ। ਅੰਕੜਿਆਂ ਅਨੁਸਾਰ ਨਵੇਂ ਮਰੀਜ਼ਾਂ ‘ਚ ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ ਓਮੀਕਰੋਨ ਪਾਇਆ ਗਿਆ ਹੈ ਜਿਸ ਕਾਰਨ ਬੀ.ਸੀ. ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਮੰਗਲਵਾਰ ਤੋਂ ਸਿਹਤ ਮੰਤਰਾਲੇ ਤੋਂ ਰੋਜ਼ਾਨਾ ਕੋਵਿਡ-19 ਸਬੰਧ ਅੱਪਡੇਟ ਜਾਰੀ ਕੀਤੀ ਜਾਵੇਗੀ