Copyright © 2019 - ਪੰਜਾਬੀ ਹੇਰਿਟੇਜ
ਲੈਂਗਲੀ ‘ਚ ਹੋਈ ਗੋਲੀਬਾਰੀ, ਪੰਜਾਬੀ ਨੌਜਵਾਨ ਦੀ ਮੌਤ 

ਲੈਂਗਲੀ ‘ਚ ਹੋਈ ਗੋਲੀਬਾਰੀ, ਪੰਜਾਬੀ ਨੌਜਵਾਨ ਦੀ ਮੌਤ

ਸਰੀ : ਕੈਨੇਡਾ ਦੇ ਸਰੀ ਦੇ ਨਜ਼ਦੀਕੀ ਸ਼ਹਿਰ ਲਾਂਗਲੇ ਵਿੱਚ ਇੱਕ ਪੰਜਾਬੀ ਨੌਜਵਾਨ ਰਵਿੰਦਰ ਸੰਧੂ ਨੂੰ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਵਿੰਦਰ ਸੰਧੂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਸਆਈਟੀ) ਨੇ ਦੱਸਿਆ ਕਿ ਲਾਂਗਲੇ ਆਰਸੀਐਮਪੀ ਨੂੰ 7 ਫਰਵਰੀ ਨੂੰ ਰਾਤ ਲਗਭਗ ਸਾਢੇ 9 ਵਜੇ ਸੂਚਨਾ ਮਿਲੀ ਸੀ ਕਿ 200ਵੀਂ ਸਟਰੀਟ ਦੇ 6300 ਬਲਾਕ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਦੋਂ ਟੀਮ ਮੌਕੇ ‘ਤੇ ਪੁੱਜੀ ਤਾਂ ਉੱਥੇ ਰਵਿੰਦਰ ਸੰਧੂ ਨਾਂ ਦਾ ਪੰਜਾਬੀ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਸੀ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਅੱਜ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ‘ਵਾਇਸਆਨਲਾਈਨ’ ਨਾਲ ਗੱਲ ਕਰਦਿਆਂ ਮੌਤ ਦੀ ਪੁਸ਼ਟੀ ਕੀਤੀ। ਰਵਿੰਦਰ ਸੰਧੂ ਦੇ ਇੱਕ ਨਜ਼ਦੀਕੀ ਵਿਅਕਤੀ ਨੇ ਦੱਸਿਆ ਕਿ ਜਦੋਂ ਰਵਿੰਦਰ ਨੂੰ ਗੋਲੀਆਂ ਮਾਰੀਆਂ ਗਈਆਂ, ਉਸ ਵੇਲੇ ਟਰੱਕ ਦੀ ਬੈਕ ਸੀਟ ‘ਤੇ ਦੋ ਛੋਟੇ ਬੱਚੇ ਵੀ ਬੈਠੇ ਸਨ, ਜਿਨਾਂ ਦਾ ਬਚਾਅ ਹੋ ਗਿਆ।