Copyright © 2019 - ਪੰਜਾਬੀ ਹੇਰਿਟੇਜ
ਚੀਨ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਇੱਕ ਦਿਨ ‘ਚ 242 ਮੌਤਾਂ, ਮ੍ਰਿਤਕਾਂ ਦੀ ਗਿਣਤੀ 1300 ਤੋਂ ਪਾਰ

ਚੀਨ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਇੱਕ ਦਿਨ ‘ਚ 242 ਮੌਤਾਂ, ਮ੍ਰਿਤਕਾਂ ਦੀ ਗਿਣਤੀ 1300 ਤੋਂ ਪਾਰ

ਬੀਜਿੰਗ: ਚੀਨ ਦੇ ਮਾਰੂ ਕੋਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 1300 ਨੂੰ ਪਾਰ ਕਰ ਗਈ ਹੈ। ਚੀਨ ਦੇ ਵੱਖ-ਵੱਖ ਹਿੱਸਿਆਂ ‘ਚ ਕੁੱਲ 1357 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੱਲ੍ਹ ਚੀਨ ਦੇ ਹੁਬੇਈ ਸੂਬੇ ‘ਚ 242 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਕੋਰੋਨਾ ਵਾਇਰਸ ਦੇ 48 ਹਜ਼ਾਰ 206 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਉਧਰ ਜੇਨੇਵਾ ਵਿੱਚ ਇੱਕ ਕਾਨਫਰੰਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਅਧਿਕਾਰਤ ਤੌਰ ‘ਤੇ ਕੋਰੋਨਾਵਾਇਰਸ ਨੂੰ ‘ਛੌੜੀਧ-19’ ਨਾਂ ਦਿੱਤਾ ਹੈ। ਇਹ ਵਾਇਰਸ ਪਿਛਲੇ ਸਾਲ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਦੇ ਬਾਜ਼ਾਰ ਤੋਂ ਫੈਲਿਆ ਸੀ, ਜਿੱਥੇ ਜੰਗਲੀ ਜਾਨਵਰ ਵੇਚੇ ਜਾਂਦੇ ਹਨ। ਾ੍ਹੌਂ ਦੇ ਮੁਖੀ ਟੇਡੇਰੋਸ ਅਧਾਨੋਮ ਗੈਬਰੇਜ ਨੇ ਕਿਹਾ ਕਿ ਹਾਲਾਂਕਿ ਇਸ ਦੇ 99% ਮਾਮਲੇ ਚੀਨ ‘ਚ ਹਨ, ਪਰ ਇਹ ਪੂਰੀ ਦੁਨੀਆ ਲਈ ਇੱਕ ਵੱਡਾ ਖ਼ਤਰਾ ਹੈ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ ‘ਚ ਕੀਤੀ ਗਈ ਕਿਸੇ ਖੋਜ ਬਾਰੇ ਜਾਣਕਾਰੀ ਸਾਂਝੀ ਜ਼ਰੂਰ ਕਰਨ।
ਚੀਨ ਵਿਚ ਫੈਲ ਰਹੇ ਕੋਰੋਨਾਵਾਇਰਸ ਨੇ ਲੱਖਾਂ ਲੋਕਾਂ ਨੂੰ ਘਰੋਂ ਕੰਮ ਕਰਨ ਲਈ ਮਜਬੂਰ ਕੀਤਾ ਹੈ। ਸਕੂਲ, ਸਰਕਾਰੀ ਵਿਭਾਗ, ਮੈਡੀਕਲ ਸੇਵਾਵਾਂ ਅਤੇ ਕਾਰੋਬਾਰਾਂ ਨਾਲ ਜੁੜੇ ਲੋਕ ਘਰੋਂ ਕੰਮ ਕਰ ਰਹੇ ਹਨ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕੋ ਥਾਂ ‘ਤੇ ਇਕੱਠੇ ਨਾ ਹੋਣ ਕਿਉਂਕਿ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ‘ਚ ਵਾਇਰਸ ਦਾ ਸੰਕਰਮਣ ਹੁੰਦਾ ਹੈ।