Copyright © 2019 - ਪੰਜਾਬੀ ਹੇਰਿਟੇਜ
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ

ਸਰੀ (ਗੁਰਮੀਤ ਸਿੰਘ ਤੂਰ): ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੇ ਸਮੂਹ ਸੇਵਾਦਾਰਾਂ ਅਤੇ ਸਾਰੀਆਂ ਹੀ ਸੰਗਤਾਂ ਵੱਲੋਂ ਕੌਮੀ ਜੁਝਾਰੂ ਯੋਧੇ ਭਾਈ ਪਰਮਜੀਤ ਸਿੰਘ ਭਿਓਰਾ ਜੀ ਦੇ ਸਤਿਕਾਰ ਯੋਗ ਮਾਤਾ ਪ੍ਰੀਤਮ ਕੌਰ ਜੀ ਦੇ ਅਕਾਲ ਚਲਾਣਾ ਅਤੇ ਭਾਈ ਹਰਮੀਤ ਸਿੰਘ ਪੀ ਐੱਚ ਡੀ ਦੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਰੰਭੇ ਸੰਘਰਸ਼ ਦੌਰਾਨ ਬੇਵਕਤ ਤੁਰ ਜਾਣ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ 1 ਫਰਵਰੀ 2020 ਨੂੰ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 8 ਫਰਵਰੀ 2020 ਨੂੰ ਸਵੇਰੇ 9.30 ਵਜੇ ਪਾਏ ਗਏ ਇਸ ਮੌਕੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਨੇ ਅਰਦਾਸ ਚ ਸ਼ਾਮਿਲ ਹੋ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਦੌਰਾਨ ਮਾਤਾ ਪ੍ਰੀਤਮ ਕੌਰ ਅਤੇ ਭਾਈ ਹਰਮੀਤ ਸਿੰਘ ਪੀਐੱਚਡੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਨੇ ਬਹੁਤ ਹੀ ਭਾਵ ਪੂਰਤ ਤਕਰੀਰ ਕੀਤੀ ਅਤੇ ਕਿਹਾ ਕਿ ਕਿਵੇਂ ਹਿੰਦੁਤਵੀ ਸਰਕਾਰ ਅਖੌਤੀ ਲੋਕਤੰਤਰ ਦਾ ਮੁਖੌਟਾ ਪਹਿਨ ਕੇ ਸਾਡੇ ਰਾਜਨੀਤਿਕ ਸੰਘਰਸ਼ ਸੀਲ ਯੋਧਿਆਂ ਨੂੰ ਜੇਲ੍ਹਾਂ ਵਿੱਚ ਅਤੇ ਵਿਦੇਸ਼ਾਂ ਵਿੱਚ ਆਪਣੇ ਏਜੰਟਾਂ ਰਾਹੀਂ ਖਤਮ ਕਰਨ ਤੇ ਤੁਲੀਆਂ ਹੋਈ ਹੈ .ਇਨ੍ਹਾਂ ਦੇ ਇਸ ਤਰ੍ਹਾਂ ਕਰਨ ਨਾਲ ਸਿੱਖ ਨੌਜਵਾਨਾਂ ਦਾ ਮਨੋਬਲ ਡਿੱਗਦਾ ਨਹੀਂ ਬਲਕਿ ਹੋਰ ਪੱਕਾ ਹੁੰਦਾ ਹੈ ਕਿਉਂਕਿ ” ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਿਆਤ ਹੈ , ਹਿਆਤ ਤੋ ਹਿਯਾਤ ਹੈ ਵੋ ਮੌਤ ਭੀ ਹਯਾਤ ਹੈ”