ਰੰਗ ਤਮਾਸ਼ੇ

ਰੰਗ ਤਮਾਸ਼ੇ

ਪਰਮਾਤਮਾ ਤੇਰੀ ਕੁਦਰਤ ਦੇ ਰੰਗ ਨੇ ਵਾ ਕਮਾਲ
ਜਿੱਥੇ ਕੁੱਤੇ ਖਾਂਦੇ ਬੋਟੀਆਂ ਪਏ ਜੂਠ ਫਰੋਲਣ ਬਾਲ

ਕਲਯੁਗੀ ਦੁਨੀਆਂ ਅੰਦਰ ਹੋ ਰਿਹਾ ਮੰਦੜਾ ਹਾਲ
ਮਾਪੇ ਬਿਰਧ ਆਸ਼ਰਮ , ਸੌਂਦੇ ਕੁੱਤੇ ਬਿੱਲੀਆਂ ਨਾਲ

ਮਾਪੇ ,ਬੱਚੇ,ਸਾਥੀ ਦਾ ਰੋ ਰੋ ਹੋ ਰਿਹਾ ਮੰਦੜਾ ਹਾਲ
ਪਰਿਵਾਰ ਵਿਸਾਰ ਕੇ ਖੁਸ਼ੀ ਲੱਭਦੇ ਨਸ਼ਿਆਂ ਨਾਲ

ਬਾਹਰੋਂ ਚਿਹਰਾ ਸਜਾ ਲਿਆ ਇੱਤਰ ਫਲੇਲਾਂ ਨਾਲ
ਬਾਹਰੋਂ ਨਜ਼ਰ ਨਾ ਆਇਆ ਅੰਦਰ ਬੈਠਾ ਸ਼ੈਤਾਨ

ਘਰ ਬਾਰ ਸ਼ਿੰਗਾਰਦੇ ਚਿਹਰਾ ਵੀ ਚਮਕਾਵੇ ਨਾਲ
ਮਨ ਮੈਲਾ ਹੋਇਆ ਛਲ ਕਪਟ ਕਰਦੈ ਹੋਰਾਂ ਨਾਲ

ਵਿਆਹ ਬਜ਼ਾਰੂ ਬਣਗੇ ਟੌਹਰ ਬਣਦੀ ਪੈਲੇਸ ਨਾਲ
ਲੱਚਰ ਗੀਤਾਂ ਤੇ ਨੱਚਦੇ ਸ਼ਰਮ ਗਈ ਸਮੁੰਦਰੋਂ ਪਾਰ
ਰੁੱਖ ਆਕਸੀਜਨ ਬਖ਼ਸਦੇ ,ਫਲ ,ਮੀਂਹ ਦੇਂਦੇ ਨਾਲ
ਛਾਂ ਮਾਣਕੇ ਦਰਵੇਸ਼ ਦੀ ,ਵੱਢਦਾ ਕੁਹਾੜਿਆਂ ਨਾਲ

ਦੁਸਹਿਰੇ ਨੂੰ ਰਾਵਣ ਫੂਕਣ ਜਾਂਦੇ ਪੂਰੇ ਚਾਵਾਂ ਨਾਲ
ਔਗੁਣ ਰਾਵਣ ਤੋਂ ਕਿਤੇ ਵੱਧਕੇ ਚੁੱਕੀ ਫਿਰਦੈ ਨਾਲ

ਦੇਵੀ ਮਾਂ ਪੂਜੀਏ , ਉਪਦੇਸ਼ ਗੁਰੂਆਂ ਪੀਰਾਂ ਦੇ ਨਾਲ
ਕੰਜਕਾਂ ਵੀ ਪੂਜਦੇ , ਭਰੂਣ ਹੱਤਿਆ ਵੀ ਕਰਦੇ ਨਾਲ

ਲੋਕਾਂ ਗਿਆਨ ਵੰਡ ਰਿਹਾ ਪੜ੍ਹ ਕਿਤਾਬੀ ਗਿਆਨ
ਅੰਦਰ ਵਿਕਾਰਾਂ ਦਾ ਸ਼ੋਰ ਹੈ ਵੱਢ ਵੱਢ ਖਾਵੇ ਸ਼ੈਤਾਨ

ਇਕਬਾਲ ਬਾਹਰੋਂ ਛੱਡਕੇ ਮਨ ਅੰਦਰ ਵੀ ਝਾਤੀ ਮਾਰ
ਔਗੁਣਾਂ ਲੱਗੇ ਅੰਬਾਰ ਨੇ , ਲਈ ਫਿਰਦੈਂ ਜ਼ਿੰਦਾ ਲਾਸ਼

ਇਕਬਾਲ ਬਾਹਰੋਂ ਛੱਡਕੇ ਮਨ ਅੰਦਰ ਵੀ ਝਾਤੀ ਮਾਰ
ਔਗੁਣਾਂ ਲੱਗੇ ਅੰਬਾਰ ਨੇ , ਲਈ ਫਿਰਦੈਂ ਜ਼ਿੰਦਾ ਲਾਸ਼