ਚੋਰਾਂ ਨੂੰ ਮੋਰ-ਮੋਰਾਂ ਨੂੰ ਹੋਰ

ਚੋਰਾਂ ਨੂੰ ਮੋਰ-ਮੋਰਾਂ ਨੂੰ ਹੋਰ

ਮਰਿਆ ਸੱਪ ਵੀ ਨਾ ਬਚੀ ਸੋਟੀ,
ਨਾ ਹੀ ਜਿੱਤਿਆ ਕਾਬਲ ਕੰਧਾਰ ਗਿਆ।
ਚੂਹਾ ਸਮਝ ਸੀ ਕਰਨ ਸ਼ਿਕਾਰ ਚੜ੍ਹੇ?
ਮੂਹਰੋਂ ਬੱਬਰ ਸ਼ੇਰ ਦਹਾੜ ਗਿਆ।

ਪੈ ਚੋਰਾਂ ਨੂੰ ਜਦ ਮੋਰ ਗਏ,
ਤੀਜਾ ਵਿੱਚੋਂ ਹੀ ਕਰ ਵਾਰ ਗਿਆ।
ਚੁੱਕ ਪੁੰਨੂੰ ਲੈ ਬਲੋਚ ਗਏ,
ਕੀਤਾ ਕਰਿਆ ਰਹਿ ਸ਼ਿੰਗਾਰ ਗਿਆ।

ਬੱਤੀ ਕੱਢ ਕੇ ਦੀਵੇ ਲਾਲਟੈਂਨਾਂ ਦੀ,
ਦਿਨੇ ਕਰ ਹਨੇਰਾ ਪਾਰ ਗਿਆ।
ਜਾਂਦਾ ਜਾਂਦਾ ਨਿੱਕਲ ਸ਼ਿਕਾਰ ਹੱਥੋਂ,
ਚੜ੍ਹੇ ਸ਼ਿਕਾਰੀਆਂ ਨੂੰ ਲਲਕਾਰ ਗਿਆ।

ਸਿਰ ਪੈ ਮਾਮਲੇ ਉੱਲਟ ਗਏ,
ਮੋੜ ਭਾਜੀ ਚਾੜ੍ਹ ਉਧਾਰ ਗਿਆ।
ਪੂਛ ਪੱਟ ਕੇ ਹੱਥ ਫੜਾ ‘ਭਗਤਾ’,
ਧੋਤੇ ਮੂੰਹ ‘ਤੇ ਚਪੇੜ ਮਾਰ ਗਿਆ।
ਲੇਖਕ?:?ਬਰਾੜ-ਭਗਤਾ ਭਾਈ ਕਾ 1-604-751-1113