ਅਗਲੇ ਕੁਝ ਸਾਲਾਂ ‘ਚ ਕੈਨੇਡਾ ਨੂੰ ਈ.ਵੀ. ਚਾਰਜਰ ਯੋਜਨਾ ‘ਤੇ ਤੇਜ਼ੀ ਨਾਲ ਕੰਮ ਕਰਨਾ ਪਵੇਗਾ : ਵਾਹਨ ਨਿਰਮਾਤਾ

 

 

ਅਗਲੇ ਕੁਝ ਸਾਲਾਂ ‘ਚ ਕੈਨੇਡਾ ਨੂੰ ਈ.ਵੀ. ਚਾਰਜਰ ਯੋਜਨਾ ‘ਤੇ ਤੇਜ਼ੀ ਨਾਲ ਕੰਮ ਕਰਨਾ ਪਵੇਗਾ : ਵਾਹਨ ਨਿਰਮਾਤਾ

ਸਰੀ, (ਰਛਪਾਲ ਸਿੰਘ?ਗਿੱਲ): ਐਨ ਗੈਸ-ਤੇਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਵੱਡੀ ਗਿਣਤੀ ‘ਚ ਲੋਕ ਇਲੈਕਟ੍ਰਿਕ ਗੱਡੀਆਂ ਵੱਲ ਆਪਣਾ ਰੁੱਖ ਕਰ ਰਹੇ ਹਨ ਅਤੇ ਦੇਸ਼ ‘ਚ ਇਲੈਕਟ੍ਰਿਕ ਗੱਡੀਆਂ ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ। ਮੰਗ ਵੱਧਣ ਕਾਰਨ ਕੈਨੇਡਾ ਦੀਆਂ ਇਲੈਕਟ੍ਰਿਕ ਗੱਡੀਆਂ ਲਈ ਚਾਰਜਿੰਗ ਸ਼ਟੇਸ਼ਨਾਂ ਦੀ ਮੰਗ ਸਬੰਧੀ ਇੱਕ ਨਵਾਂ ਵਿਸ਼ਲੇਸ਼ਣ ਕੀਤਾ ਗਿਆ ਜਿਸ ਅਨੁਸਾਰ ਅਗਲੇ ਤਿੰਨ ਸਾਲਾ ‘ਚ ਜਨਤਕ ਇਲੈਕਟ੍ਰਿਕ ਚਾਰਜਰ ਸ਼ਟੇਸ਼ਨਾਂ ਨੂੰ ਦੁਗਣਾ ਕਰਨ ਦੀ ਲੋੜ ਪਵੇਗੀ ਅਤੇ ਅਗਲੇ ਦਹਾਕੇ ਦੇ ਅੰਤ ਤੱਕ ਇਸ ਨੂੰ ਚਾਰਗੁਣਾ ਵਧਾਉਣਾ ਪਵੇਗਾ।
ਪਰ ਕੈਨੇਡਾ ਦੇ ਕੁਝ ਸਭ ਤੋਂ ਵੱਡੇ ਵਾਹਨ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਬੈਟਰੀ ਨਾਲ ਚੱਲਣ ਵਾਲੀਆਂ, ਕਾਰਾਂ, ਐਸ.ਯੂ.ਵੀ. ਗੱਡੀਆਂ ਲਈ ਆਪਣੇ ਵਿਕਰੀ ਟੀਚਿਆਂ ਨੂੰ ਪੂਰਾ ਕਰਨ ਲਈ ਇਲੈਕਟ੍ਰਿਕ ਚਾਰਜਿੰਗ ਸ਼ਟੇਸ਼ਨ ਸਥਾਪਤ ਕਰਨ ਲਈ ਕਾਫੀ ਤਾਲਮੇਲ ਕਰ ਰਹੀ ਹੈ।
ਮਾਰਚ ‘ਚ ਇਹ ਟੀਚੇ ਵਧਾਏ ਗਏ ਸਨ ਅਤੇ 2026 ਤੱਕ 20 ਫੀਸਦੀ, 2030 ਤੱਕ 60% ਅਤੇ 2035 ਤੱਕ 100 ਫੀਸਦੀ ਇਲੈਕਟ੍ਰਿਕ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਡੰਸਕੀ ਐਨਰਜੀ ਐਂਡ ਕਲਾਈਮੇਟ ਐਡਵਾਈਜ਼ਰਜ਼ ਦੇ ਇੱਕ ਸੀਨੀਅਰ ਖੋਜਕਰਤਾ ਜੈਫ਼ ਟਰਨਰ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਅੰਦਾਜ਼ੇ ਮੁਤਾਬਕ ਜਿਸ ਹਿਸਾਬ ਨਾਲ ਇਲੈਕਟ੍ਰਿਕ ਗੱਡੀਆਂ ਦੀ ਵਿਕਰੀ ਵਧ ਰਹੀ ਹੈ ਤਾਂ ਕੈਨੇਡਾ ਨੂੰ 2025 ਤੱਕ 50,000 ਪਬਲਿਕ ਚਾਰਜਰਾਂ ਦੀ ਲੋੜ ਹੋਵੇਗੀ। 2030 ਤੱਕ 195,000 ਅਤੇ 201,000 ਤੱਕ ਅਤੇ 2050 ਤੱਕ 1.8 ਮਿਲੀਅਨ ਤੋਂ 5.6 ਮਿਲੀਅਨ ਚਾਰਜਿੰਗ ਸ਼ਟੇਸ਼ਨਾਂ ਦੀ ਜ਼ਰੂਰਤ ਹੋਵੇਗੀ।
ਯੂਰਪ ਦਾ ਟੀਚਾ ਹਰ 10 ਇਲੈਕਟ੍ਰਿਕ ਗੱਡੀਆਂ ਲਈ ਇੱਕ ਚਾਰਜਰ ਹੈ ਅਤੇ ਕੈਲੀਫੋਰਨੀਆ ਦਾ ਟੀਚਾ ਹਰ 7 ਗੱਡੀਆਂ ਲਈ 1 ਚਾਰਜਰ ਹੈ। ਟਰਨਰ ਨੇ ਕਿਹਾ ਕਿ ਕੈਨੇਡਾ ਲਈ ਇਹ ਟੀਚਾ ਹਰ ਤਿੰਨ ਕਾਰਾਂ ਲਈ ਇੱਕ ਤੋਂ 14 ਕਾਰਾਂ ਲਈ ਇੱਕ ਇਲੈਕਟ੍ਰਿਕ ਚਾਰਜਰ ਲਾਉਣ ਦੀ ਜ਼ਰੂਰਤ ਹੋਵੇਗੀ।
ਕੈਨੇਡਾ ‘ਚ ਇਸ ਸਮੇਂ 6800 ਸਥਾਨਾਂ ‘ਤੇ ਤਕਰੀਬਨ 16000 ਜਨਤਕ ਚਾਰਜਿੰਗ ਸ਼ਟੇਸ਼ਨ ਹਨ। ਲਿਬਰਲਾਂ ਨੇ 2026 ਤੱਕ 50,000 ਹੋਰ ਬਣਾਉਣ ਦਾ ਵਾਅਦਾ ਕੀਤਾ ਸੀ। ਹਾਲ ਹੀ ਦੇ ਬਜਟ ‘ਚ ਜਨਤਕ ਚਾਰਜਰਾਂ ਲਈ $400 ਮਿਲੀਅਨ ਡਾਲਰ ਖਰਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਕੈਨੇਡਾ ਇਨਫਰਾਸਟਰੱਕਚਰ ਬੈਂਕ ਵਲੋਂ ਵੀ ਆਪਣੇ ਮੌਜੂਦਾ ਗ੍ਰੀਨ ਫੰਡ ਤੋਂ ਚਾਰਜਿੰਗ ਸ਼ਟੇਸ਼ਨਾਂ ਲਈ %500 ਮਿਲੀਅਨ ਡਾਲਰ ਦੀ ਯੋਜਨਾ ਹੈ।
ਕੈਨੇਡਾ ਦੇ ਚਾਰਜਿੰਗ ਨੈੱਟਵਰਕ ਇਸ ਸਮੇਂ ਤਿੰਨ ਸਭ ਤੋਂ ਵੱਡੇ ਸੂਬਿਆਂ ‘ਚ ਹੀ ਹਨ। ਕਿਊਬਿਕ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ। 2011 ਤੋਂ 2021 ਦੇ ਦਰਮਿਆਨ ਕੁਲ ਵਿਕਣ ਵਾਲੀਆਂ ਇਲੈਕਟ੍ਰਿਕ ਗੱਡੀਆਂ ‘ਚੋਂ 95% ਇਨ੍ਹਾਂ ਸ਼ਹਿਰਾਂ ‘ਚ ਸ਼ਹਿਰਾਂ ‘ਚ ਹੀ ਵਿਕੀਆਂ ਹਨ ਅਤੇ ਲੱਗਭਗ 90% ਜਨਤਕ ਚਾਰਜਿੰਗ ਸ਼ਟੇਸ਼ਨ ਵੀ ਇਨ੍ਹਾਂ ਤਿੰਨੇ ਸੂਬਿਆਂ ‘ਚ ਹੀ ਹਨ। ਵਾਹਨ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਬਾਕੀ ਕੈਨੇਡਾ ‘ਚ ਇਸ ਦੇ ਵਿਸਥਾਰ ਲਈ ਕੈਨੇਡਾ ਨੂੰ ਠੋਸ ਕਦਮ ਚੁੱਕਣੇ ਪੈਣਗੇ ਅਤੇ ਜੇਕਰ ਇਲੈਕਟ੍ਰਿਕ ਗੱਡੀਆਂ ਦੀ ਵਿਕਰੀ ‘ਚ ਤੇਜ਼ੀ ਆਈ ਤਾਂ ਸਰਕਾਰ ਨੂੰ ਮਿੱਥੇ ਟੀਚੇ ਪੂਰਾ ਕਰਨ ‘ਚ ਪ੍ਰੇਸ਼ਾਨੀਆਂ ਆ ਸਕਦੀਆਂ ਹਨ।