ਵੈਨਕੂਵਰ ‘ਚ ਗੈਸੋਲੀਨ ਦੀ ਔਸਤਨ ਕੀਮਤ ਔਸਤਨ 2.23 ਡਾਲਰ ਪ੍ਰਤੀ ਲੀਟਰ ਤੱਕ ਹੋਈ

ਵੈਨਕੂਵਰ ‘ਚ ਗੈਸੋਲੀਨ ਦੀ ਔਸਤਨ ਕੀਮਤ ਔਸਤਨ 2.23 ਡਾਲਰ ਪ੍ਰਤੀ ਲੀਟਰ ਤੱਕ ਹੋਈ

ਕੈਨੇਡਾ ‘ਚ ਗੈਸ ਦੀਆਂ ਔਸਤਨ ਕੀਮਤਾਂ ਰਿਕਾਰਡ 197.4 ਤੱਕ ਪਹੁੰਚੀਆਂ

ਸਰੀ, (ਰਛਪਾਲ ਸਿੰਘ?ਗਿੱਲ): ਐਨ ਕੈਨੇਡਾ ‘ਚ ਮਹਿੰਗਾਈ ਅਤੇ ਗੈਸ ਦੀਆਂ ਵੱਧਦੀਆਂ ਕੀਮਤਾਂ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹਨ। ਗੈਸ ਦੀਆਂ ਕੀਮਤਾਂ ‘ਚ ਲੋਕਾਂ ਨੂੰ ਰੋਜ਼ਾਨਾ ਵੱਧੀ ਕੀਮਤ ਵੇਖਣ ਨੂੰ ਮਿਲਦੀ ਹੈ ਅਤੇ ਕੀਮਤਾਂ ਵੱਧਣ ਕਾਰਨ ਸਭ ਤੋਂ ਵੱਧ ਮਾਰ ਟਰੱਕ ਡਰਾਈਵਰਾਂ ‘ਤੇ ਪੈ ਰਹੀ ਹੈ। ਨੈਚੂਰਲ ਰਿਸੋਰਸਜ਼ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਭਰ ‘ਚ ਰੈਗੂਲਰ ਗੈਸੋਲੀਨ ਦੀ ਔਸਤ ਕੀਮਤ ਮੰਗਲਵਾਰ 197.4 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਰੇਟ ਦਾ ਰਿਕਾਰਡ ਹੈ। ਪਿਛਲੇ ਹਫ਼ਤੇ ਵੀ ਕੈਨੇਡਾ ‘ਚ ਗੈਸੋਲੀਨ ਦੀਆਂ ਕੀਮਤਾਂ ‘ਚ ਔਸਤਨ 12 ਸੈਂਟ ਦਾ ਵਾਧਾ ਹੋਇਆ ਹੈ। ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਤਾਂ ਗੈਸ ਦੀਆਂ ਕੀਮਤਾਂ 2 ਡਾਲਰ ਤੋਂ ਵੀ ਪਾਰ ਹੋ ਗਈਆਂ ਹਨ। ਵੈਨਕੂਵਰ ‘ਚ ਗੈਸੋਲੀਨ ਦੀ ਔਸਤਨ ਕੀਮਤ 2.23 ਡਾਲਰ ਪ੍ਰਤੀ ਲੀਟਰ ਹੋ ਚੁੱਕੀ ਹੈ ਜਦੋਂ ਕਿ ਟਰਾਂਟੋ ‘ਚ ਔਸਤਨ ਕੀਮਤ 2 ਡਾਲਰ ਪ੍ਰਤੀ ਲੀਟਰ ਦੇ ਨੇੜੇ ਹੈ ਜਦੋਂ ਕਿ ਐਡਮਿੰਟਨ ‘ਚ ਗੈਸ ਦੀ ਕੀਮਤ 1.30 ਡਾਲਰ ਪ੍ਰਤੀ ਲੀਟਰ ਦੇ ਕਰੀਬ ਹੈ। ਤੇਲ ਦੀਆਂ ਕੀਮਤਾਂ ਵੱਧਣ ਦਾ ਕਾਰਨ ਰੂਸ-ਯੂਕ੍ਰੇਨ ਦਰਮਿਆਨ ਲੱਗੀ ਜੰਗ ਨੂੰ ਠਹਿਰਾਇਆ ਜਾ ਰਿਹਾ ਹੈ ਕਿਉਂਕਿ ਸਪਲਾਈ ‘ਚ ਆਈਆਂ ਰੁਕਾਵਟਾਂ ਕਾਰਨ ਗੈਸੋਲੀਨ ਦੀਆਂ ਕੀਮਤਾਂ 100 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹੈ।