ਕੰਪਿਊਟਰ ‘ਤੇ ਕੰਮ ਕਰਦੇ ਸਮੇਂ ਰੱਖੋ ਅੱਖਾਂ ਦਾ ਧਿਆਨ

ਕੰਪਿਊਟਰ ‘ਤੇ ਕੰਮ ਕਰਦੇ ਸਮੇਂ ਰੱਖੋ ਅੱਖਾਂ ਦਾ ਧਿਆਨ

ਕੰਪਿਊਟਰ ਯੁੱਗ ਵਿਚ ਕੰਪਿਊਟਰ ‘ਤੇ ਕੰਮ ਕਰਨਾ ਤਾਂ ਆਮ ਗੱਲ ਹੈ ਪਰ ਕੰਪਿਊਟਰ ਵਿਚੋਂ ਨਿਕਲਣ ਵਾਲੀਆਂ ਕਿਰਨਾਂ ਅੱਖਾਂ ਨੂੰ ਛੇਤੀ ਥਕਾ ਦਿੰਦੀਆਂ ਹਨ ਅਤੇ ਸਕਰੀਨ ‘ਤੇ ਏਨਾ ਛੋਟਾ-ਛੋਟਾ ਘੱਟ ਦੂਰੀ ਤੋਂ ਪੜ੍ਹਨਾ ਤਾਂ ਅੱਖਾਂ ‘ਤੇ ਬਹੁਤ ਦਬਾਅ ਵਧਾਉਂਦਾ ਹੈ। 21ਵੀਂ ਸਦੀ ਵਿਚ ਜਦੋਂ ਹਰ ਕੋਈ ਅੱਗੇ ਨਿਕਲ ਰਿਹਾ ਹੈ ਤਾਂ ਤੁਸੀਂ ਵੀ ਪਿੱਛੇ ਰਹਿਣਾ ਪਸੰਦ ਨਹੀਂ ਕਰੋਗੇ। ਅਜਿਹੇ ਵਿਚ ਆਪਣਾ ਧਿਆਨ ਤਾਂ ਤੁਸੀਂ ਖੁਦ ਰੱਖ ਸਕਦੇ ਹੋ। ਆਓ ਦੇਖੀਏ ਕੰਪਿਊਟਰ ‘ਤੇ ਜਦੋਂ ਤੁਸੀਂ ਕੰਮ ਕਰੋ ਤਾਂ ਆਪਣੀਆਂ ਅੱਖਾਂ ਦਾ ਵੀ ਧਿਆਨ ਰੱਖੋ ਤਾਂ ਕਿ ਤੁਹਾਡੀਆਂ ਅੱਖਾਂ ਦਬਾਅ ਅਤੇ ਥਕਾਨ ਤੋਂ ਬਚੀਆਂ ਰਹਿ ਸਕਣ।
ਹਰ ਘੰਟੇ ਦੇ ਕੰਮ ਤੋਂ ਬਾਅਦ 15 ਮਿੰਟ ਦਾ ਬਰੇਕ ਜ਼ਰੂਰ ਲਓ। ਉਸ ਸਮੇਂ ਆਪਣੀਆਂ ਅੱਖਾਂ ਮੌਨੀਟਰ ਤੋਂ ਹਟਾ ਲਓ ਤਾਂ ਕਿ ਉਨ੍ਹਾਂ ਨੂੰ ਆਰਾਮ ਮਿਲ ਸਕੇ।
ਮੌਨੀਟਰ ਅਤੇ ਅੱਖਾਂ ਦੇ ਵਿਚ ਦੀ ਦੂਰੀ 16 ਤੋਂ 30 ਇੰਚ ਤੱਕ ਹੋਣੀ ਚਾਹੀਦੀ ਹੈ।
ਮੌਨੀਟਰ ਦਾ ਉਪਰਲਾ ਸਿਰਾ (ਟਾਪ ਲੈਵਲ) ਤੁਹਾਡੀਆਂ ਅੱਖਾਂ ਤੋਂ ਥੋੜ੍ਹਾ ਜਿਹਾ ਹੇਠਾਂ ਹੋਣਾ ਚਾਹੀਦਾ ਹੈ।
ਆਪਣੇ ਕੰਪਿਊਟਰ ਸਕਰੀਨ ਨੂੰ ਸਾਫ ਰੱਖੋ ਤਾਂ ਕਿ ਅੱਖਾਂ ‘ਤੇ ਘੱਟ ਦਬਾਅ ਪਵੇ ਅਤੇ ਆਸਾਨੀ ਨਾਲ ਪੜ੍ਹਿਆ ਜਾ ਸਕੇ। ਸਕਰੀਨ ‘ਤੇ ਮਿੱਟੀ ਦੇ ਕਣ ਸਾਫ ਕਰੋ ਅਤੇ ਹੱਥਾਂ ਦੇ ਨਿਸ਼ਾਨ ਵੀ ਸਕਰੀਨ ‘ਤੇ ਨਾ ਪੈਣ, ਇਸ ਗੱਲ ਦਾ ਧਿਆਨ ਰੱਖੋ।
ਕੰਪਿਊਟਰ ‘ਤੇ ਕੰਮ ਕਰਦੇ ਸਮੇਂ ਕੁਰਸੀ ਘੁੰਮਣ ਵਾਲੀ ਹੋਵੇ ਅਤੇ ਉਸ ਦੀ ਉਚਾਈ ਨੂੰ ਅਡਜਸਟ ਕੀਤਾ ਜਾ ਸਕੇ, ਅਜਿਹੀ ਕੁਰਸੀ ਦੀ ਵਰਤੋਂ ਕਰੋ ਤਾਂ ਕਿ ਤੁਸੀਂ ਆਪਣੀ ਸਹੂਲਤ ਅਨੁਸਾਰ ਦੂਰੀ ਬਣਾ ਸਕੋ।
ਕੰਪਿਊਟਰ ਮੇਜ਼ ਦਾ ਟਾਪ ਜ਼ਮੀਨ ਤੋਂ ਘੱਟ ਤੋਂ ਘੱਟ 26 ਇੰਚ ਉੱਚਾ ਹੋਣਾ ਚਾਹੀਦਾ ਹੈ।
ਕੰਪਿਊਟਰ ‘ਤੇ ਪੜ੍ਹਦੇ ਸਮੇਂ ਸ਼ਬਦਾਂ ਦਾ ਆਕਾਰ ਅਜਿਹਾ ਰੱਖੋ ਜੋ ਆਸਾਨੀ ਨਾਲ ਪੜ੍ਹਿਆ ਜਾ ਸਕੇ।
ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਵਿਚ ਗੁਲਾਬ ਜਲ ਪਾਓ ਜਾਂ ਠੰਢੇ ਖੀਰੇ ਦੇ ਟੁਕੜੇ ਰੱਖੋ ਤਾਂ ਕਿ ਅੱਖਾਂ ਦੀ ਥਕਾਨ ਤੋਂ ਛੁਟਕਾਰਾ ਮਿਲ ਸਕੇ।
-ਸਾਰਿਕਾ