ਫੈਡਰਲ ਸਰਕਾਰ ਨੇ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਲਈ $10 ਬਿਲੀਅਨ ਦੀ ਲੋਨ ਗਰੰਟੀ ਨੂੰ ਮਨਜ਼ੂਰੀ ਦੇਣ ‘ਤੇ ਛਿੜੀ ਨਵੀਂ ਚਰਚਾ

ਫੈਡਰਲ ਸਰਕਾਰ ਨੇ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਲਈ $10 ਬਿਲੀਅਨ ਦੀ ਲੋਨ ਗਰੰਟੀ ਨੂੰ ਮਨਜ਼ੂਰੀ ਦੇਣ ‘ਤੇ ਛਿੜੀ ਨਵੀਂ ਚਰਚਾ

ਚੋਣਾਂ ਦੌਰਾਨ ਕੀਤੇ ਵਾਦਿਆਂ ਤੋਂ ਪਿੱਛੇ ਹੱਟ ਰਹੀ ਹੈ ਲਿਬਰਲ ਸਰਕਾਰ : ਮੂਲਵਾਸੀ

ਸਰੀ, (ਰਛਪਾਲ ਸਿੰਘ ਗਿੱਲ): ਐਨ ਫੈਡਰਲ ਸਰਕਾਰ ਨੇ ਟਰਾਂਸ ਮਾਉਂਟੇਨ ਪਾਈਪਲਾਈਨ ਦੇ ਵਿਸਥਾਰ ਲਈ ਇੱਕ ਨਵੀਂ $10 ਬਿਲਅਨ ਡਾਲਰ ਦਾ ਕਰਜ਼ਾ ਦੇਣ ਸਬੰਧੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਰਾਂਸ ਮਾਊਂਟੇਨ ਪਾਈਪਲਾਈਨ ਅਲਬਰਟਾ ਤੋਂ ਬਰਨਬੀ ਤੱਕ ਵਿਛਾਉਣ ਦਾ ਪ੍ਰਾਜੈਟ ਲਿਬਰਲ ਸਰਕਾਰ ਵਲੋਂ ਸਾਲ 2018 ‘ਚ 4.5 ਬਿਲੀਅਨ ਡਾਲਰ ‘ਚ ਖਰੀਦਿਆ ਗਿਆ ਸੀ। ਪਹਿਲਾਂ ਇਹ ਪ੍ਰਾਜੈਕਟ ਕਿੰਡਰ ਮੋਰਗਨ ਕੈਨਡਾ ਇੰਕ. ਕੰਪਨੀ ਦੇ ਕੋਲ ਸੀ ਜਿਸ ਨੇ ਮੂਲਵਾਸੀਆਂ ਵਲੋਂ ਕੀਤੇ ਗਏ ਇਸ ਪਾਜੈਕਟ ਦੇ ਵਿਰੋਧ ਕਾਰਨ ਇਸ ਨੂੰ ਪਾਜੈਕਟ ਨੂੰ ਰੱਦ ਕਰਨ ਲਈ ਕਿਹਾ ਗਿਆ ਸੀ ਅਤੇ ਹੁਣ ਵੀ ਮੂਲਵਾਸੀ ਵਲੋਂ ਇਸ ਪਾਈਪਲਾਈਨ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਹੈ ਕਿ ਸਰਕਾਰ ਵਲੋਂ ਆਪਣੇ ਫਾਇਦੇ ਲਈ ਵਾਤਾਵਰਣ ਅਤੇ ਜੰਗਲਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਜ਼ਿਕਰਯੋਗ ਹੈ ਕਿ ਇੱਕ ਅਨੁਮਾਨ ਅਨੁਸਾਰ ਇਸ ਪ੍ਰਾਜੈਕਟ ਰਾਹੀਂ ਕੈਨੇਡਾ ਦਾ ਤੇਲ ਉਤਪਾਦਨ 890,000 ਬੈਰਲ ਤੱਕ ਵੱਧ ਸਕੇਗਾ ਅਤੇ ਵਿਸ਼ਵ ਮਾਰਕੀਟ ਤੱਕ ਪਹੁੰਚ ਕਰਨ ‘ਤੇ ਵੀ ਆਸਾਨੀ ਹੋਵੇਗੀ। ਪਾਈਪਲਾਈਨ ਨੂੰ ਤਕਰੀਬਨ 50% ਤੱਕ ਪੂਰਾ ਕਰ ਲਿਆ ਗਿਆ ਹੈ ਹਲਾਂਕਿ ਫਰਵਰੀ ਮਹੀਨੇ ਟਰਾਂਸ ਮਾਊਂਟੇਨ ਕਾਰਪੋਰੇਸ਼ਨ ਨੇ ਖੁਲਾਸਾ ਕੀਤਾ ਸੀ ਕਿ ਪਾਜੈਕਟ ਦੀ ਕੀਮਤ ਜੋ ਪਹਿਲਾਂ $12.6 ਬਿਲੀਅਨ ਡਾਲਰ ਕਹੀ ਗਈ ਸੀ, ਤੋਂ ਵੱਧ ਕੇ ਅਨੁਮਾਨਤ 21.4 ਬਿਲੀਅਨ ਡਾਲਰ ਹੋ ਗਈ ਹੈ।
ਉਸ ਸਮੇਂ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਸੀ ਕਿ ਪਾਈਪਲਾਈਨ ਲਈ ਕੋਈ ਵਾਧੂ ਜਨਤਕ ਫੰਡ ਨਹੀਂ ਹੋਵੇਗਾ ਅਤੇ ਟਰਾਂਸ ਮਾਉਂਟੇਨ ਨੂੰ ਪ੍ਰਾਜੈਕਟ ਪੂਰਾ ਕਰਨ ਲਈ ਬੈਂਕਾਂ ਰਾਹੀਂ ਫੰਡਿੰਗ ਲੈਣ ਦੀ ਲੋੜ ਹੋਵੇਗੀ।
ਕਰਾਊਂਨ ਕਾਰਪੋਰੇਸ਼ਨ ਐਕਸਪੋਰਟ ਡਿਵੈਲਪਮੈਂਟ ਕੈਨੇਡਾ ਰਾਹੀਂ 29 ਅਪ੍ਰੈਲ ਨੂੰ ਕੈਬਿਨਟ ਵਲੋਂ ਇਸ ਪ੍ਰਾਜੈਕਟ ਲਈ 10 ਬਿਲੀਅਨ ਡਾਲਰ ਦਾ ਕਰਜ਼ਾ ਦੇਣ ਲਈ ਮਨਜ਼ੂਰੀ ਦੀਆਂ ਖਬਰਾਂ ਦਾ ਮੂਲਵਾਸੀਆਂ ਅਤੇ ਵਿਰੋਧੀ ਧਿਰ ਵਲੋਂ ਅਲੋਚਨਾ ਕੀਤੀ ਜਾ ਰਹੀ ਹੈ। ਕਿਉਂਕਿ ਫ੍ਰੀਲੈਂਡ ਨੇ ਪਹਿਲਾਂ ਜੋ ਕਿਹਾ ਸੀ ਹੁਣ ਉਹ ਆਪਣੇ ਹੀ ਬਿਆਨ ਤੋਂ ਪਿਛੇ ਹਟ ਰਹੇ ਹਨ।
ਉਧਰ ਬੁੱਧਵਾਰ ਨੂੰ, ਵਿੱਤ ਵਿਭਾਗ ਨੇ ਸਰਕਾਰ ਦਾ ਬਚਾਅ ਕਰਦਿਆਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ ਨੇ ਨਵੀਂ ਲੋਨ ਗਾਰੰਟੀ ਨੂੰ ਲਾਗੂ ਕਰਨ ਲਈ ਕੋਈ ਪੈਸਾ ਖਰਚ ਨਹੀਂ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਟਰਾਂਸ ਮਾਉਂਟੇਨ ਨੇ ਕੈਨੇਡੀਅਨ ਵਿੱਤੀ ਸੰਸਥਾਵਾਂ ਦੇ ਇੱਕ ਸਮੂਹ ਤੋਂ ਉਸਾਰੀ ਲਾਗਤਾਂ ਲਈ 10 ਬਿਲੀਅਨ ਡਾਲਰ ਤੱਕ ਦੀ ਤੀਜੀ-ਧਿਰ ਦੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਹੈ, ਅਤੇ ਸਰਕਾਰ ਉਸ ਪ੍ਰਕਿਰਿਆ ਦੇ ਹਿੱਸੇ ਵਜੋਂ ਕਾਰਪੋਰੇਸ਼ਨ ਦੀ ਤਰਫੋਂ ਕਰਜ਼ੇ ਦੀ ਗਰੰਟੀ ਪ੍ਰਦਾਨ ਕਰ ਰਹੀ ਹੈ।ਕੈਨੇਡਾ ਦੀਆਂ?ਗਰੋਸਰੀ ਚੇਨਜ਼ ਕੰਪਨੀਆਂ ਨੇ ਵੱਧਦੀ ਮਹਿੰਗਾਈ ਦੌਰਾਨ ਕਮਾਇਆ ਵੱਡਾ ਮੁਨਾਫਾ
ਜਗਮੀਤ ਸਿੰਘ ਵਲੋਂ $1 ਬਿਲੀਅਨ ਤੋਂ ਵੱਧ ਦੇ ਬੈਂਕ ਮੁਨਾਫੇ ‘ਤੇ 18 ਫੀਸਦੀ ਟੈਕਸ ਲਾਉਣ ਦਾ ਪ੍ਰਸਤਾਵ
ਸਰੀ, (ਰਛਪਾਲ ਸਿੰਘ?ਗਿੱਲ): ਐਨ. ਡੀ. ਪੀ. ਪਾਰਟੀ ਦੇ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਵੱਧਦੀ ਮਹਿੰਗਾਈ ਦੇ ਦੌਰਾਨ ਕੈਨੇਡਾ ਦੀਆਂ ਮੁੱਖ ਗਰੋਸਰੀ ਚੇਨਜ਼ ਮੁਨਾਫਾਖੋਰੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ‘ਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਵੱਡੀਆਂ?ਗਰੋਸਰੀ ਚੇਨਜ਼ ਵਲੋਂ ਖਾਣ-ਪੀਣ ਦੀਆਂ ਕੀਮਤਾਂ ਵਧਾਉਣ ਦੇ ਨਾਲ-ਨਾਲ ਮੁਨਾਫੇ ‘ਚ ਵੀ ਕਾਫੀ ਵਾਧਾ ਕੀਤਾ ਗਿਆ ਹੈ। ਐਨ.ਡੀ.ਪੀ. ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਬੀਤੇ ਦਿਨੀਂ ਗਰੋਸਰੀ ਚੇਨਜ਼ ਅਤੇ ਤੇਲ-ਗੈਸ ਕੰਪਨੀਆਂ ‘ਤੇ ”ਅਕਸੈਸ ਪ੍ਰੋਫਿਟ ਟੈਕਸ” ਲਾਉਣ ਦੀ ਮੰਗ ਕੀਤੀ ਹੈ। ਲਿਬਰਲਾਂ ਦੀ $1 ਬਿਲੀਅਨ ਤੋਂ ਵੱਧ ਦੇ ਬੈਂਕ ਮੁਨਾਫੇ ‘ਤੇ 18 ਫੀਸਦੀ ਟੈਕਸ ਲਾਉਣ ਦੀ ਯੋਜਨਾ ਦਾ ਵਿਸਥਾਰ ਕੀਤਾ।
ਉਧਰ ਗਰੋਸਰੀ ਚੇਨਜ਼ ਕੰਪਨੀਆਂ ਵਲੋਂ ਜਗਮੀਤ ਸਿੰਘ ਦੇ ਇਸ ਬਿਆਨ ‘ਤੇ ਟਿਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।
ਐਨ.ਡੀ.ਪੀ. ਦਾ ਕਹਿਣਾ ਹੈ ਕਿ ਇਸ ਤਰ੍ਹਾਂ ਟੈਕਸ ਤੋਂ ਇਕੱਠੀ ਹੋਈ ਆਮਦਨ ਨਾਲ ਸਾਲਾਨਾ ਜੀ.ਐਸ.ਟੀ. ਟੈਕਸ ਕ੍ਰੈਡਿਟ ਅਤੇ ਕੈਨੇਡਾ ਚਾਈਲਡ ਬੈਨੀਫਿਟ ਲਈ ਹਰ ਸਾਲ $500 ਵਾਧੂ ਦੇਣ ਲਈ ਮਦਦ ਮਿਲ ਸਕੇਗੀ।
ਉਧਰ ਕੈਨੇਡਾ ਦੀਆਂ ਤਿੰਨ ਪ੍ਰਮੁੱਖ ਗਰੋਸਰੀ ਚੇਨਜ਼ ਕੰਪਨੀਆਂ ਲੋਬ ਲਾਅ ਕੈਨੇਡੀਅਨ ਸੁਪਰ ਸਟੋਰ (ਲ਼ੌਭਲ਼ਆਂ), ਐਮਪਾਇਰ ਕੰਪਨੀ ਅਤੇ ਮੈਟਰੋ ਦੀ ਕਮਾਈ ਦੀਆਂ ਤਾਜ਼ਾ ਰਿਪੋਟਾਂ ‘ਤੇ ਨਜ਼ਰ ਮਾਰੀਏ ਤਾਂ ਅੰਕੜਿਆਂ ਤੋਂ ਵੀ ਇਹੀ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਕੰਪਨੀਆਂ ਦਾ ਮੁਨਾਫਾ ਕਾਫੀ ਵਧਿਆ ਹੈ। ਰਿਪੋਰਟਾਂ ਅਨੁਸਾਰ ਲੋਬ ਲਾਅ ਦੀ ਕਮਾਈ ਪਿਛਲੀ ਤਿਮਾਹੀ ‘ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 43.7 ਮਿਲੀਅਨ ਡਾਲਰ ਵਧੀ ਹੈ ਜੋ ਕਿ ਪਿਛਲੇ ਸਾਲ ਤੋਂ 40 ਫੀਸਦੀ ਵੱਧ ਹੈ ਜਦੋਂ ਕਿ ਵਿਕਰੀ 3.3 ਫੀਸਦੀ ਤੋਂ ਵੱਧ ਕੇ 12.26 ਬਿਲੀਅਨ ਡਾਲਰ ਹੋ ਗਈ ਹੈ।
ਏਮਪਾਇਰ ਜੋ ਕਿ ਹੋਰ ਬ੍ਰਾਂਡਾ ਦੇ ਵਿੱਚ ਸੋਬੇ, ਸੇਫਵੇਅ ਅਤੇ ਫਰੈਸ਼ਕੋ ਦੀ ਮਾਲਕ ਹੈ, ਨੇ ਮਾਰਚ ਵਿੱਚ $203.4 ਮਿਲੀਅਨ ਦਾ ਤਿਮਾਹੀ ਮੁਨਾਫਾ ਦਰਜ ਕੀਤਾ, ਜੋ ਕਿ ਇੱਕ ਸਾਲ ਪਹਿਲਾਂ $176.3 ਮਿਲੀਅਨ ਤੋਂ 15.4% ਵੱਧ ਹੈ।
ਮੈਟਰੋ ਦੀ ਗੱਲ ਕਰੀਏ ਤਾਂ ਇਸ ਨੇ ਦੂਜੀ ਤਿਮਾਹੀ ਵਿੱਚ $198.1 ਮਿਲੀਅਨ ਦਾ ਮੁਨਾਫਾ ਦਰਜ ਕੀਤ, ਜੋ ਕਿ ਇੱਕ ਸਾਲ ਪਹਿਲਾਂ $188.1 ਮਿਲੀਅਨ ਤੋਂ 5.3% ਵੱਧ ਹੈ। ਇਸ ਦੀ ਵਿਕਰੀ ‘ਚ ਵੀ 1.9 ਫੀਸਦੀ ਵਾਧਾ ਹੋਇਆ ਹੈ। ਮਾਂਟਰੀਅਲ ਅਧਾਰਤ ਇਸ ਗ੍ਰੋਸਟਰੀ ਅਤੇ ਦਵਾਈਆਂ ਦੀ ਕੰਪਨੀ ਦੇ ਰਿਟੇਲਰ ਦਾ ਮੁਨਾਫਾ 4.63 ਫੀਸਦੀ ਹੋ ਗਿਆ ਹੈ ਜੋ ਕਿ ਪਿਛਲੇ ਸਾਲ 4.49 ਫੀਸਦੀ ਸੀ।