ਵੱਧਦੀ ਮਹਿੰਗਾਈ ਕਾਰਨ ਕੈਨੇਡੀਅਨ ਖ਼ਰਚੇ ਘਟਾਉਣ ਦੇ ਲੱਭ ਰਹੇ ਹਨ ਤਰੀਕੇ

ਵੱਧਦੀ ਮਹਿੰਗਾਈ ਕਾਰਨ ਕੈਨੇਡੀਅਨ ਖ਼ਰਚੇ ਘਟਾਉਣ ਦੇ ਲੱਭ ਰਹੇ ਹਨ ਤਰੀਕੇ

ਸਰੀ, (ਰਛਪਾਲ ਸਿੰਘ ਗਿੱਲ): ਕੈਨੇਡਾ ‘ਚ ਮਹਿੰਗਾਈ ਪਹਿਲੇ ਕਈ ਦਹਾਕਿਆਂ ਦੇ ਉੱਚ ਪੱਧਰ ‘ਤੇ ਹੈ ਅਤੇ ਕਿਆਸ ਲਗਾਏ ਗਏ ਹਨ ਕਿ ਅਪ੍ਰੈਲ ਮਹੀਨੇ ਮਹਿੰਗਾਈ ਦਰ 6.7 ਫੀਸਦੀ ਨੂੰ ਵੀ ਛੂਹ ਸਕਦੀ ਹੈ। ਵੱਧਦੀ ਮਹਿੰਗਾਈ ਨੇ ਲੋਕਾਂ ਨੂੰ ਆਪਣੇ ਖਰਚੇ ਘੱਟ ਬਾਰੇ ਸੋਚ ‘ਤੇ ਮਜ਼ਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਗੈਸ ਦੀਆਂ ਕੀਮਤਾਂ, ਗ੍ਰੋਸਰੀ ਦੀਆਂ ਕੀਮਤਾਂ ਹਰਵਾਰ ਵੱਧੀਆਂ ਹੋਈਆਂ ਹੀ ਵੇਖਣ ਨੂੰ ਮਿਲਦੀਆਂ ਹਨ। ਇੱਕ ਸਰਵੇਖਣ ਅਨੁਸਾਰ ਲੋਕਾਂ ਵਲੋਂ ਮਹਿੰਗਾਈ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। 54 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਵੀਕਐਂਡ ਤੇ ਜਾਂ ਉਝ ਬਾਹਰ ਦਾ ਖਾਣਾ ਕਾਫੀ ਹੱਦ ਤੱਕ ਬੰਦ ਕਰ ਚੁੱਕੇ ਹਨ। 47 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੱਪੜੇ, ਮਨੋਰੰਜਨ ਆਦਿ ਚੀਜ਼ਾਂ ‘ਤੇ ਪੈਸਾ ਖਰਚਣਾ ਬੰਦ ਕਰ ਦਿੱਤਾ ਹੈ ਤਾਂ ਜੋ ਮਹਿੰਗਾਈ ਨਾਲ ਨਜਿੱਠ ਸਕਣ। 46 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਵੀਆਂ ਚੀਜ਼ਾਂ ਖਰੀਣਾਂ ਬੰਦ ਕਰ ਦਿੱਤਾ ਹੈ ਅਤੇ ਆਪਣੀਆਂ ਪੁਰਾਣੀਆਂ ਚੀਜ਼ਾਂ ਨਾਲ ਗੁਜ਼ਾਰਾ ਕਰ ਰਹੇ ਹਨ। 18 ਫੀਸਦੀ ਲੋਕਾਂ ਦਾ ਕਹਿਣਾ ਹੈ ਉਨ੍ਹਾਂ ਨੇ ਆਪਣੇ ਰੋਜ਼ਾਨਾ ਰੂਟ ਜਾਂ ਯਾਤਰਾਵਾਂ ‘ਚ ਕਟੌਤੀ ਕੀਤੀ ਹੈ ਕਿਉਂਕਿ ਗੈਸ ਦੀਆਂ ਵੱਧਦੀਆਂ ਕੀਮਤਾਂ ਕਾਰਨ ਉਨ੍ਹਾਂ ਦੀ ਕਮਾਈ ‘ਤੇ ਡੰਘਾ ਅਸਰ ਪਿਆ ਹੈ।
ਚਾਰ ਤੋਂ ਇੱਕ ਕੈਨੇਡੀਅਨ ਦਾ ਕਹਿਣਾ ਹੈ ਕਿ ਉਹ ਕਰਿਆਨੇ ਦਾ ਸਾਮਾਨ ਖਰੀਦਣ ਵੇਲੇ ਕਈ ਵਾਰ ਸੋਚਣਾ ਪੈ ਰਿਹਾ ਹੈ ਅਤੇ ਉਹ ਇੰਤਜ਼ਾਰ ਕਰਦੇ ਹਨ ਕਿ ਸਸਤਾ ਸਮਾਨ ਕਿਥੋਂ ਮਿਲੇਗਾ ਜਾਂ ਸੇਲ ਵੱਲ ਰੁਖ ਕਰ ਰਹੇਹਨ। 24 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਮੀਟ ਖਾਣਾ ਘੱਟ ਕਰ ਚੁੱਕੇ ਹਨ ਅਤੇ 22 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਫਲ-ਸਬਜ਼ੀਆਂ ਖਰੀਦ ਰਹੇ ਹਨ ਤਾਂ ਕਿ ਜੇਕਰ ਰੇਟ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਹਨ ਤਾਂ ਉਹ ਇੱਕ-ਦੋ ਦਿਨਾਂ ਲਈ ਟਾਲਾ ਵੱਟ ਸਕਣ।
ਮਹਿੰਗਾਈ ਦੀ ਮਾਰ ਤੋਂ ਬੱਚਣ ਲਈ ਲੋਕਾਂ ਨੇ ਇਥੋਂ ਤੱਕ ਕੀਤਾ ਹੈ ਕਿ ਉਨ੍ਹਾਂ ਵਲੋਂ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਰਹੇ ਹਨ ਅਤੇ ਕਾਰਡ ਰੀਨਿਊ ਨਹੀਂ ਕਰ ਰਹੇ। ਅਜਿਹਾ ਕਰਨ ਵਾਲੇ 18 ਤੋਂ 34 ਸਾਲ ਦੇ ਲੋਕਾਂ ਦੀ ਗਿਣਤੀ 14 ਫੀਸਦੀ ਹੋ ਗਈ ਹੈ।
8 ਵਿਚੋਂ ਇੱਕ ਕੈਨੇਡੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਰਿਟਾਇਰਮੈਂਟ ਲਈ ਤੋਂ ਬਾਅਦ ਖਰਚ ਕਰਨ ਲਈ ਜੋ ਬਚਤ ਕੀਤੀ ਗਈ ਸੀ ਵੱਧਦੀ ਮਹਿੰਗਾਈ ਕਾਰਨ ਉਨ੍ਹਾਂ ਨੂੰ ਇਹ ਹੁਣ ਤੋਂ ਹੀ ਖਰਚ ਕਰਨੀ ਪੈ ਰਹੀ ਹੈ ਕਿਉਂਕਿ ਵੱਡੇ ਸ਼ਹਿਰਾਂ ‘ਚ ਇੱਕ ਆਮ ਛੋਟੇ ਪਰਿਵਾਰ ਦਾ ਹਫ਼ਤਾਵਰੀ ਕਰਿਆਨੇ ਦਾ ਖਰਚਾ ਹੀ $115 ਤੋਂ 130 ਡਾਲਰ ਤੱਕ ਵੱਧ ਚੁੱਕਾ ਹੈ।