ਇਜ਼ਰਾਇਲੀ ਫ਼ੌਜ ਦੀ ਗੋਲੀਬਾਰੀ ‘ਚ ਅਲ-ਜਜ਼ੀਰਾ ਦੀ ਪੱਤਰਕਾਰ ਹਲਾਕ

ਇਜ਼ਰਾਇਲੀ ਫ਼ੌਜ ਦੀ ਗੋਲੀਬਾਰੀ ‘ਚ ਅਲ-ਜਜ਼ੀਰਾ ਦੀ ਪੱਤਰਕਾਰ ਹਲਾਕ

ਯੇਰੂਸ਼ਲਮ?:?ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਪੱਛਮੀ ਕਿਨਾਰੇ ਵਿਚ ਇਜ਼ਰਾਇਲੀ ਫ਼ੌਜ ਦੀ ਗੋਲੀਬਾਰੀ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਅੱਜ ਤੜਕੇ ਅਲ-ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਮੌਤ ਹੋ ਗਈ। ਮੰਤਰਾਲੇ ਨੇ ਕਿਹਾ ਕਿ ਸ਼ਿਰੀਨ ਅਬੂ ਅਕਲੇਹ ਦੇ ਚਿਹਰੇ ‘ਤੇ ਗੋਲੀ ਮਾਰੀ ਗਈ ਸੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਇਸ ਦੌਰਾਨ ਅਲ-ਜਜ਼ੀਰਾ ਨੇ ਕਿਹਾ ਹੈ ਕਿ ਉਸ ਦੀ ਪੱਤਰਕਾਰ ਨੂੰ ਇਜ਼ਰਾਈਲ ਨੇ ਜਾਣਬੁੱਝ ਕੇ ਗੋਲੀ ਮਾਰੀ ਹੈ। ਯੇਰੂਸ਼ਲਮ ਦੇ ਅਲ-ਕੁਦਸ ਅਖਬਾਰ ਲਈ ਕੰਮ ਕਰਨ ਵਾਲਾ ਇਕ ਹੋਰ ਫਲਸਤੀਨੀ ਪੱਤਰਕਾਰ ਵੀ ਗੋਲੀਬਾਰੀ ਵਿਚ ਜ਼ਖਮੀ ਹੋ ਗਿਆ ਪਰ ਉਸ ਦੀ ਹਾਲਤ ਸਥਿਰ ਹੈ।
ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ. ਵਲੋਂ ਇਸ ਕਾਰਵਾਈ ਨੂੰ ਕਤਲ ਗਰਦਾਨਦਿਆਂ ਇਸ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਹੈ ਅਤੇ ਸੰਯੁਕਤ ਰਾਸ਼ਟਰ ਸਮੇਤ ਅੰਤਰਰਾਸ਼ਟਰੀ ਤਾਕਤਾਂ ਨੂੰ ਇਸ ਧੱਕੇ ਵਿਰੁੱਧ ਆਪਣਾ ਮੂੰਹ ਖੋਲ੍ਹਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਰੱਖੀ ਗਈ ਹੈ।