ਕੈਨੇਡਾ ਦੀਆਂ ਗਰੋਸਰੀ ਚੇਨਜ਼ ਕੰਪਨੀਆਂ ਨੇ ਵੱਧਦੀ ਮਹਿੰਗਾਈ ਦੌਰਾਨ ਕਮਾਇਆ ਵੱਡਾ ਮੁਨਾਫਾ

ਕੈਨੇਡਾ ਦੀਆਂ ਗਰੋਸਰੀ ਚੇਨਜ਼ ਕੰਪਨੀਆਂ ਨੇ ਵੱਧਦੀ ਮਹਿੰਗਾਈ ਦੌਰਾਨ ਕਮਾਇਆ ਵੱਡਾ ਮੁਨਾਫਾ

ਜਗਮੀਤ ਸਿੰਘ ਵਲੋਂ $1 ਬਿਲੀਅਨ ਤੋਂ ਵੱਧ ਦੇ ਬੈਂਕ ਮੁਨਾਫੇ ‘ਤੇ 18 ਫੀਸਦੀ ਟੈਕਸ ਲਾਉਣ ਦਾ ਪ੍ਰਸਤਾਵ

ਸਰੀ, (ਰਛਪਾਲ ਸਿੰਘ?ਗਿੱਲ): ਐਨ. ਡੀ. ਪੀ. ਪਾਰਟੀ ਦੇ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਵੱਧਦੀ ਮਹਿੰਗਾਈ ਦੇ ਦੌਰਾਨ ਕੈਨੇਡਾ ਦੀਆਂ ਮੁੱਖ ਗਰੋਸਰੀ ਚੇਨਜ਼ ਮੁਨਾਫਾਖੋਰੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ‘ਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਵੱਡੀਆਂ?ਗਰੋਸਰੀ ਚੇਨਜ਼ ਵਲੋਂ ਖਾਣ-ਪੀਣ ਦੀਆਂ ਕੀਮਤਾਂ ਵਧਾਉਣ ਦੇ ਨਾਲ-ਨਾਲ ਮੁਨਾਫੇ ‘ਚ ਵੀ ਕਾਫੀ ਵਾਧਾ ਕੀਤਾ ਗਿਆ ਹੈ। ਐਨ.ਡੀ.ਪੀ. ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਬੀਤੇ ਦਿਨੀਂ ਗਰੋਸਰੀ ਚੇਨਜ਼ ਅਤੇ ਤੇਲ-ਗੈਸ ਕੰਪਨੀਆਂ ‘ਤੇ ”ਅਕਸੈਸ ਪ੍ਰੋਫਿਟ ਟੈਕਸ” ਲਾਉਣ ਦੀ ਮੰਗ ਕੀਤੀ ਹੈ। ਲਿਬਰਲਾਂ ਦੀ $1 ਬਿਲੀਅਨ ਤੋਂ ਵੱਧ ਦੇ ਬੈਂਕ ਮੁਨਾਫੇ ‘ਤੇ 18 ਫੀਸਦੀ ਟੈਕਸ ਲਾਉਣ ਦੀ ਯੋਜਨਾ ਦਾ ਵਿਸਥਾਰ ਕੀਤਾ।
ਉਧਰ ਗਰੋਸਰੀ ਚੇਨਜ਼ ਕੰਪਨੀਆਂ ਵਲੋਂ ਜਗਮੀਤ ਸਿੰਘ ਦੇ ਇਸ ਬਿਆਨ ‘ਤੇ ਟਿਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।
ਐਨ.ਡੀ.ਪੀ. ਦਾ ਕਹਿਣਾ ਹੈ ਕਿ ਇਸ ਤਰ੍ਹਾਂ ਟੈਕਸ ਤੋਂ ਇਕੱਠੀ ਹੋਈ ਆਮਦਨ ਨਾਲ ਸਾਲਾਨਾ ਜੀ.ਐਸ.ਟੀ. ਟੈਕਸ ਕ੍ਰੈਡਿਟ ਅਤੇ ਕੈਨੇਡਾ ਚਾਈਲਡ ਬੈਨੀਫਿਟ ਲਈ ਹਰ ਸਾਲ $500 ਵਾਧੂ ਦੇਣ ਲਈ ਮਦਦ ਮਿਲ ਸਕੇਗੀ।
ਉਧਰ ਕੈਨੇਡਾ ਦੀਆਂ ਤਿੰਨ ਪ੍ਰਮੁੱਖ ਗਰੋਸਰੀ ਚੇਨਜ਼ ਕੰਪਨੀਆਂ ਲੋਬ ਲਾਅ ਕੈਨੇਡੀਅਨ ਸੁਪਰ ਸਟੋਰ (ਲ਼ੌਭਲ਼ਆਂ), ਐਮਪਾਇਰ ਕੰਪਨੀ ਅਤੇ ਮੈਟਰੋ ਦੀ ਕਮਾਈ ਦੀਆਂ ਤਾਜ਼ਾ ਰਿਪੋਟਾਂ ‘ਤੇ ਨਜ਼ਰ ਮਾਰੀਏ ਤਾਂ ਅੰਕੜਿਆਂ ਤੋਂ ਵੀ ਇਹੀ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਕੰਪਨੀਆਂ ਦਾ ਮੁਨਾਫਾ ਕਾਫੀ ਵਧਿਆ ਹੈ। ਰਿਪੋਰਟਾਂ ਅਨੁਸਾਰ ਲੋਬ ਲਾਅ ਦੀ ਕਮਾਈ ਪਿਛਲੀ ਤਿਮਾਹੀ ‘ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 43.7 ਮਿਲੀਅਨ ਡਾਲਰ ਵਧੀ ਹੈ ਜੋ ਕਿ ਪਿਛਲੇ ਸਾਲ ਤੋਂ 40 ਫੀਸਦੀ ਵੱਧ ਹੈ ਜਦੋਂ ਕਿ ਵਿਕਰੀ 3.3 ਫੀਸਦੀ ਤੋਂ ਵੱਧ ਕੇ 12.26 ਬਿਲੀਅਨ ਡਾਲਰ ਹੋ ਗਈ ਹੈ।
ਏਮਪਾਇਰ ਜੋ ਕਿ ਹੋਰ ਬ੍ਰਾਂਡਾ ਦੇ ਵਿੱਚ ਸੋਬੇ, ਸੇਫਵੇਅ ਅਤੇ ਫਰੈਸ਼ਕੋ ਦੀ ਮਾਲਕ ਹੈ, ਨੇ ਮਾਰਚ ਵਿੱਚ $203.4 ਮਿਲੀਅਨ ਦਾ ਤਿਮਾਹੀ ਮੁਨਾਫਾ ਦਰਜ ਕੀਤਾ, ਜੋ ਕਿ ਇੱਕ ਸਾਲ ਪਹਿਲਾਂ $176.3 ਮਿਲੀਅਨ ਤੋਂ 15.4% ਵੱਧ ਹੈ।
ਮੈਟਰੋ ਦੀ ਗੱਲ ਕਰੀਏ ਤਾਂ ਇਸ ਨੇ ਦੂਜੀ ਤਿਮਾਹੀ ਵਿੱਚ $198.1 ਮਿਲੀਅਨ ਦਾ ਮੁਨਾਫਾ ਦਰਜ ਕੀਤ, ਜੋ ਕਿ ਇੱਕ ਸਾਲ ਪਹਿਲਾਂ $188.1 ਮਿਲੀਅਨ ਤੋਂ 5.3% ਵੱਧ ਹੈ। ਇਸ ਦੀ ਵਿਕਰੀ ‘ਚ ਵੀ 1.9 ਫੀਸਦੀ ਵਾਧਾ ਹੋਇਆ ਹੈ। ਮਾਂਟਰੀਅਲ ਅਧਾਰਤ ਇਸ ਗ੍ਰੋਸਟਰੀ ਅਤੇ ਦਵਾਈਆਂ ਦੀ ਕੰਪਨੀ ਦੇ ਰਿਟੇਲਰ ਦਾ ਮੁਨਾਫਾ 4.63 ਫੀਸਦੀ ਹੋ ਗਿਆ ਹੈ ਜੋ ਕਿ ਪਿਛਲੇ ਸਾਲ 4.49 ਫੀਸਦੀ ਸੀ।