Copyright & copy; 2019 ਪੰਜਾਬ ਟਾਈਮਜ਼, All Right Reserved
ਸੂਡਾਨ ‘ਚ ਪ੍ਰਦਰਸ਼ਨਕਾਰੀਆਂ ਖਿਲਾਫ਼ ਫੌਜ ਦੀ ਹਿੰਸਕ ਕਾਰਵਾਈ

ਸੂਡਾਨ ‘ਚ ਪ੍ਰਦਰਸ਼ਨਕਾਰੀਆਂ ਖਿਲਾਫ਼ ਫੌਜ ਦੀ ਹਿੰਸਕ ਕਾਰਵਾਈ

ਹੁਣ ਤੱਕ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਦੀ ਮੌਤ

ਖਾਰਤੂਮઠ: ਸੂਡਾਨ ਦੇ ਆਬੇਈ ਸੂਬੇ ਵਿੱਚ 2 ਪੱਖਾਂ ਦੇ ‘ਚ ਮੁੜ ਫਿਰ ਹੋਈ ਹਿੰਸਾ ਵਿੱਚ 20 ਲੋਕਾਂ ਦੀ ਮੌਤ ਹੋ ਗਈ । ਦੱਖਣੀ ਸੂਡਾਨ ਦੇ ਇਸ ਸੂਬੇ ਦੇ ਮੁੱਖ ਅਧਿਕਾਰੀ ਦੇਂਗ ਕੁਓਲ ਨੇ ਦੱਸਿਆ ਕਿ ਉੱਤਰੀ ਸੂਡਾਨ ਦੇ ਸੈਨਿਕਾਂ ਦੇ ਇੱਕ ਦਸਤੇ ਨੂੰ ਰੋਕਿਆ ਗਿਆ, ਕਿਉਂਕਿ ਉਹ ਸੀਮਾ ਵਿੱਚ ਬਿਨਾਂ ਇਜ਼ਾਜਤ ਦੇ ਪਰਵੇਸ਼ ਕਰ ਗਏ ਸਨ। ਇਸਦੇ ਬਾਅਦ ਦੋਨਾਂ ਪੱਖਾਂ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਦੌਰਾਨ 20 ਲੋਕਾਂ ਮਾਰੇ ਗਏ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਲੋਕਾਂ ਨੇ ਦੱਖਣ ਸੂਡਾਨ ਨੂੰ ਆਜ਼ਾਦ ਰਾਸ਼ਟਰ ਬਣਾਉਣ ਦੇ ਵਿਚਾਰ ਦਾ ਸਮਰਥਨ ਕੀਤਾ ਸੀ। ਸੂਡਾਨ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਫੌਜ ਦੀ ਕਾਰਵਾਈ ਵਿੱਚ ਹੁਣ ਤੱਕ 100 ਤੋਂ ਵੱਧ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਸੂਡਾਨ ਦੇ ਰਾਜਨੀਤਕ ਹਾਲਾਤ ਨੂੰ ਵੇਖਦੇ ਹੋਏ ਯੂ. ਐਨ ਅਤੇ ਬ੍ਰਿਟੇਨ ਨੇ ਅਪਨੇ ਨਾਗਰਿਕਾਂ ਨੂੰ ਸੂਡਾਨ ਦੀ ਰਾਜਧਾਨੀ ਖਾਰਤੂਮઠਤੋਂ ਕੱਢਣ ਦੀ ਗੱਲ ਕਹੀ ਹੈ । ਸਯੁੰਕਤ ਰਾਸ਼ਟਰ ਨੇ ਕਿਹਾ ਕਿ ਉਹ ਆਪਣੇ ਕੁੱਝ ਕਰਮਚਾਰੀਆਂ ਨੂੰ ਸੂਡਾਨ ਦੇ ਹਿੰਸਾ ਵਾਲੇ ਇਲਾਕੇ ਖਾਰਤੂਮ ਤੋਂ ਬਾਹਰ ਕੱਢੇਗਾ। ਜਦੋਂ ਕਿ ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਖਾਰਤੂਮ ‘ਚ ਜਾਣ ਤੋਂ ਰੋਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਬ੍ਰਿਟੇਨ ਨੇ ਆਪਣੇ ਦੂਤਾਵਾਸ ਤੋਂ ਗੈਰ – ਜ਼ਰੂਰੀ ਕਰਮਚਾਰੀਆਂ ਨੂੰ ਵਾਪਸ ਬੂਲਾਨ ਦਾ ਫੈਸਲਾ ਵੀ ਕੀਤਾ ਹੈ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਜਧਾਨੀ ਖਾਰਤੂਮ ਵਿੱਚ ਸੱਤਾਰੂੜ ਫੌਜੀ ਸ਼ਾਸਕਾਂ ਦੇ ਖਿਲਾਫ ਫੌਜ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਫੌਜ ਦੁਆਰਾ ਹਿੰਸਕ ਕਾਰਵਾਈ ਕੀਤੀ ਗਈ ਸੀ। ਪ੍ਰਦਰਸ਼ਨਕਾਰੀਆਂ ਨੂੰ ਖਦੇੜ ਲਈ ਉਨ੍ਹਾਂ ਉੱਤੇ ਫਾਇਰਿੰਗ ਕੀਤੀ ਗਈ, ਜਿਸ ਵਿੱਚ ਘੱਟੋਂ ਘੱਟ 60 ਲੋਕਾਂ ਦੀ ਮੌਤ ਹੋ ਗਈ ਅਤੇ ਸੈਕੜੇ ਲੋਕ ਜਖ਼ਮੀ ਹੋ ਗਏ । ਪ੍ਰਦਰਸ਼ਨਕਾਰੀਆਂ ਦੇ ਮੁਤਾਬਕ ਸੁਰੱਖਿਆਬਲਾਂ ਨੇ ਉਨ੍ਹਾਂ ਉਤੇ ਗੋਲੀਆਂ ਚਲਾਈ ਅਤੇ ਉਨ੍ਹਾਂ ਦੇ ਟੈਟਾਂ ਨੂੰ ਵੀ ਅੱਗ ਲਗਾ ਦਿੱਤੀ । ਜ਼ਿਕਰਯੋਗ ਹੈ ਕਿ 30 ਸਾਲ ਸੱਤਾ ਵਿੱਚ ਰਹਿਣ ਦੇ ਬਾਅਦ ਫੌਜ ਨੇ ਰਾਸ਼ਟਰਪਤੀ ਉਮਰ – ਅਲ – ਬਸ਼ੀਰ ਨੂੰ ਸੱਤਾ ਤੋਂ ਹਟਾ ਦਿੱਤਾ ਸੀ। 6 ਅਪ੍ਰੈਲ ਤੋਂ ਹੀ ਪ੍ਰਦਰਸ਼ਨਕਾਰੀ ਫੌਜ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਜ਼ਿਆਦਾ ਵਕਤ ਮਿਲਣਾ ਚਾਹੀਦਾ ਹੈ। ਲੱਖਾਂ ਲੋਕ ਖਾਰਤੂਮ ਅਤੇ ਵੱਖ – ਵੱਖ ਥਾਵਾਂ ਉੱਤੇ ਟੈਂਟ ਲਗਾਕੇ ਰਹਿ ਰਹੇ ਹਨ, ਉਨ੍ਹਾਂ ਦੀ ਮੰਗ ਹੈ ਕਿ ਦੇਸ਼ ਵਿੱਚ ਨਾਗਰਿਕ ਸ਼ਾਸਨ ਨੂੰ ਲਾਗੂ ਕੀਤਾ ਜਾਵੇ ਅਤੇ ਫੌਜ ਦੀ ਭਾਗੀਦਾਰੀ ਨੂੰ ਵੀ ਸੀਮਤ ਕੀਤਾ ਜਾਵੇ।