ਰੁਝਾਨ ਖ਼ਬਰਾਂ
ਬੌਰਿਸ ਜੌਹਨਸਨ ਦੇ ਇਕਾਂਤਵਾਸ ਨੂੰ ਲੈ ਕੇ ਛਿੜਿਆ ਵਿਵਾਦ

ਬੌਰਿਸ ਜੌਹਨਸਨ ਦੇ ਇਕਾਂਤਵਾਸ ਨੂੰ ਲੈ ਕੇ ਛਿੜਿਆ ਵਿਵਾਦ

ਲੰਡਨ ૶ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਕਾਟਲੈਂਡ ਯਾਤਰਾ ਦੌਰਾਨ ਇੱਕ ਸਾਥੀ ਮੈਂਬਰ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਇਕਾਂਤਵਾਸ ਜਾਣ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਪ੍ਰਧਾਨ ਮੰਤਰੀ ਦਫਤਰ 10 ਡਾਊਨਿੰਗ ਸਟਰੀਟ ਨੇ ਕਿਹਾ ਹੈ ਕਿ ਮਿ: ਬੌਰਿਸ ਇਸ ਦੌਰਾਨ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਏ ਸਨ ਅਤੇ ਨਾ ਹੀ ਉਹਨਾਂ ਨੂੰ ਐਨ ਐਚ ਐਸ ਦੇ ਟੈਸਟ ਐਂਡ ਟਰੇਸ ਵਿਭਾਗ ਵੱਲੋਂ ਇਕਾਂਤਵਾਸ ਲਈ ਕਿਹਾ ਗਿਆ ਹੈ। ਜਿਸ ਕਾਰਨ ਉਹਨਾਂ ਦਾ ਇਕਾਂਤਵਾਸ ਜਾਣਾ ਸੰਭਵ ਨਹੀਂ ਹੈ। ਲੇਕਨ ਦੂਜੇ ਪਾਸੇ ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਸਫਰ ਦੌਰਾਨ ਪੀੜਤ ਕ੍ਰਮਚਾਰੀ ਅਤੇ ਪ੍ਰਧਾਨ ਮੰਤਰੀ ਛੋਟੇ ਹਵਾਈ ਜਹਾਜ਼ ਵਿੱਚ ਸਵਾਰ ਸਨ, ਜਿਸ ਕਾਰਨ ਇਹ ਚਰਚਾ ਦਾ ਵਿਸ਼ਾ ਬਣਿਆ ਹੈ।