ਚਮਚਾਗਿਰੀ

ਚਮਚਾਗਿਰੀ ਦੀ ਵੀ ਹੈ ਹੱਦ ਹੁੰਦੀ,
ਪਿਆ ਕਰਨ ਦਾ ਚੜ੍ਹਿਆ ਸਰੂਰ ਰਹਿੰਦਾ,
ਬੈਠਣ ਸਦਾ ਨਾ ਤ੍ਰਿੰਞਣੀ ਜੁੜ ਕੁੜੀਆਂ,
ਵਿੱਚ ਬੇੜੀ ਨਾ ਬਣਿਆਂ ਪੂਰ ਰਹਿੰਦਾ।

ਕੀ ਚੋਰਾਂ ਡਾਕੂਆਂ ਵੱਲ ਜੀਹਦਾ,
ਧਿਆਨ ਗੌਂਅ ਨੂੰ ਸਦਾ ਭਰਪੂਰ ਰਹਿੰਦਾ।
ਪਿਆ ਬਾਦਸ਼ਾਹ ਦਰਵੇਸ਼ ਲੁਟੇਰਿਆਂ ਨੂੰ,
ਉਹੀ ਆਖਦਾ ਮਨੁੱਖ ਜ਼ਰੂਰ ਰਹਿੰਦਾ।
ਜੀਹਨੇ ਝੱਲੀ ਨਾ ਕੰਡੇ ਦੀ ਪੀੜ ਹੋਵੇ,
ਸਦਾ ਲਾਲਚ ਦਾ ਚੜ੍ਹਿਆ ਗਰੂਰ ਰਹਿੰਦਾ,
ਖੂਨ ਡੋਲ੍ਹ ਦੇਊ ਕਿੱਥੋਂ ਕੌਮ ਖ਼ਾਤਰ,
ਪੁੱਤ ਵਾਰ ਦੇਊ ਕਿਵੇਂ ਭਰਪੂਰ ਰਹਿੰਦਾ।

ਉਹ ਤਾਂ ਮਾਪੇ ਪੁੱਤਰ ਵਾਰ ਆਪਾ,
ਲੇਖੇ ਕੌਮ ਦੇ ਲਾ ਸਰਬੰਸ ਗਿਆ।
ਏਥੇ ਪੰਥ ਨੂੰ ਵਾਰ ਕੋਈ ਆਪ ਉੱਤੋਂ,
ਟੱਬਰ ਆਪਣੇ ਲਈ ਖਾ ਪੰਥ ਗਿਆ।

-ਸੁਖਮੰਦਰ ਸਿੰਘ ਬਰਾੜ
‘ਭਗਤਾ ਭਾਈ ਕਾ’
604-751-1113