ਅੱਜ ਹਾਲਤ ਬੁਰੀ ਪੰਜਾਬ ਦੀ

ਅੱਜ ਹਾਲਤ ਬੁਰੀ ਪੰਜਾਬ ਦੀ

ਅੱਜ ਹਾਲਤ ਬੁਰੀ ਪੰਜਾਬ ਦੀ, ਕੋਈ ਗੱਲ ਨਾ ਹੋਵੇ ਹਿਸਾਬ ਦੀ,
ਸਭ ਆਪਣਾ ਵਰਕਾ ਪੜ੍ਹਦੇ ਨੇ, ਕੋਈ ਸਾਰ ਨਾ ਲਵੇ ਕਿਤਾਬ ਦੀ,

ਹਾਲਤ ਬੁਰੀ ਪੰਜਾਬ ਦੀ, ਕੋਈ ਗੱਲ ਨਾ ਹੋਵੇ ਹਿਸਾਬ ਦੀ,
ਅੱਜ ਵਾਲੀਵਾਰਸ ਕੋਈ ਨਹੀ, ਅੱਜ ਇਸ ਦਾ ਢਾਰਸ ਕੋਈ ਨਹੀ,

ਕੋਈ ਪੀੜ ਨਾ ਪੁੱਛੇ ਤਾਬ ਦੀ, ਹਾਲਤ ਬੁਰੀ ਪੰਜਾਬ ਦੀ,
ਕੋਈ ਗੱਲ ਨਾ ਹੋਵੇ ਹਿਸਾਬ ਦੀ, ਕੋਈ ਇਸ ਨੂੰ ਪੜ੍ਹ ਕੇ ਜਾਣ ਲਵੇ,

‘ਸੁਰਿੰਦਰ’ਪੀੜਾਂ ਕੋਈ ਪਹਿਚਾਣ ਲਵੇ, ਮੁੜ ਚੜ੍ਹਤ ਹੋਵੇ ਇਸ ਨਵਾਬ ਦੀ,
ਹਾਲਤ ਬੁਰੀ ਪੰਜਾਬ ਦੀ, ਕੋਈ ਗੱਲ ਨਾ ਹੋਵੇ ਹਿਸਾਬ ਦੀ।

-ਸੁਰਿੰਦਰ ‘ਮਾਣੂੰਕੇ ਗਿੱਲ’, ਸੰਪਰਕ : 88723-21000