ਦੁਨੀਆ ਦੇ 38 ਦੇਸ਼ਾਂ ‘ਚ ਮਨੁੱਖੀ ਅਧਿਕਾਰ ਕਾਰਕੁੰਨਾਂ ਖ਼ਿਲਾਫ਼ ਹਿੰਸਾ ਦੇ ਮਾਮਲੇ ਵਧੇ

ਦੁਨੀਆ ਦੇ 38 ਦੇਸ਼ਾਂ ‘ਚ ਮਨੁੱਖੀ ਅਧਿਕਾਰ ਕਾਰਕੁੰਨਾਂ ਖ਼ਿਲਾਫ਼ ਹਿੰਸਾ ਦੇ ਮਾਮਲੇ ਵਧੇ

ਸੰਯੁਕਤ ਰਾਸ਼ਟਰ ਦੀ ਇਸ ਸੂਚੀ ‘ਚ ਚੀਨ, ਰੂਸ ਅਤੇ ਭਾਰਤ ਵੀ ਸ਼ਾਮਿਲ

ਜਨੇਵਾ : ਸੰਯੁਕਤ ਰਾਸ਼ਟਰ ਨੇ ਚੀਨ, ਰੂਸ ਅਤੇ ਭਾਰਤ ਸਮੇਤ 38 ਦੇਸ਼ਾਂ ਨੂੰ ਬੁੱਧਵਾਰ ਨੂੰ ਅਜਿਹੇ ਸ਼ਰਮਨਾਕ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਜੋ ਮਨੁੱਖੀ ਅਧਿਕਾਰ ਕਾਰਕੁੰਨਾਂ ਖ਼ਿਲਾਫ਼ ਹੱਤਿਆਵਾਂ, ਤਸੀਹੇ ਅਤੇ ਮਨਮਾਨੀਆਂ ਗ੍ਰਿਫ਼ਤਾਰੀਆਂ ਰਾਹੀਂ ਬਦਲੇ ਦੀ ਹਿੰਸਾ ਨੂੰ ਅੰਜਾਮ ਦਿੰਦੇ ਹਨ ਜਾਂ ਉਨ੍ਹਾਂ ਨੂੰ ਡਰਾਉਂਦੇ ਹਨ। ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਰਸ ਦੀ ਸਾਲਾਨਾ ਰਿਪੋਰਟ ਵਿਚ ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਪੀੜਤਾਂ ਦੇ ਨਾਲ ਬਦਸਲੂਕੀ, ਉਨ੍ਹਾਂ ਦੀ ਨਿਗਰਾਨੀ ਕਰਨ, ਉਨ੍ਹਾਂ ਦਾ ਅਪਰਾਧੀਕਰਨ ਕਰਨ ਅਤੇ ਉਨ੍ਹਾਂ ਖ਼ਿਲਾਫ਼ ਸਰਵਜਨਿਕ ਮਾਨਹਾਨੀ ਮੁਹਿੰਮ ਚਲਾਉਣ ਦੇ ਦੋਸ਼ ਵੀ ਸ਼ਾਮਿਲ ਹਨ। ਗੁਤਰਸ ਨੇ ਲਿਖਿਆ ਕਿ ਦੁਨੀਆ ਮਨੁੱਖੀ ਅਧਿਕਾਰਾਂ ਦੇ ਨਾਲ ਖੜ੍ਹੇ ਹੋਣ ਵਾਲੇ ਅਜਿਹੇ ਸਾਹਸੀ ਲੋਕਾਂ ਦੀ ਆਭਾਰੀ ਹੈ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਨਾਲ ਜੁੜ ਕੇ ਮੰਗੀਆਂ ਗਈਆਂ ਸੂਚਨਾਵਾਂ ਦਾ ਜਵਾਬ ਦਿੱਤਾ ਤਾਕਿ ਭਾਈਵਾਲੀ ਦੇ ਅਧਿਕਾਰ ਦਾ ਸਨਮਾਨ ਬਣਿਆ ਰਹੇ। ਸੰਯੁਕਤ ਰਾਸ਼ਟਰ ਦੀ 38 ਸ਼ਰਮਨਾਕ ਦੇਸ਼ਾਂ ਦੀ ਸੂਚੀ ‘ਚ 29 ਅਜਿਹੇ ਦੇਸ਼ ਹਨ ਜਿਨ੍ਹਾਂ ਵਿਚ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 19 ਅਜਿਹੇ ਹਨ ਜਿਨ੍ਹਾਂ ਵਿਚ ਅਜਿਹੇ ਮਾਮਲੇ ਪਹਿਲੇ ਤੋਂ ਜਾਰੀ ਹਨ। ਨਵੇਂ ਮਾਮਲਿਆਂ ਵਾਲੇ 29 ਦੇਸ਼ਾਂ ਵਿਚ ਰੂਸ, ਚੀਨ, ਭਾਰਤ, ਬਹਿਰੀਨ, ਕੈਮਰੂਨ, ਕੋਲੰਬੀਆ, ਕਿਊਬਾ, ਕਾਂਗੋ, ਜਿਬੂਤੀ, ਮਿਸਰ, ਗੁਆਟੇਮਾਲਾ, ਗੁਆਨਾ, ਮਿਆਂਮਾਰ, ਫਿਲਪੀਨ, ਰਵਾਂਡਾ, ਸਾਊਦੀ ਅਰਬ, ਦੱਖਣੀ ਸੂਡਾਨ, ਥਾਈਲੈਂਡ, ਤਿ੫ਨੀਦਾਦ ਤੇ ਟੋਬੇਗੋ, ਤੁਰਕੀ, ਤੁਰਕਮੇਨਿਸਤਾਨ ਅਤੇ ਵੈਨਜ਼ੁਏਲਾ ਸ਼ਾਮਿਲ ਹਨ।