ਬੁਖਾਰ ‘ਚ ਕੀ ਖਾਈਏ-ਪੀਈਏ..?

ਬੁਖਾਰ ‘ਚ ਕੀ ਖਾਈਏ-ਪੀਈਏ..?

ਤੰਦਰੁਸਤ ਆਦਮੀ ਵੀ ਇਕ ਸਮੇਂ ਦਾ ਭੋਜਨ ਨਾ ਮਿਲਣ ‘ਤੇ ਨਿਢਾਲ ਹੋ ਜਾਂਦਾ ਹੈ। ਬਿਮਾਰੀ ਵਿਚ ਤਾਂ ਹੋਰ ਵੀ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਇਕ ਤਾਂ ਸਰੀਰ ਦੀ ਸ਼ਕਤੀ ਬਣੀ ਰਹੇ ਅਤੇ ਦੂਜੇ ਬਿਮਾਰੀ ‘ਤੇ ਕਾਬੂ ਪਾਉਣਾ ਹੈ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਬੁਖਾਰ ਵਿਚ ਕੀ ਖਾਈਏ-ਪੀਈਏ।
– ਚੌਲਾਂ ਦਾ ਮਾਂਡ ਊਰਜਾ ਨਾਲ ਭਰਪੂਰ ਹੁੰਦਾ ਹੈ ਅਤੇ ਬੁਖਾਰ ਵਿਚ ਹਾਨੀਕਾਰਕ ਨਹੀਂ ਸਗੋਂ ਲਾਭਦਾਇਕ ਹੈ। ਇਸ ਵਿਚ ਮਾਮੂਲੀ ਜਿਹੀ ਪੀਸੀ ਸੁੰਢ ਅਤੇ ਸੇਂਧਾ ਨਮਕ ਮਿਲਾ ਕੇ ਪੀਓ।
– ਦਾਲਾਂ ਦਾ ਪਾਣੀ ਵੀ ਬੁਖਾਰ ਵਿਚ ਲਾਭਦਾਇਕ ਹੈ। ਮੂੰਗੀ ਇਨ੍ਹਾਂ ਵਿਚੋਂ ਮੁੱਖ ਹੈ। ਉਬਾਲੀ ਹੋਈ ਮੂੰਗੀ ਦਾਲ ਦੇ ਪਾਣੀ ਵਿਚ ਸੁੰਢ, ਕਾਲੀ ਮਿਰਚ ਅਤੇ ਨਮਕ ਮਿਲਾ ਕੇ ਕੋਸਾ ਹੀ ਜਵਰ ਰੋਗੀ ਨੂੰ ਪਿਲਾਓ। ਜੇ ਸਿਰਫ ਮੂੰਗੀ ਪਸੰਦ ਨਾ ਹੋਵੇ ਤਾਂ ਮੂੰਗੀ ਦੇ ਨਾਲ ਮਸਰ ਉਬਾਲ ਲਓ। ਇਸੇ ਤਰ੍ਹਾਂ ਚਾਰ-ਛੇ ਦਾਲਾਂ ਨੂੰ ਉਬਾਲ ਕੇ ਵੀ ਉਨ੍ਹਾਂ ਦਾ ਪਾਣੀ ਪੀਤਾ ਜਾ ਸਕਦਾ ਹੈ।
– ਚੌਲਾਂ ਦੇ ਬਾਰੇ ਵਿਚ ਆਮ ਧਾਰਨਾ ਹੈ ਕਿ ਬੁਖਾਰ ਵਿਚ ਨੁਕਸਾਨ ਕਰਦੇ ਹਨ ਪਰ ਹਕੀਕਤ ਇਸ ਦੇ ਉਲਟ ਹੈ। ਬੁਖਾਰ ਵਿਚ ਚੌਲਾਂ ਦਾ ਸੇਵਨ ਹੀ ਸਭ ਤੋਂ ਵੱਧ ਲਾਭਦਾਇਕ ਹੈ। ਬੇਸਣ-ਦਹੀਂ ਦੀ ਕੜ੍ਹੀ ਦੇ ਨਾਲ ਚੌਲ ਖਾਣ ਨਾਲ ਬੁਖਾਰ ਵਿਚ ਛੇਤੀ ਲਾਭ ਹੁੰਦਾ ਹੈ। ਕੜ੍ਹੀ-ਚੌਲ ਖਾਣ ਦਾ ਇਕ ਲਾਭ ਇਹ ਵੀ ਹੈ ਕਿ ਜਦੋਂ ਕੁਝ ਖਾਣੇ ਨੂੰ ਮਨ ਨਹੀਂ ਕਰਦਾ, ਕੜ੍ਹੀ ਚੌਲ ਚੰਗੇ ਲਗਦੇ ਹਨ।
– ਪਿਆਜ਼ ਵੀ ਬੁਖਾਰ ਵਿਚ ਲਾਭ ਦਿੰਦਾ ਹੈ। ਪਿਆਜ਼ ਦੀ ਚਟਣੀ, ਸਲਾਦ ਦੇ ਰੂਪ ਵਿਚ ਪਿਆਜ਼ ਦਾ ਸੇਵਨ ਕਰ ਸਕਦੇ ਹੋ। ਹਰੀ ਮਿਰਚ ਅਤੇ ਪਿਆਜ਼ ਦੀ ਖੁਸ਼ਕ ਸਬਜ਼ੀ ਬਣਾ ਕੇ ਰੋਟੀ ਦੇ ਨਾਲ ਖਾਧੀ ਜਾ ਸਕਦੀ ਹੈ।
– ਪੁਦੀਨਾ ਵੀ ਬੁਖਾਰ ਵਿਚ ਲਾਭਦਾਇਕ ਹੈ। ਇਸ ਦੀ ਚਟਣੀ ਬਣਾ ਕੇ ਇਸ ਦੇ ਸਹਾਰੇ ਰੋਟੀ ਜਾਂ ਚੌਲ ਖਾਧੇ ਜਾ ਸਕਦੇ ਹਨ।
– ਪਿਆਸ ਲੱਗਣ ‘ਤੇ ਬੁਖਾਰ ਵਿਚ ਪਾਣੀ ਨਹੀਂ ਪੀਤਾ ਜਾਂਦਾ। ਅਜਿਹੇ ਵਿਚ ਨਾਰੀਅਲ ਪਾਣੀ, ਫਲਾਂ ਦਾ ਰਸ, ਨਿੰਬੂ ਦੀ ਸ਼ਿਕੰਜਵੀ ਜਾਂ ਫਿਰ ਕੋਲਡ ਡ੍ਰਿੰਕ ਪੀਤਾ ਜਾ ਸਕਦਾ ਹੈ।
– ਨਾਸ਼ਪਾਤੀ ਸਭ ਤੋਂ ਵੱਧ ਪੌਸ਼ਟਿਕ ਫਲ ਹੈ ਅਤੇ ਬੁਖਾਰ ਵਿਚ ਖਾਣ ਨੂੰ ਚੰਗੀ ਵੀ ਲਗਦੀ ਹੈ। ਬੁਖਾਰ ਵਿਚ ਇਹ ਵੀ ਲਾਭ ਪਹੁੰਚਾਉਂਦੀ ਹੈ।