ਹੁਣ ਦਸਤਾਵੇਜ਼ਾਂ ‘ਚ ਗਲਤੀ ਸੁਧਾਰਨ ਦਾ ਮੌਕਾ ਨਹੀਂ ਦੇਵੇਗਾ ਅਮਰੀਕਾ, ਵੀਜ਼ਾ ਹੋਵੇਗਾ ਰੱਦ

ਹੁਣ ਦਸਤਾਵੇਜ਼ਾਂ ‘ਚ ਗਲਤੀ ਸੁਧਾਰਨ ਦਾ ਮੌਕਾ ਨਹੀਂ ਦੇਵੇਗਾ ਅਮਰੀਕਾ,
ਵੀਜ਼ਾ ਹੋਵੇਗਾ ਰੱਦ 

 

ਵਾਸ਼ਿੰਗਟਨ : ਦਸਤਾਵੇਜ਼ਾਂ ‘ਚ ਗਲਤੀ ਹੋਣ ਜਾਂ ਕਿਸੇ ਦਸਤਾਵੇਜ਼ ਦੇ ਘੱਟ ‘ਤੇ ਹੁਣ ਅਮਰੀਕੀ ਅਧਿਕਾਰੀ ਐੱਚ-1ਬੀ ਵੀਜ਼ਾ ਸਣੇ ਹੋਰ ਵੀਜ਼ਾ ਅਰਜ਼ੀਆਂ, ਪਟੀਸ਼ਨ ਜਾਂ ਅਪੀਲ ਨੂੰ ਅਸਵੀਕਾਰ ਕਰ ਸਕਦੇ ਹਨ। ਇਸ ਦੇ ਲਈ ਉਹ ਬਿਨੈਕਾਰ ਨੂੰ ਗਲਤੀ ਸੁਧਾਰਨ ਦਾ ਇਕ ਵੀ ਮੌਕਾ ਨਹੀਂ ਦੇਣਗੇ। ਬਿਨੈਕਾਰਾਂ ‘ਚ ਉਹ ਲੋਕ ਹਨ, ਜੋ ਅਮਰੀਕਾ ਦੇ ਕਾਨੂੰਨੀ ਤੌਰ ‘ਤੇ ਸਥਾਈ ਨਿਵਾਸੀ ਬਣਨਾ ਚਾਹੁੰਦੇ ਹਨ ਜਾਂ ਜਿਹੜੇ ਲੋਕ ਗੈਰ ਪ੍ਰਵਾਸੀ ਦੇ ਤੌਰ ‘ਤੇ ਅਸਥਾਈ ਰੂਪ ‘ਚ ਰਹਿੰਦੇ ਹੋਏ ਉਹ ਕੰਮ ਕਰਨਾ ਚਾਹੁੰਦੇ ਹਨ ਜਾਂ ਉਹ ਲੋਕ ਹੋ ਸਕਦੇ ਹਨ, ਜੋ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦੇ ਰਹੇ ਹਨ। ਹਰ ਸਾਲ ਅਜਿਹੀਆਂ ਕਰੀਬ 7 ਲੱਖ ਅਰਜ਼ੀਆਂ ਦਾਇਰ ਹੁੰਦੀਆਂ ਹਨ ਤੇ ਉਨ੍ਹਾਂ ‘ਤੇ ਫੈਸਲਾ ਹੁੰਦਾ ਹੈ। ਹਾਲਾਂਕਿ ਯਾਤਰਾ ਜਾਂ ਵਪਾਰ ਦੇ ਲਈ ਘੱਟ ਮਿਆਦ ਦੇ ਵੀਜ਼ੇ ਲਈ ਅਰਜ਼ੀ ਦਾਇਰ ਕਰਨ ਵਾਲਿਆਂ ਦੇ ਪ੍ਰਭਾਵੀ ਹੋਣ ਦੀ ਉਮੀਦ ਨਹੀਂ ਹੈ। ਇਸ ਨਵੇਂ ਨਿਯਮ ਨੂੰ ਮੰਗਲਵਾਰ ਨੂੰ ਲਾਗੂ ਕੀਤਾ ਗਿਆ ਹੈ। ਇਮੀਗ੍ਰੇਸ਼ਨ ਵਕੀਲਾਂ, ਵਰਕਰਾਂ ਤੇ ਉਨ੍ਹਾਂ ਸਾਰਿਆਂ ਲੋਕਾਂ ਨੇ ਇਸ ਨੂੰ ‘ਵੱਡਾ ਬਦਲਾਅ’ ਕਿਹਾ ਹੈ। ਇਸ ਦਾ ਸਿੱਧਾ ਅਸਰ ਐੱਚ-1ਬੀ ਵੀਜ਼ਾ ਜਾਂ ਘੱਟ ਮਿਆਦ ਵਾਲੇ ਸਟੇਅ ਐਂਡ ਵਰਕ ਨਾਨ ਇਮੀਗ੍ਰੇਂਟ ਵੀਜ਼ਾ ਧਾਰਕਾਂ ਨੂੰ ਪ੍ਰਭਾਵਿਤ ਕਰੇਗਾ, ਜੋ ਗ੍ਰੀਨ ਕਾਰਡ ‘ਤੇ ਸਥਾਈ ਨਿਵਾਸ ਦੀ ਭਾਲ ਕਰਨ ਦੀ ਯੋਜਨਾ ਬਣਾ ਰਹੇ ਹਨ। ਇਕ ਅੰਦਾਜੇ ਮੁਤਾਬਕ ਹਰ ਸਾਲ ਕਰੀਬ 9800 ਭਾਰਤੀ ਕੰਮ ਨਾਲ ਸਬੰਧਿਤ ਗ੍ਰੀਨ ਕਾਰਨ ਹਾਸਲ ਕਰਦੇ ਹਨ।