ਡਾ. ਸਰਵਣ ਸਿੰਘ ਰੰਧਾਵਾ ਵਲੋਂ ਸਰੀ ਸੈਂਟਰ ਤੋਂ ਕੰਸੈਰਵਟਿਵ ਨੌਮੀਨੇਸ਼ਨ ਲੜਨ ਦਾ ਐਲਾਨ

ਡਾ. ਸਰਵਣ ਸਿੰਘ ਰੰਧਾਵਾ ਵਲੋਂ ਸਰੀ ਸੈਂਟਰ ਤੋਂ
ਕੰਸੈਰਵਟਿਵ ਨੌਮੀਨੇਸ਼ਨ ਲੜਨ ਦਾ ਐਲਾਨ 

ਸਰ੍ਹੀ : ਡਾ. ਸਰਵਣ ਸਿੰਘ ਰੰਧਾਵਾ ਨੇ ਸਰੀ ਸੈਂਟਰ ਤੋਂ ਫੈਡਰਲ ਕੰਸੈਰਵਟਿਵ ਨੌਮੀਨੇਸ਼ਨ ਲੜਨ ਦਾ ਐਲਾਨ ਕਰ ਦਿੱਤਾ ਹੈਭ ਪਿਛਲੇ 18 ਸਾਲਾਂ ਤੋਂ ਸਰੀ ਵਿਚ ਰਹਿ ਰਹੇ ਡਾਕਟਰ ਰੰਧਾਵਾ ਨੂੰ ਸਰੀ ਵਾਸੀਆਂ ਦੀਆਂ ਸਮੱਸਿਆਵਾਂ ਤੇ ਲੋੜਾਂ ਦੀ ਡੂੰਘੀ ਜਾਣਕਾਰੀ ਹੈ ਤੇ ਉਹ ਸਰੀ ਸ਼ਹਿਰ ਨੂੰ ਕਾਰੋਬਾਰ ਕਰਨ, ਪਰਿਵਾਰ ਪਾਲਣ, ਅਤੇ ਰਹਿਣ ਸਹਿਣ ਲਈ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਲਈ ਕੰਮ ਕਰਨਾ ਚਾਹੁੰਦੇ ਹਨ। ਪਿਛਲੇ 5 ਸਾਲ ਤੋਂ ਉਹ ਸਰੀ ਸੈਂਟਰ ਵਿੱਚ ਆਰ.ਸੀ.ਐਮ.ਪੀ. ਦੀ ਬਲੌਕ ਵਾਚ ਟੀਮ ਦੇ ਕੈਪਟਨ ਹਨ ਅਤੇ ਇਸ ਇਲਾਕੇ ਵਿਚ ਜ਼ੁਰਮ ਘਟਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਡਾ. ਰੰਧਾਵਾ ਦਾ ਜਨਮ ਭਾਰਤ ਵਿੱਚ ਹੋਇਆ ਤੇ ਉਹ ਮਾਰਚ 2000 ਵਿਚ ਪੱਕੇ ਤੌਰ ਤੇ ਕੇਨੈਡਾ ਆ ਵੱਸੇ। ਉਹਨਾਂ ਨੇ ਦੋ ਮਾਸਟਰ ਡਿਗਰੀਆਂ ਦੇ ਨਾਲ ਪੀ ਐਚ ਡੀ ਕੀਤੀ ਹੋਈ ਹੈ। ਨਵੰਬਰ 2002 ਤੋਂ ਉਹ ਫਰੇਜ਼ਰ ਵੈਲੀ ਰਿਜ਼ਨਲ ਲਾਇਬ੍ਰੇਰੀ ਨਾਲ ਲੈਂਗਲੀ ਵਿੱਚ ਕੰਮ ਕਰ ਰਹੇ ਹਨ। ਅੱਜਕਲ ਉਹ ਮਿਊਰੀਅਲ ਆਰਨਾਸਨ ਲਾਇਬ੍ਰੇਰੀ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਉਹ ਲਾਇਬ੍ਰੇਰੀ ਅਤੇ ਭਾਈਚਾਰੇ ਵਿੱਚ ਬਹੁਸੱਭਿਅਕ ਪ੍ਰੋਗਰਾਮਾਂ ਤੇ ਸੇਵਾਵਾਂ ਦੀ ਜਿੰਦ ਜਾਨ ਹਨ। ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਉਰਦੂ ਵਿਚ ਉਨ੍ਹਾਂ ਦੀ ਮੁਹਾਰਤ ਹੈ। ਉਹ ਵੱਖ ਵੱਖ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਨੂੰ ਸੁਰੱਖਿਅਤ, ਮਜ਼ਬੂਤ ਤੇ ਅਮੀਰ ਸਭਿਆਚਾਰਕ ਕੈਨੇਡੀਅਨ ਭਾਈਚਾਰੇ ਨਾਲ ਜੋੜਨ ਦੇ ਹਾਮੀ ਹਨ। ਉਹ ਆਪਣੀ ਪਰਿਵਾਰਿਕ ਜਿੰਦਗੀ ਵਿੱਚ ਇੱਕ ਰੋਲ ਮਾਡਲ ਹਨ। ਉਹਨਾਂ ਦੀ ਧਰਮ ਪਤਨੀ ਸਰਬਜੀਤ ਕੌਰ ਰੰਧਾਵਾ ਨੇ ਤਿੰਨ ਮਾਸਟਰ ਡਿਗਰੀਆਂ ਕੀਤੀਆਂ ਹੋਈਆਂ ਹਨ ਅਤੇ ਯੂਨਵਰਸਿਟੀ ਆੱਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਲਾਇਬ੍ਰਰੀਅਨ ਹਨ, ਅਤੇ ਬੇਟਾ ਜਸ਼ਨਪ੍ਰੀਤ ਸਿੰਘ ਰੰਧਾਵਾ ਹਾਰਵਰਡ ਯੂਨਵਰਸਿਟੀ ਤੋਂ ਪੜ੍ਹਾਈ ਕਰ ਰਹੇ ਹਨ। ਉਹ ਬਹੁਤ ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਵਾਲੇ ਇਨਸਾਨ ਹਨ ਅਤੇ ਭਾਈਚਾਰੇ ਦੀ ਸੇਵਾ ਕਰਨ ਲਈ ਹਰ ਵਕਤ ਤੱਤਪਰ ਰਹਿੰਦੇ ਹਨ। ਉਹ ਸਮਾਜ ਵਿੱਚ ਪਾਏ ਯੋਗਦਾਨ ਲਈ ਕਈ ਵਾਰੀ ਸਨਮਾਨਿਤ ਕੀਤੇ ਜਾ ਚੁੱਕੇ ਹਨ। ਉਹਨਾਂ ਨੂੰ ਕਈ ਐਵਾਰਡ ਮਿਲੇ ਹਨ, ਜਿਨਾਂ ਵਿਚ ਫਰੇਜ਼ਰ ਵੈਲੀ ਕਲਚਰਲ ਡਾਇਵਰਸਿਟੀ ਅਵਾਰਡ, ਅੰਬੈਸਡਰ ਆਫ਼ ਡਾਇਵਰਸਿਟੀ, ਕਮਿਊਨਿਟੀ ਬਿਲਡਰ ਤੇ ਚੈਂਪੀਅਨ ਆਫ਼ ਡਾਇਵਰਸਿਟੀ ਸ਼ਾਮਿਲ ਹਨ। ਉਹ ਕਈ ਭਾਈਚਾਰਕ ਸੰਸਥਾਵਾਂ ਦੇ ਬੋਰਡ ਆਫ਼ ਡਾਇਰੈਕਟਰ ਵੀ ਰਹੇ ਹਨ ਜਿਹਨਾਂ ਵਿਚ ਲੈਂਗਲੀ ਇੰਟਰਨੈਸ਼ਨਲ ਫੈਸਟੀਵਲ ਸੋਸਾਇਟੀ, ਵੈਨਕੂਵਰ ਏਸ਼ੀਅਨ ਹੈਰੀਟੇਜ ਮੰਥ ਸੋਸਾਇਟੀ, ਲੈਂਗਲੀ ਆਰਟਸ ਕੌਂਸਲ, ਇੰਟਰਕਲਚਰਲ ਹਾਰਮਨੀ ਸੋਸਾਇਟੀ ਤੇ ਲੈਂਗਲੀ ਸ਼ਹਿਰ ਦੀ ਐਂਟੀ ਰੇਸਿਜ਼ਮ ਤੇ ਮਲਟੀ ਕਲਚਰਲ ਟਾਸਕ ਫੋਰਸ ਸ਼ਾਮਿਲ ਹਨ। ਡਾ. ਰੰਧਾਵਾ ਦਾ ਕਹਿਣਾ ਹੈ, ਕਿ ”ਸਰੀ ਵਿਚ ਕਈ ਸਾਲਾਂ ਤੋਂ ਰਹਿਣ ਕਾਰਨ, ਮੈਂ ਸਰੀ ਦੇ ਜੀਵਨ ਪੱਧਰ ਨੂੰ ਥੱਲੇ ਜਾਂਦਾ ਦੇਖਿਆ ਹੈ, ਖਾਸ ਕਰਕੇ ਪਬਲਿਕ ਸੁਰੱਖਿਆ ਤੇ ਮਹਿੰਗਾਈ। ਸਥਾਨਕ ਮੁੱਦਿਆਂ ਵਿਚ ਯੂਥ ਗੈਂਗ ਹਿੰਸਾ ਤੇ ਨਸ਼ੇ, ਅਤੇ ਮੌਕਿਆਂ ਦੀ ਘਾਟ ਵੱਡੇ ਮਸਲੇ ਹਨ ਜਿਨਾਂ ਦਾ ਹੱਲ ਹੋਣਾ ਚਾਹੀਦਾ ਹੈ। ਸੈਂਕੜੇ ਨੌਜਵਾਨ ਜਾਨਾਂ ਗਵਾ ਚੁੱਕੇ ਹਨ। ਪਰ ਅਫ਼ਸੋਸ ਸਰਕਾਰ ਨੇ ਕੋਈ ਹੱਲ ਨਹੀਂ ਲੱਭਿਆ। ਇਸ ਤੋਂ ਇਲਾਵਾ ਮੈਂ ਅਪਣੀ ਕਮਿਊਨਿਟੀ ਵਿਚ ਗਰੀਬੀ ਤੇ ਬੇਘਰੇ ਲੋਕ ਵਧਦੇ ਦੇਖੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਇਹ ਮੁਸ਼ਕਲਾਂ ਸਾਡੇ ਸਮਾਜ ਲਈ ਇੱਕ ਕੌਹੜ ਹਨ ਜਿਸਦਾ ਹੱਲ ਹੋਣਾ ਚਾਹੀਦਾ ਹੈ।” ਹੋਰ ਗੁਣਾਂ ਤੋਂ ਇਲਾਵਾ ਉਹ ਇੱਕ ਚੰਗੇ ਬੁਲਾਰੇ ਵੀ ਹਨ। ਉਹਨਾਂ ਦੀ ਪਹੁੰਚ ਬਹੁਤ ਵਿਲੱਖਣ ਹੈ ਤੇ ਉਹ ਵੱਖ ਵੱਖ ਭਾਈਚਾਰਿਆਂ, ਅਮੀਰ ਗਰੀਬ, ਛੋਟੇ ਵਡੇ, ਅਨਪੜ ਤੇ ਪੜੇ ਲਿਖੇ, ਨੌਕਰੀ ਪੇਸ਼ਾ ਤੇ ਬੇਰੁਜ਼ਗਾਰ, ਮਾਲਕ ਤੇ ਨੌਕਰੀਆਂ ਕਰਨ ਵਾਲੇ, ਵਿਦਿਆਰਥੀ ਤੇ ਕਾਰੋਬਾਰੀਆਂ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਹਨ। ਜੇ ਤੁਸੀਂ ਡਾ. ਰੰਧਾਵਾ ਦੀ ਮੱਦਦ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ 604-787-2001 ਤੇ ਫ਼ੋਨ ਕਰੋ ਜਾਂ ਵੈਬਸਾਈਟ ‘ਤੇ ਜਾਉ ਜਾਂ ਈਮੇਲ ਕਰੋ।