ਵਿਜੇ ਮਾਲਿਆ ਦਾ ਵੱਡਾ ਖੁਲਾਸਾ : ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ

ਵਿਜੇ ਮਾਲਿਆ ਦਾ ਵੱਡਾ ਖੁਲਾਸਾ : ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ

ਅਰੁਣ ਜੇਤਲੀ ਦੀ ਸਫਾਈ : ਐਵੇਂ ਕਹਿੰਦੈ, ਅਸੀਂ ਨਹੀਂ ਸੀ ਮਿਲੇ

 

ਨਵੀਂ ਦਿੱਲੀ : ਭਾਰਤ ਦੇ ਅਦਾਲਤੀ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਅੱਜ ਇਹ ਦਾਅਵਾ ਕੀਤਾ ਹੈ ਕਿ ਮੈਂ ਦੇਸ਼ ਛੱਡਣ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਸੀ। ਲੰਡਨ ਵਿੱਚ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਦੇ ਬਾਹਰ ਵਿਜੇ ਮਾਲਿਆ ਨੇ ਕਿਹਾ ਕਿ ਮੈਂ ਭਾਰਤ ਛੱਡਣ ਤੋਂ ਪਹਿਲਾਂ ਪੂਰੇ ਕੇਸ ਦਾ ਹੱਲ ਕੱਢਣ ਲਈ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ। ਓਦੋਂ ਸੰਬੰਧਤ ਬੈਂਕ ਨੇ ਸਾਡੀ ਸੈਂਟਲਮੈਂਟ ਲੈਟਰ ਉੱਤੇ ਇਤਰਾਜ਼ ਕੀਤਾ ਸੀ। ਮਾਲਿਆ ਨੇ ਕਿਹਾ ਕਿ ਆਈ ਡੀ ਬੀ ਆਈ ਬੈਂਕ ਦੇ ਅਧਿਕਾਰੀ ਕਿੰਗਫਿਸ਼ਰ ਕੰਪਨੀ ਨੂੰ ਪਏ ਘਾਟੇ ਬਾਰੇ ਚੰਗੀ ਤਰ੍ਹਾਂ ਜਾਣੂ ਸਨ ਤੇ ਬੈਂਕ ਅਫਸਰਾਂ ਦੀ ਈ-ਮੇਲ ਤੋਂ ਇਹ ਸਾਬਤ ਹੁੰਦਾ ਹੈ, ਇਸ ਲਈ ਸਰਕਾਰ ਨੇ ਮਾਲਿਆ ਉੱਤੇ ਕੰਪਨੀ ਦੇ ਘਾਟੇ ਨੂੰ ਲੁਕਾਉਣ ਦਾ ਆਧਾਰਹੀਣ ਦੋਸ਼ ਲਾਇਆ ਹੈ। ਮਾਲਿਆ ਕੋਲੋਂ ਜਦੋਂ ਵੈਸਟਮਿੰਸਟਰ ਕੋਰਟ ਵਿੱਚੋਂ ਨਿਕਲਦੇ ਸਮੇਂ ਪੁੱਛਿਆ ਗਿਆ ਕਿ ਕੀ ਕੋਰਟ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਉਨ੍ਹਾਂ ਕੋਲ ਏਨੇ ਸਰੋਤ ਹਨ ਕਿ ਉਹ ਆਪਣੇ ਵਾਅਦੇ ਮੁਤਾਬਕ ਭੁਗਤਾਨ ਵੀ ਕਰ ਦੇਣਗੇ, ਵਿਜੇ ਮਾਲਿਆ ਨੇ ਜਵਾਬ ਵਿੱਚ ਕਿਹਾ ਕਿ ਇਹ ਜ਼ਾਹਰ ਹੈ ਕਿ ਇਸ ਦੇ ਲਈ ਸੈਂਟਲਮੈਂਟ ਦੀ ਪੇਸ਼ਕਸ਼ ਕੀਤੀ ਗਈ ਹੈ। ਵਰਨਣ ਯੋਗ ਹੈ ਕਿ ਕਿੰਗਫਿਸ਼ਰ ਕੰਪਨੀ ਦੇ 62 ਸਾਲਾ ਮਾਲਕ ਵਿਜੇ ਮਾਲਿਆ ਉੱਤੇ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਰਜ਼ਾ ਹੈ। ਮਾਰਚ 2016 ‘ਚ ਉਹ ਵਿਦੇਸ਼ ਭੱਜ ਗਿਆ ਸੀ ਅਤੇ ਉਦੋਂ ਤੋਂ ਲੰਡਨ ‘ਚ ਹੈ। ਭਾਰਤ ‘ਚ ਉਸ ਦੇ ਖਿਲਾਫ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਦਾ ਕੇਸ ਚੱਲਦਾ ਹੈ। ਇਨਫੋਰਸਮੈਂਟ ਡਾਇਰਕਟੋਰੈਟ (ਈ ਡੀ) ਦੀ ਪਟੀਸ਼ਨ ਉੱਤੇ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਵਿਜੇ ਮਾਲਿਆ ਤੋਂ 24 ਸਤੰਬਰ ਤੱਕ ਜਵਾਬ ਮੰਗਿਆ ਹੈ। ਈ ਡੀ ਨੇ ਨਵੇਂ ਕਾਨੂੰਨ ਹੇਠ ਵਿਜੇ ਮਾਲਿਆ ਨੂੰ ਭਗੌੜਾ ਐਲਾਨ ਕਰਨ ਅਤੇ 12,500 ਕਰੋੜ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ ਕੀਤੀ ਸੀ। ਮਾਲਿਆ ਦਾ ਕਹਿਣਾ ਹੈ ਕਿ ਉਸ ਦੇ ਭਾਰਤ ਜਾਣ ਦਾ ਫੈਸਲਾ ਬ੍ਰਿਟਿਸ਼ ਕੋਰਟ ਦੇ ਜੱਜ ਕਰਨਗੇ। ਇਸ ਦੌਰਾਨ ਵਿਜੇ ਮਾਲਿਆ ਵੱਲੋਂ ਲਾਏ ਦੋਸ਼ਾਂ ਬਾਰੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਫਾਈ ਦਿੱਤੀ ਤੇ ਕਿਹਾ ਹੈ ਕਿ ਵਿਜੇ ਮਾਲਿਆ ਦਾ ਬਿਆਨ ਗਲਤ ਤੇ ਸੈਟਲਮੈਂਟ ਦਾ ਦਾਅਵਾ ਝੂਠਾ ਹੈ। ਉਨ੍ਹਾਂ ਨੇ ਸਾਰੇ ਦੋਸ਼ ਰੱਦ ਕਰਦੇ ਹੋਏ ਕਿਹਾ ਕਿ ਵਿਜੇ ਮਾਲਿਆ ਨਾਲ ਸਿਰਫ ਪਾਰਲੀਮੈਂਟ ਵਿੱਚ ਮੁਲਾਕਾਤ ਹੋਈ ਸੀ ਤੇ ਮੈਂ ਉਸ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਸੀ। ਵਿਜੇ ਮਾਲਿਆ ਦਾ ਦਾਅਵਾ ਹੈ ਕਿ ਭਾਰਤ ਛੱਡਣ ਤੋਂ ਪਹਿਲਾਂ ਉਸ ਨੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਤਾਂ ਉਸ ਨੂੰ ਕਰਨਾਟਕਾ ਹਾਈ ਕੋਰਟ ਸਾਹਮਣੇ ਸਮਝੌਤੇ ਦੀ ਪੇਸ਼ਕਸ਼ ਕੀਤੀ ਗਈ ਸੀ।ઠ ઠ

ਰਾਹੁਲ ਗਾਂਧੀ ਨੇ ਮੰਗਿਆ ਜੇਤਲੀ ਤੋਂ ਅਸਤੀਫ਼ਾ
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਵਿੱਤ ਮੰਤਰੀ ਅਰੁਣ ਜੇਟਲੀ ਦੇ ਭਗੌੜਾ ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲਿਆ ਨੂੰ ਸੰਸਦ ਦੇ ਕੋਰੀਡੋਰ ਵਿੱਚ ਨਹੀਂ ਮਿਲੇ ਪਰ ਉਨ੍ਹਾਂ ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਮਿਲੇ। ਇਸ ਮੀਟਿੰਗ ਵਿਚ ਮਾਲਿਆ ਨੇ ਜੇਤਲੀ ਨੂੰ ਦੱਸਿਆ ਕਿ ਉਹ ਲੰਡਨ ਜਾਣ ਵਾਲੇ ਹਨ। ਪਰ ਜੇਤਲੀ ਜਾਂਚ ਏਜੰਸੀਆਂ ਨੂੰ ਸੂਚਿਤ ਕਰਨ ਦੀ ਬਜਾਏ, ਕੋਈ ਐਕਸ਼ਨ ਲਈ ਲਿਆ ਅਤੇ ਮਾਲਿਆ ਨੂੰ ਜਾਣ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਜੇਤਲੀ ਨੇ ਦੇਸ਼ ਦੇ ਇਕ ਆਰਥਿਕ ਅਪਰਾਧੀ ਨੂੰ ਬਚਾਇਆ ? ਜਾਂ ਉਸ ਨੇ ਪ੍ਰਧਾਨ ਮੰਤਰੀ ਤੋਂ ਆਦੇਸ਼ ਮੰਗਿਆ? ਜੇਤਲੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਲੰਡਨ ਦੀ ਅਦਾਲਤ ਵਿਚ ਮਾਲੀਆ ਵਿਰੁਧ ਕੇਸ ਵਿਚ ਨੂੰ ਮੁਕੱਦਮਾ ਚਲਾਇਆ ਗਿਆ ਸੀ। ਮਾਲਿਆ ਨੇ ਅਦਾਲਤ ਤੋਂ ਬਾਹਰ ਮੀਡੀਆ ਨੂੰ ਦੱਸਿਆ ਸੀ ਕਿ ਉਹ ਲੰਡਨ ਜਾਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲੇ ਸਨ ਅਤੇ ਬੈਂਕਾਂ ਦੇ ਨਾਲ ਉਨ੍ਹਾਂ ਦੀ ਸੈਟਲਮੈਂਟ ਪੇਸ਼ਕਸ਼ ਬਾਰੇ ਉਨ੍ਹਾਂ ਨੂੰ ਦੱਸਿਆ ਸੀ। ਮਾਲਿਆ ਦੇ ਦਾਅਵਿਆਂ ਤੋਂ ਤੁਰੰਤ ਬਾਅਦ, ਜੇਤਲੀ ਨੇ ਕਿਹਾ ਸੀ ਕਿ 2014 ਤੋਂ ਮਾਲਿਆ ਨੇ ਕਦੇ ਵੀ ਕੋਈ ਮੁਲ਼ਾਕਾਤ ਨਹੀਂ ਹੋਈ।