ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਬੇਮਿਸਾਲ ਅਧਿਆਤਮਕ ਰਚਨਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਬੇਮਿਸਾਲ ਅਧਿਆਤਮਕ ਰਚਨਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਬੇਮਿਸਾਲ ਅਧਿਆਤਮਕ ਰਚਨਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਹੈ ਜਿਸਨੂੰ ਗੁਰੂ ਸਹਿਬਾਨ ਨੇ ਸਦੀਵੀ ਸ਼ਬਦ-ਰੂਪੀ ‘ਗੁਰੂ’ ਵਜੋਂ ਮਾਨਤਾ ਦਿੱਤੀ ਹੈ। ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦਾ ਪਹਿਲਾ ਇੱਕੋ-ਇੱਕ ਅਜਿਹਾ ਗ੍ਰੰਥ ਹੋਵੇਗਾ ਜਿਸ ਵਿੱਚ ਨਾ ਕੇਵਲ ਗੁਰੂ ਸਾਹਿਬਾਨ ਦੀ ਹੀ ਬਾਣੀ ਦਰਜ ਹੈ ਸਗੋਂ ਇਸ ਵਿੱਚ ਬਿਨਾਂ ਕਿਸੇ ਜਾਤੀ ਭੇਦਭਾਵ ਦੇ ਅਨੇਕਾਂ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਵੀ ਸੰਕਲਿਤ ਹੈ।ਅਰਦਾਸ ਦੇ ਸਰੋਤ ਜਾਂ ਮਾਰਗ ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾਂ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ। ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਪੰਜਵੇਂ ਗੁਰੂ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾ ਭਗਤਾਂ,ਜੋ ਕਿ ਵੱਖ-ਵੱਖ ਧਰਮਾਂ,ਜਾਤਾਂ ਨਾਲ ਸੰਬੰਧ ਰੱਖਦੇ ਸਨ,ਦੀ ਬਾਣੀ ਇੱਕਤਰ ਕਰ ਕੇ ਕੀਤਾ ਕੀਤਾ ਗਿਆ। ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ ਗਿਆ। ਸਤੰਬਰ 1604 ਈ: ਨੂੰ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਜੀ ਨੂੰ ਗੁਰੁ ਜੀ ਨੇ ਫੁਰਮਾਨ ਕੀਤਾ ਠਬਾਬਾ ਬੁੱਢਾ ਖੋਲੋ ਗ੍ਰੰਥ ਦੇਹੋ ਅਵਾਜ ਸੁਣੈ ਸਭ ਪੰਥੂ। ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪਹਿਲਾ ਹੁਕਮਨਾਮਾ ਠਸੰਤਾ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮੂ ਲਿਆ ਸੀ। ਉਸੇ ਦਿਨ ਹੀ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਦੀ ਪਦਵੀ ਦਿੱਤੀ ਗਈ। ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋ ‘ਆਦਿ ਗ੍ਰੰਥ’ ਸਾਹਿਬ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੱਧ ਕਾਲ ਵਿਚਲੀ ਬਹੁ-ਭਾਸ਼ਾ ਦੇ ਉਤਮ ਨਮੂਨੇ ਨੂੰ ਆਪਣੇ ਕਲੇਵਰ ਵਿੱਚ ਸਮੋਇਆ ਹੋਇਆ ਹੈ।ਕਿਧਰੇ ਲਹਿੰਦੀ ਪੰਜਾਬੀ,ਕਿਧਰੇ ਬ੍ਰਿਜ ਭਾਸ਼ਾ, ਕਿਤੇ ਖੜ੍ਹੀ ਬੋਲੀ,ਸੰਸਕ੍ਰਿਤ ਅਤੇ ਕਈ ਥਾਂਵਾਂ’ਤੇ ਫਾਰਸੀ ਭਾਸ਼ਾ ਦੇ ਤਲਿਸਮ ਜਾਪਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਨੂੰ ‘ਸੰਤ ਭਾਸ਼ਾ’ ਕਿਹਾ ਜਾਂਦਾ ਹੈ। ਕਾਵਿ ਰੂਪਾਂ ਦੀ ਦਿਸ਼੍ਰਟੀ ਤੋਂ ਪੰਜਾਬੀ ਸਾਹਿਤ ਦਾ ਅਨਮੋਲ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੇਖਣ ਨੂੰ ਮਿਲਦਾ ਹੈ । ਕੁੱਲ 55 ਕਾਵਿ ਰੂਪ ਵਰਤੇ ਗਏ ਹਨ,ਜਿਨ੍ਹਾਂ ਵਿੱਚੋਂ ਆਰਤੀ, ਅਲਾਹੁਣੀਆਂ, ਸੋਹਿਲਾ, ਰੁਤੀ, ਘੋੜੀਆਂ, ਬਾਰਾਂਮਾਂਹ, ਪੱਟੀ, ਦਿਨ ਰੈਣਿ, ਗਾਥਾ, ਸਤਵਾਰਾ, ਬਿਰਹੜੇ, ਕਾਫੀ, ਬਾਵਨ ਅੱਖਰੀ, ਵਾਰ ਪਾਉੜੀ, ਛੰਤ ਆਦਿ ਪ੍ਰਮੁੱਖ ਹਨ। ਅਲੰਕਾਰਾਂ ਦੀਆਂ ਤਿੰਨ ਕਿਸਮਾਂ ਸ਼ਬਦ ਅਲੰਕਾਰ,ਅਰਥ ਅਲੰਕਾਰ, ਸ਼ਬਦਾਰਥ ਅਲੰਕਾਰ ਦੇ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੀਤੇ ਜਾ ਸਕਦੇ ਹਨ। ਜਿਵੇਂ ਠਕਾਮ ਕ੍ਰੋਧ ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਨਿੱਤ ਨੇਮ ਦੀਆਂ ਬਾਣੀਆਂ,ਦੂਜੇ ਭਾਗ ਵਿੱਚ ਰਾਗ-ਬੱਧ ਬਾਣੀ,ਜਿਸ ਵਿੱਚ ਇਹ ਸ਼ਬਦ ਅਸ਼ਟਪਦੀਆਂ,ਵਿਸ਼ੇਸ਼ ਬਾਣੀਆਂ, ਛੰਤ ਅਤੇ ਵਾਰਾਂ ਸੰਕਲਿਤ ਹਨ । ਵਾਰਾਂ ਤੋਂ ਪਿੱਛੋਂ ਭਗਤਾਂ ਦੀ ਬਾਣੀ ਸ਼ਾਮਿਲ ਕੀਤੀ ਗਈ ਹੈ।ਸਾਰੀ ਬਾਣੀ ਗੁਰੂ ਕਰਮ ਅਨੁਸਾਰ ਹੈ।ਤੀਜੇ ਭਾਗ ਵਿੱਚ ਸਹਸਕ੍ਰਿਤੀ, ਸਲੋਕ, ਗਾਥਾ, ਫੁਨਹੇ, ਚਉਬਲੇ, ਸਲੋਕ ਭਗਤ ਕਬੀਰ ਅਤੇ ਫਰੀਦ, ਸਵੈਯੇ,ਸਲੋਕ ਵਾਰਾਂ ਤੇ ਵਧੀਕ,ਸਲੋਕ ਮਹੱਲਾ 1 , ਮੁੰਦਾਵਣੀ ਅਤੇ ਰਾਗ ਮਾਲਾ ਸ਼ਾਮਿਲ ਹਨ। ਇਸ ਭਾਗ ਵਿਚਲੀਆਂ ਬਾਣੀਆਂ ਰਾਗ ਰਹਿਤ ਹਨ। ਸਮੁੱਚੀ ਬਾਣੀ 31 ਰਾਗਾਂ ਵਿੱਚ ਰਚੀ ਗਈ ਹੈ। ਪਹਿਲਾ ਰਾਗ ਸਿਰੀਰਾਗ ਅਤੇ ਅੰਤਿਮ ਰਾਗ ਜੈਜਾਵੰਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਵੇਂ ਸਾਰੇ ਰਸਾਂ ਦੀ ਪ੍ਰਬੀਨਤਾ ਸਹਿਤ ਵਰਤੋਂ ਕੀਤੀ ਗਈ ਹੈ ਪਰ ਇਸ ਵਿਚਲਾ ਪ੍ਰਧਾਨ ਰਸ ਸ਼ਾਂਤ ਰਸ ਹੈ। ਜਿਸ ਦਾ ਸਿਖ਼ਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਸੁਣਨ ਸਮੇਂ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਕਰੁਣਾ, ਵੀਭਤਸ,ਭਿਆਨਕ ਅਤੇ ਰੌਦਰ ਰਸਾਂ ਦੀ ਵੀ ਵਰਤੋਂ ਕੀਤੀ ਗਈ ਹੈ। ਸੋ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਤੋਂ ਬਿਨਾਂ ਵੱਖੋ ਵੱਖਰੇ ਪ੍ਰਾਂਤਾਂ,ਧਰਮਾਂ ਅਤੇ ਜਾਤਾਂ ਨਾਲ ਸੰਬੰਧਿਤ ਸੰਤਾਂ,ਫਕੀਰਾਂ ਅਤੇ ਭਗਤਾਂ ਦੀ ਬਾਣੀ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਪ੍ਰਮਾਣਿਕ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਰਾਹੀਂ ਸਾਡੇ ਤੱਕ ਪਹੁੰਚਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਹਿਤਕ ਮਹਾਨਤਾ ਦਾ ਜ਼ਿਕਰ ਕਰਦਾ ਹੋਇਆ ਇੱਕ ਪੱਛਮੀ ਵਿਦਵਾਨ ਲਿਖਦਾ ਹੈ ਠਵਿਸ਼ਵ ਦੀਆਂ ਧਰਮ ਪੁਸਤਕਾਂ ਵਿੱਚ ਸ਼ਾਇਦ ਹੀ ਕਿਸੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਨ ਸਾਹਿਤਕ ਖੂਬਸੂਰਤੀ ਹੋਵੇ ਜਾਂ ਇੱਕ ਰਸ ਅੁਨਭਵੀ,ਗਿਆਨ ਦੀ ਉਚਤਾ ਹੋਵੇੂ। ਸਰਬ ਕਲਾ ਭਰਪੂਰ ਹਾਜ਼ਰਾ-ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਪ੍ਰਕਾਸ਼ ਤੇ ਸੁੱਖ ਆਸਨ ਬੜੇ ਅਦਬ ਤੇ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਵਿੱਚ ਕੀਤਾ ਜਾਂਦਾ ਹੈ ਅਤੇ ਲੱਖਾਂ ਕਰੋੜਾਂ ਪ੍ਰਾਣੀ ਹਰ ਰੋਜ਼ ਨਮਸਕਾਰ ਕਰਕੇ ‘ਸਰਬੱਤ ਦੇ ਭਲੇ’ ਦੀ ਅਰਦਾਸ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਮੇਸ਼ਰ ਜਾਂ ਨਿਰੰਕਾਰ ਦੇ ਬੋਲ ਹਨ, ਜਿਸ ਨਾਲ ਮਨ ਦੇ ਹਨ੍ਹੇਰੇ ਦੂਰ ਹੁੰਦੇ ਹਨ। ਇਹ ਬੋਲ ਸੰਸਾਰੀ ਜੀਵਾਂ ਨੂੰ ਨਿਰੰਕਾਰ ਦੀ ਕਿਰਪਾ ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ।ਦਸ ਗੁਰੂ ਸਾਹਿਬਾਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਭਾਵ ‘ਸ਼ਬਦ ਗੁਰੂ’ ਹੀ ਸਾਡਾ ਗੁਰੂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਨੂੰ ਹਿਰਦੇ ਵਿੱਚ ਵਸਾਇਆਂ ਹੀ ਪ੍ਰਮੇਸ਼ਰ ਨਾਲ ਅਭੇਦਤਾ ਪ੍ਰਾਪਤ ਹੋ ਸਕਦੀ ਹੈ । ਗੁਰੂ ਪਾਤਸ਼ਾਹ ਦਾ ਫੁਰਮਾਨ ਹੈ:-

ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ॥ ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ॥