ਸਵੇਰ ਦੀ ਸੈਰ ਦੇ ਫਾਇਦੇ

ਸਵੇਰ ਦੀ ਸੈਰ ਦੇ ਫਾਇਦੇ 

ਸਵੇਰ ਦੀ ਸੈਰ ਕਰਨ ਵਾਲੇ ਜਦੋਂ ਇਸ ਸਮੇਂ ਕੁਝ ਦੇਰ ਲਈ ਹੀ ਸਹੀ, ਤੇਜ਼ ਚਾਲ ਚੱਲਣ ਤਾਂ ਕਈ ਗੁਣਾ ਜ਼ਿਆਦਾ ਲਾਭ ਮਿਲੇਗਾ। ਸਵੇਰ ਦੇ ਸਮੇਂ ਵਾਤਾਵਰਨ ਵਿਚ ਪ੍ਰਾਣ ਵਾਯੂ ਆਕਸੀਜਨ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ। ਮੂੰਹ ਬੰਦ ਕਰਕੇ ਤੇਜ਼ ਚਾਲ ਚੱਲਣ ਨਾ ਇਹ ਆਕਸੀਜਨ ਸਾਹ ਰਾਹੀਂ ਸਰੀਰ ਵਿਚ ਜਾਂਦੀ ਹੈ ਜੋ ਖੂਨ ਨੂੰ ਸ਼ੁੱਧ ਕਰਕੇ ਸਿੱਧੇ ਸਰੀਰ ਦੇ ਸਾਰੇ ਅੰਗਾਂ ਵਿਚ ਪਹੁੰਚ ਜਾਂਦੀ ਹੈ। ਇਸ ਦਾ ਲਾਭ ਸਾਰੇ ਸਰੀਰਕ ਅੰਗਾਂ ਨੂੰ ਮਿਲਦਾ ਹੈ। ਤੇਜ਼ ਚਾਲ ਨਾਲ ਖੂਨ ਦੇ ਪ੍ਰਵਾਹ ਵਿਚ ਤੇਜ਼ੀ ਆਉਂਦੀ ਹੈ। ਖੂਨ ਦਾ ਦਬਾਅ ਵਧਦਾ ਹੈ ਜਿਸ ਨਾਲ ਖੂਨ ਮਾਰਗ ਦੀ ਰੁਕਾਵਟ ਦੂਰ ਹੁੰਦੀ ਹੈ। ਇਹ ਪੌਰੁਸ਼ ਗ੍ਰੰਥੀ ਦੇ ਰੋਗ ਵੀ ਦੂਰ ਕਰਦੀ ਹੈ। ਦਿਮਾਗ ਦੇ ਮਰੀਜ਼ ਸਰਦੀ ਦੇ ਸਮੇਂ ਤੇਜ਼ ਠੰਢ ਵਿਚ ਸੈਰ ਕਰਨ ਤੋਂ ਬਚਣ। ਸਰਦੀ ਦੇ ਮੌਸਮ ਵਿਚ ਸਵੇਰ ਦਿਲ, ਸ਼ੂਗਰ ਅਤੇ ਸਾਹ ਦੇ ਰੋਗੀਆਂ ਲਈ ਖ਼ਤਰਨਾਕ ਹੁੰਦੀ ਹੈ। ਇਨ੍ਹਾਂ ਨੂੰ ਡਾਕਟਰ ਦੀ ਸਲਾਹ ‘ਤੇ ਹੀ ਸਰਦੀ ਵਿਚ ਸਵੇਰ ਦੀ ਸੈਰ ਲਈ ਨਿਕਲਣਾ ਚਾਹੀਦਾ ਹੈ।