Copyright & copy; 2019 ਪੰਜਾਬ ਟਾਈਮਜ਼, All Right Reserved
‘ਪਰਵਾਸੀ ਭਾਰਤੀ ਕੈਦੀਆਂ ਨੂੰ ਜਬਰੀ ਖਾਣਾ ਖੁਆਉਣਾ ਯੂ.ਐਨ. ਕਰਾਰ ਦਾ ਉਲੰਘਣ’

‘ਪਰਵਾਸੀ ਭਾਰਤੀ ਕੈਦੀਆਂ ਨੂੰ ਜਬਰੀ ਖਾਣਾ ਖੁਆਉਣਾ ਯੂ.ਐਨ. ਕਰਾਰ ਦਾ ਉਲੰਘਣ’

ਸੰਯੁਕਤ ਰਾਸ਼ਟਰ : ਅਮਰੀਕਾ ਵਿੱਚ ਭਾਰਤੀਆਂ ਸਮੇਤ ਪਰਵਾਸੀ ਕੈਦੀਆਂ ਨੂੰ ਜਬਰੀ ਤਰਲ ਪਦਾਰਥ ਦਿੱਤੇ ਜਾਣ ਦੀਆਂ ਚਿੰਤਾਵਾਂ ਦਰਮਿਆਨ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਦਫ਼ਤਰ ਨੇ ਅੱਜ ਕਿਹਾ ਕਿ ਭੁੱਖ ਹੜਤਾਲ ਕਰ ਰਹੇ ਕੈਦੀਆਂ ਨੂੰ ਜਬਰੀ ਖਾਣਾ ਖੁਆਉਣਾ ‘ਗੈਰ ਮਨੁੱਖੀ’ ਤੇ ਕਿਸੇ ਵੀ ਕੀਮਤ ‘ਤੇ ਨਾਬਰਦਾਸ਼ਤਯੋਗ ਹੈ ਅਤੇ ਇਹ ਸੰਯੁਕਤ ਰਾਸ਼ਟਰ ਦੇ ਕਰਾਰ ਦਾ ਉਲੰਘਣ ਹੈ।
ਕਾਬਿਲੇਗੌਰ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਟੈਕਸਸ ਦੇ ਇਕ ਕੇਂਦਰ ਵਿੱਚ ਭੁੱਖ ਹੜਤਾਲ ਕਰ ਰਹੇ ਭਾਰਤੀਆਂ ਸਮੇਤ ਘੱਟੋ ਘੱਟ ਛੇ ਪਰਵਾਸੀ ਕੈਦੀਆਂ ਦੇ ਨੱਕ ਵਿੱਚ ਜਬਰੀ ਟਿਊਬ ਪਾ ਕੇ ਉਨ੍ਹਾਂ ਨੂੰ ਤਰਲ ਪਦਾਰਥ ਦਿੱਤਾ ਜਾ ਰਿਹਾ ਹੈ। ਭਾਰਤੀ ਅਮਰੀਕੀ ਸਮੂਹਾਂ ਨੇ ਇਸ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਦਾ ਉਲੰਘਣ ਦੱਸਿਆ ਸੀ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਨੇਵਾ ਸਥਿਤ ਦਫ਼ਤਰ ਦੀ ਤਰਜਮਾਨ ਰਵੀਨਾ ਸ਼ਮਦਾਸਾਨੀ ਨੇ ਕਿਹਾ ਕਿ ਵਿਸ਼ਵ ਡਾਕਟਰੀ ਫੈਡਰੇਸ਼ਨ ਅਨੁਸਾਰ ਜਬਰੀ ਖਾਣਾ ਖੁਆਉਣਾ ਨੈਤਿਕ ਰੂਪ ਵਿੱਚ ਨਾ ਬਰਦਾਸ਼ਤਯੋਗ ਹੈ।