Copyright © 2019 - ਪੰਜਾਬੀ ਹੇਰਿਟੇਜ
ਕੰਧ ਬਣਾਉਣ ਲਈ ਟਰੰਪ ਨੂੰ 5.7 ਦੀ ਥਾਂ ਮਿਲਣਗੇ ਸਿਰਫ਼ 1.4 ਅਰਬ ਡਾਲਰ

ਕੰਧ ਬਣਾਉਣ ਲਈ ਟਰੰਪ ਨੂੰ 5.7 ਦੀ ਥਾਂ ਮਿਲਣਗੇ ਸਿਰਫ਼ 1.4 ਅਰਬ ਡਾਲਰ

ਵਾਸ਼ਿੰਗਟਨ: ਸਰਕਾਰੀ ਕੰਮਕਾਜ ਮੁੜ ਠੱਪ ਹੋਣ ਤੋਂ ਬਚਾਉਣ ਅਤੇ ਅਮਰੀਕਾ-ਮੈਕਸਿਕੋ ਸਰਹੱਦੀ ਕੰਧ ਬਣਾਉਣ ਲਈ ਅਮਰੀਕੀ ਸੰਸਦ ਮੈਂਬਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਤਹਿਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੰਧ ਬਣਾਉਣ ਲਈ ਸਿਰਫ਼ 1.4 ਅਰਬ ਡਾਲਰ ਦੀ ਰਾਸ਼ੀ ਮਿਲੇਗੀ। ਟਰੰਪ ਨੇ ਇਸ ਲਈ 5.7 ਅਰਬ ਡਾਲਰ ਦੀ ਮੰਗ ਕੀਤੀ ਸੀ, ਪਰ ਉਸ ਨੂੰ ਬਹੁਤ ਘੱਟ ਕਰੀਬ 1.4 ਅਰਬ ਡਾਲਰ ਰਾਸ਼ੀ ਮਿਲ ਰਹੀ ਹੈ। ਇਸ ਰਾਸ਼ੀ ਨਾਲ ਸਿਰਫ਼ 55 ਮੀਲ ਲੰਮੀ ਕੰਡਿਆਲੀ ਤਾਰ ਲੱਗ ਸਕਦੀ ਹੈ ਜਦਕਿ ਟਰੰਪ ਨੇ ਪੱਕੀ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ। ਸੰਸਦੀ ਸਹਿਯੋਗੀਆਂ ਮੁਤਾਬਕ,”ਟਰੰਪ ਦੀ ਰੀਪਬਲਿਕਨ ਪਾਰਟੀ ਕਿਸੇ ਵੀ ਸੂਰਤ ‘ਚ ਫਿਰ ਤੋਂ ਸਰਕਾਰੀ ਕੰਮ-ਕਾਜ ਠੱਪ ਨਹੀਂ ਹੋਣ ਦੇਣਾ ਚਾਹੁੰਦੀ ਸੀ। ਅਜਿਹੇ ‘ਚ ਉਨ੍ਹਾਂ ਨੇ ਕੰਧ ਬਣਾਉਣ ਲਈ ਮਿਲਣ ਵਾਲੀ ਰਾਸ਼ੀ ਨਾਲ ਸਮਝੌਤਾ ਕਰਨਾ ਪਿਆ।” ਟਰੰਪ ਨੇ ਇਸ ਲਈ 5.7 ਅਰਬ ਡਾਲਰ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਬੇਹੱਦ ਘੱਟ ਤਕਰੀਬਨ 1.4 ਅਰਬ ਡਾਲਰ ਦੀ ਰਾਸ਼ੀ ਮਿਲ ਰਹੀ ਹੈ। ਇਸ ਧਨ ਨਾਲ ਸਿਰਫ 55 ਮੀਲ ਲੰਬੀ ਵਾੜ ਲੱਗ ਸਕਦੀ ਹੈ। ਇਹ ਸਟੀਲ ਦੀ ਵਾੜ ਹੋਵੇਗੀ ਜਦਕਿ ਟਰੰਪ ਨੇ ਠੋਸ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ। ਵ੍ਹਾਈਟ ਹਾਊਸ ਨੇ ਦਸੰਬਰ ‘ਚ 215 ਮੀਲ ਲੰਬੀ ਕੰਧ ਬਣਾਉਣ ਦੀ ਗੱਲ ਆਖੀ ਸੀ। ਟੈਕਸਾਸ ਦੀ ਰੀਓ ਗ੍ਰੈਂਡ ਵੈਲੀ ‘ਚ ਕੰਧ ਦਾ ਨਿਰਮਾਣ ਕੀਤਾ ਜਾਵੇਗਾ।